ਦਿੱਲੀ ਵਾਸੀਆਂ ’ਤੇ ਜੂਨ ਮਹੀਨਾ ਪਿਆ ਭਾਰੂ

ਦਿੱਲੀ ਵਾਸੀਆਂ ’ਤੇ ਜੂਨ ਮਹੀਨਾ ਪਿਆ ਭਾਰੂ

ਰਾਸ਼ਟਰ ਮੰਡਲ ਖੇਡ ਪਿੰਡ ਦੇ ਕਰੋਨਾ ਕੇਂਦਰ ਦਾ ਦ੍ਰਿਸ਼। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ 

ਕੌਮੀ ਰਾਜਧਾਨੀ ਦਿੱਲੀ ਲਈ ਕਰੋਨਾ ਕਾਰਨ ਜੂਨ ਦਾ ਮਹੀਨਾ ਭਾਰੀ ਰਿਹਾ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਰਾਜਧਾਨੀ ’ਚ ਕੁਲ ਕਰੋਨਵਾਇਰਸ ਦੇ 75 ਫ਼ੀਸਦ ਤੋਂ ਵੱਧ ਕੇਸ ਜੂਨ ’ਚ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ 1 ਜੂਨ ਤੋਂ 30 ਜੂਨ ਤੱਕ 66526 ਤਾਜ਼ੇ ਵਾਇਰਸ ਦੇ ਕੇਸ ਸਾਹਮਣੇ ਆਏ। 

 ਪਹਿਲੀ ਜੂਨ ਤੱਕ ਦਿੱਲੀ ’ਚ 20834 ਕੇਸ ਦਰਜ ਹੋਏ ਸਨ। ਉਸ ਸਮੇਂ ਤੱਕ ਮਾਮਲਿਆਂ ’ਚ ਨਿੱਤ ਦਾ ਵਾਧਾ ਹੱਦ ਦੀ ਸੀਮਾ ਵਿੱਚ ਸੀ। ਹਾਲਾਂਕਿ ਕਰੋਨਾਵਾਇਰਸ ਦੇ ਰੋਜ਼ਾਨਾ 2000 ਕੇਸ ਵੱਧ ਰਹੇ ਹਨ ਤੇ ਸਿਰਫ 14 ਦਿਨਾਂ ਦੇ ਅੰਦਰ 14 ਜੂਨ ਨੂੰ ਇਹ ਗਿਣਤੀ ਦੁੱਗਣੀ ਹੋ ਕੇ 41182 ਹੋ ਗਈ। ਕਰੋਨਾਵਾਇਰਸ ਦੇ ਅੰਕੜੇ 27 ਜੂਨ ਨੂੰ ਤੇਜ਼ੀ ਨਾਲ ਵਧ ਕੇ 80188 ਹੋ ਗਏ। 13 ਤੋਂ 27 ਜੂਨ ਦੇ ਵਿਚਕਾਰ 3000 ਤੋਂ ਵੱਧ ਕੇਸ ਦਰਜ ਕੀਤੇ ਗਏ।  

 ਪਿਛਲੇ ਲਗਾਤਾਰ ਚਾਰ ਦਿਨਾਂ ਤੋਂ ਰੋਜ਼ਾਨਾ ਅੰਕੜੇ 2000 ਦੀ ਹਦ ਵਿੱਚ ਰਹੇ। ਦਿੱਲੀ ਵਿੱਚ ਮੌਜੂਦਾ ਕਰੋਨਾ ਕੇਸਾਂ ਦੀ ਗਿਣਤੀ 87360 ਹੈ ਜੋ ਕਿ ‘ਦੇਸ਼ ਦੇ ਸ਼ਹਿਰਾਂ’ ਵਿਚ ਸਭ ਤੋਂ ਵੱਧ ਹੈ। ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚੋਂ ਮਹਾਰਾਸ਼ਟਰ ਤੇ ਤਾਮਿਲਨਾਡੂ ਤੋਂ ਬਾਅਦ ਸਭ ਤੋਂ ਵੱਧ ਕੇਸ ਦਿੱਲੀ ’ਚ ਹੋਏ ਹਨ। ਇਸ ਵਿੱਚ 26270 ਐਕਟਿਵ ਕੇਸ ਹਨ ਜਦੋਂ ਕਿ ਮੌਤ ਦੀ ਗਿਣਤੀ 2742 ਹੈ। ਦਿੱਲੀ ’ਚ ਕਰੋਨਾਵਾਇਰਸ ਦੇ ਕੇਸਾਂ ਦੀ ਰਿਕਵਰੀ ਦੀ ਦਰ 66 ਫ਼ੀਸਦ ਹੈ ਜੋ ਦੇਸ਼ ਦੀ ਰਿਕਵਰੀ ਰੇਟ ਨਾਲੋਂ 6.0 ਫ਼ੀਸਦ ਵੱਧ ਹੈ। ਦਿੱਲੀ ’ਚ 1 ਮਾਰਚ ਨੂੰ ਪਹਿਲਾ ਕਰੋਨਾਵਾਇਰਸ ਕੇਸ ਦਰਜ ਕੀਤਾ ਸੀ। 

ਰਾਸ਼ਟਰ ਮੰਡਲ ਖੇਡ ਪਿੰਡ ਵਿੱਚ ਕਰੋਨਾ ਕੇਂਦਰ ਤਿਆਰ

ਦਿੱਲੀ ਸਰਕਾਰ ਵੱਲੋਂ ਰਾਜਧਾਨੀ ਵਿੱਚ ਕਰੋਨਾ ਪੀੜਤਾਂ ਲਈ ਬਿਸਤਰਿਆਂ ਦੇ ਪ੍ਰਬੰਧ ਵਧਾਉਣ ਖ਼ਾਤਰ ਰਾਸ਼ਟਰ ਮੰਡਲ ਖੇਡ ਪਿੰਡ ਵਿੱਚ 500 ਬਿਸਤਰਿਆਂ ਦਾ ਕਰੋਨਾ ਕੇਅਰ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਵੀ ਸਾਂਭ ਰਹੇ ਹਨ ਵੱਲੋਂ ਦੌਰਾ ਕਰਕੇ ਇਸ ਦਾ ਨਿਰੀਖਣ ਕੀਤਾ ਗਿਆ। ਦੋਨਾਂ ਨੇ ਉੱਥੇ ਤਾਇਨਾਤ ਅਮਲੇ ਨਾਲ ਗੱਲਬਾਤ ਵੀ ਕੀਤੀ। ਇਹ ਕੇਂਦਰ ਇਸ ਹਫ਼ਤੇ ਕਰੋਨਾ ਦੇ ਮਰੀਜ਼ਾਂ ਨੂੰ ਲੈਣ ਲੱਗੇਗਾ। ਅਧਿਕਾਰੀਆਂ ਮੁਤਾਬਕ ਇਸ ਕੇਂਦਰ ਨੂੰ ਦਿੱਲੀ ਸਰਕਾਰ ਦੇ ਲਾਲ ਬਹਾਦਰ ਹਸਪਤਾਲ ਨਾਲ ਜੋੜਿਆ ਜਾਵੇਗਾ। ਇਸ ਕੇਂਦਰ ਵਾਲੰਟੀਅਰ ਡਾਕਟਰਾਂ ਵੱਲੋਂ ਚਲਾਇਆ ਜਾਵੇਗਾ ਜਿਨ੍ਹਾਂ ਨੂੰ ‘ਤੁਹਾਡੇ ਲਈ ਡਾਕਟਰ’ ਸੱਦਿਆ ਜਾ ਰਿਹਾ ਹੈ। ਖੇਡ ਪਿੰਡ ਦੇ ਹਾਲ ਕੇਅਰ ਕੇਂਦਰ ਵਿੱਚ ਤਬਦੀਲ ਕੀਤੇ ਗਏ ਹਨ।

ਗੁਰੂਗ੍ਰਾਮ ਵਿੱਚ ਬਣੇਗਾ ਕਰੋਨਾ ਕੇਅਰ ਸੈਂਟਰ

ਦਿੱਲੀ ਸਰਕਾਰ ਵੱਲੋਂ ਛਤਰਪੁਰ ਵਿੱਚ ਰਾਧਾ ਸੁਆਮੀ ਸਤਸੰਗ ਬਿਆਸ ਦੇ ਆਸ਼ਰਮ ਨੂੰ ਕੋਵਿਡ ਕੇਅਰ ਸੈਂਟਰ ਵਜੋਂ ਬਦਲਣ ਤੋਂ ਬਾਅਦ ਹਰਿਆਣਾ ਦਾ ਸਿਹਤ ਵਿਭਾਗ ਗੁਰੂਗ੍ਰਾਮ ਦੇ ਫਰੂਖਨਗਰ ਸਥਿਤ ਇਕ ਆਸ਼ਰਮ ਵਿਚ ਅਸਥਾਈ ਤੌਰ ‘ਤੇ 100 ਬਿਸਤਰਿਆਂ ਵਾਲਾ ਕੋਵਿਡ ਇਕੱਲੌਤਾ ਤੇ ਇਲਾਜ ਕੇਂਦਰ ਸਥਾਪਤ ਕਰ ਰਿਹਾ ਹੈ।  ਇਹ ਕੇਂਦਰ ਸਿਰਫ਼ ਅਸਿੰਮਟੋਮੈਟਿਕ ਮਰੀਜ਼ਾਂ ਦਾ ਇਲਾਜ ਕਰੇਗਾ। ਫਾਰੂਖਨਗਰ ਦੇ ਬੋਹਰਾ ਕਲਾਂ ਪਿੰਡ ਦੇ ਆਸ਼ਰਮ ਦੀ ਸਹੂਲਤ ਸਥਾਪਤ ਕਰਨ ਲਈ ਪਛਾਣ ਕੀਤੀ ਗਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All