DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਥੇਦਾਰ ਗੜਗੱਜ ਕੋਲ ਚੁੱਕਿਆ ‘ਸਿੱਖ ਜੀ ਪੀ ਟੀ’ ਦਾ ਮੁੱਦਾ

ਯੂਨਾਈਟਡ ਸਿੱਖਸ ਨੇ ਅਕਾਲ ਤਖ਼ਤ ਦੇ ਦਖ਼ਲ ਦੀ ਮੰਗ ਕੀਤੀ

  • fb
  • twitter
  • whatsapp
  • whatsapp
featured-img featured-img
ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਦੇ ਹੋਏ ਯੂਨਾਈਟਿਡ ਸਿੱਖਸ ਦੇ ਆਗੂ।
Advertisement

ਮਨਧੀਰ ਸਿੰਘ ਦਿਓਲ

ਯੂਨਾਈਟਡ ਸਿੱਖਸ (ਯੂ ਕੇ) ਦੇ ਕਮਿਊਨੀਕੇਸ਼ਨਸ ਅਤੇ ਐਡਵੋਕੇਸੀ ਡਾਇਰੈਕਟਰ ਹਰਮੀਤ ਸ਼ਾਹ ਸਿੰਘ ਨੇ ਬਰਤਾਨੀਆ ਦੇ ਏ ਆਈ ਖੋਜਕਰਤਾ ਅਤੇ ਸਿੱਖਿਅਕ ਡਾ. ਸਰਬਜੋਤ ਸਿੰਘ ਨਾਲ ਮਿਲ ਕੇ ਨਵੀਂ ਦਿੱਲੀ ਦੇ ਕੇਸ਼ਵ ਪੁਰਮ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ।

Advertisement

ਇਸ ਮੁਲਾਕਾਤ ਦੌਰਾਨ ਏ ਆਈ ਰਾਹੀਂ ਗੁਰਬਾਣੀ ਵਿੱਚ ਗ਼ਲਤੀਆਂ ਦੀ ਸਮੱਸਿਆ ਨੂੰ ਉਠਾਇਆ ਗਿਆ। ਉਨ੍ਹਾਂ ਕਿਹਾ ਕਿ ਜੈਨਰੇਟਿਵ ਇੰਟੈਲੀਜੈਂਸ ਦੀ ਗ਼ਲਤ ਵਰਤੋਂ ਕਾਰਨ ਮਨਘੜਤ ਅਤੇ ਗ਼ਲਤ ਬਾਣੀ ਦੀ ਪੇਸ਼ਕਾਰੀ ਹੋ ਰਹੀ ਹੈ। ਇਸ ਨੂੰ ਉਭਰਦੀ ਹੋਈ ਚੁਣੌਤੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਮਸਲੇ ਨੂੰ ਗੰਭੀਰਤਾ ਨਾਲ ਅੱਗੇ ਵਧਾਉਂਦੇ ਹੋਏ ਹੋਰ ਸੰਵਾਦ ਅਤੇ ਕਾਰਵਾਈ ਦੀ ਸਾਂਝ ਸਿੱਖ ਸੰਗਤ ਨਾਲ ਸਾਂਝੀ ਕੀਤੀ ਜਾਵੇਗੀ।

Advertisement

ਸ੍ਰੀ ਸ਼ਾਹ ਨੇ ਜਥੇਦਾਰ ਨੂੰ ਦੱਸਿਆ ਕਿ ਚੈਟ ਜੀ ਟੀ ਪੀ ਦੀ ਨਕਲ ਕਰਦੀ ‘ਸਿੱਖ ਜੀ ਪੀ ਟੀ’ ਨਾਮਕ ਏ ਆਈ ਪਲੈਟਫਾਰਮ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿੱਖ ਜੀ ਪੀ ਟੀ ਦੀ ਸਮੱਗਰੀ ਵਿੱਚ ਗੰਭੀਰ ਗ਼ਲਤੀਆਂ ਅਤੇ ਅੰਤਰ-ਵਿਰੋਧ ਹਨ।

ਇਸ ਮਾਮਲੇ ਦੀ ਸੰਜੀਦਗੀ ਨਾਲ ਜਾਂਚ ਕਰਦਿਆਂ ਯੂਨਾਈਟਿਡ ਸਿੱਖਸ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਰਸਮੀ ਤੌਰ ’ਤੇ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਸਿੱਖਾਂ ਨੂੰ ਮਿਟਾਉਣ ਦੇ ਮਨਸੂਬੇ ਸਫ਼ਲ ਨਹੀਂ ਹੋਣਗੇ: ਗੜਗੱਜ

ਲੁਧਿਆਣਾ (ਗੁਰਿੰਦਰ ਸਿੰਘ): ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬਹੁਤ ਸਾਰੀਆਂ ਤਾਕਤਾਂ ਸਿੱਖਾਂ ਨੂੰ ਮਿਟਾਉਣ ਲਈ ਲੱਗੀਆਂ ਹੋਈਆਂ ਹਨ। ਸਾਨੂੰ ਗੁਰੂ ਸਾਹਿਬ ਨੇ ਹਮੇਸ਼ਾਂ ਅਣਖ ਨਾਲ ਹੀ ਜੀਣਾ ਸਿਖਾਇਆ ਹੈ, ਇਸ ਕਰ ਕੇ ਪੰਥ ਅਤੇ ਸਿੱਖ ਵਿਰੋਧੀ ਤਾਕਤਾਂ ਦੇ ਮਨਸੂਬੇ ਸਫ਼ਲ ਨਹੀਂ ਹੋਣਗੇ। ਉਹ ਅੱਜ ਨਾਨਕਸਰ ਦਰਬਾਰ ਠਾਠ ਡਾਂਗੋਂ ਦੇ 27ਵੇਂ ਸਾਲਾਨਾ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਅਤੇ ਬਾਬਾ ਮੀਹਾਂ ਸਿੰਘ ਸਿਆੜ ਵਾਲਿਆਂ ਦੇ ਜਨਮ ਦਿਹਾੜੇ ਸਬੰਧੀ ਮੁੱਖ ਸੇਵਾਦਾਰ ਬਾਬਾ ਸਰਬਜੋਤ ਸਿੰਘ ਡਾਂਗੋ ਵਾਲਿਆਂ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੌਰਾਨ ਕਥਾ, ਕੀਰਤਨ ਤੋਂ ਇਲਾਵਾ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਸਮਾਜਿਕ ਅਤੇ ਧਾਰਮਿਕ ਸਖ਼ਸ਼ੀਅਤਾਂ ਨੇ ਹਾਜ਼ਰੀ ਭਰੀ।

Advertisement
×