ਹਸਪਤਾਲ ਨੇ ਈਸਾਈ ਔਰਤ ਦੀ ਲਾਸ਼ ਹਿੰਦੂ ਪਰਿਵਾਰ ਨੂੰ ਸੌਂਪੀ

ਹਸਪਤਾਲ ਨੇ ਈਸਾਈ ਔਰਤ ਦੀ ਲਾਸ਼ ਹਿੰਦੂ ਪਰਿਵਾਰ ਨੂੰ ਸੌਂਪੀ

ਪੱਤਰ ਪ੍ਰੇਰਕ

ਨਵੀਂ ਦਿੱਲੀ, 18 ਸਤੰਬਰ

ਦਿੱਲੀ ਦੇ ਦੁਆਰਕਾ ਦੇ ਮਨੀਪਾਲ ਪ੍ਰਾਈਵੇਟ ਹਸਪਤਾਲ ਨੇ ਈਸਾਈ ਔਰਤ ਦੀ ਲਾਸ਼ ਹਿੰਦੂ ਪਰਿਵਾਰ ਨੂੰ ਦੇ ਦਿੱਤੀ ਤੇ ਉਸ ਦਾ ਸਸਕਾਰ ਤੱਕ ਕਰ ਦਿੱਤਾ ਗਿਆ। ਰਾਜ਼ ਖੁੱਲ੍ਹਣ ਤੋਂ ਬਾਅਦ ਹਸਪਤਾਲ ਵੱਲੋਂ ਈਸਾਈ ਤੇ ਹਿੰਦੂ ਪਰਿਵਾਰਾਂ ਨੂੰ ਕੇਸ ਦਬਾਉਣ ਕਥਿਤ ਤੌਰ ’ਤੇ ਧਮਕਾਇਆ ਵੀ ਗਿਆ। ਜਾਣਕਾਰੀ ਅਨੁਸਾਰ ਈਸਾਈ ਔਰਤ ਗਰੀਕਪਤੀ ਪਰੀਸੂਦਮ ਨੂੰ 14 ਸਤੰਬਰ ਨੂੰ ਦੁਆਰਕਾ ਦੇ ਮਨੀਪਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਥੇ ਉਸ ਦੀ ਮੌਤ ਹੋ ਗਈ। ਜਦੋਂ ਗਰੀਕਪਤੀ ਦੇ ਰਿਸ਼ਤੇਦਾਰ ਲਾਸ਼ ਲੈਣ ਆਏ ਤਾਂ ਉਨ੍ਹਾਂ ਨੂੰ ਕਰੋਨਾ ਪਾਜ਼ੇਟਿਵ ਸਨੇਹ ਕੋਹਲੀ ਦੀ ਲਾਸ਼ ਦਿਖਾਈ ਗਈ ਜਿਸ ਮਗਰੋਂ ਪਰਿਵਾਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਤਾ ਲੱਗਿਆ ਕਿ ਹਸਪਤਾਲ ਨੇ ਲਾਪ੍ਰਵਾਹੀ ਨਾਲ ਈਸਾਈ ਔਰਤ ਦੀ ਲਾਸ਼ ਕੋਹਲੀ ਪਰਿਵਾਰ ਨੂੰ ਦਿੱਤੀ ਤੇ ਉਨ੍ਹਾਂ ਉਸ ਦਾ ਸਸਕਾਰ ਹਿੰਦੂ ਰੀਤੀ-ਰਿਵਾਜ਼ ਮੁਤਾਬਕ ਕਰ ਦਿੱਤਾ। ਗਰੀਕਪਤੀ ਦੇ ਪਰਿਵਾਰ ਨੇ ਕੋਹਲੀ ਪਰਿਵਾਰ ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਮਲਾ ਪੁਲੀਸ ਤੇ ਦਿੱਲੀ ਸਰਕਾਰ ਕੋਲ ਪਹੁੰਚਿਆ ਤਾਂ ਪੁਲੀਸ ਨੇ ਮਨੀਪਲ ਹਸਪਤਾਲ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਸ ਮਗਰੋਂ ਦਿੱਲੀ ਸਰਕਾਰ ਦੇ ਅਧਿਕਾਰੀ ਵੀ ਹਸਪਤਾਲ ਪਹੁੰਚੇ। ਹਸਪਤਾਲ ਪ੍ਰਸ਼ਾਸਨ ਨੇ ਇਸ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।

30 ਕਰੋਨਾ ਮਰੀਜ਼ਾਂ ਦੀ ਮੌਤ

ਦਿੱਲੀ ਵਿੱਚ ਕਰੋੋਨਾ ਦੀ ਮਾਰ ਜਾਰੀ ਹੈ ਤੇ 4127 ਨਵੇਂ ਮਰੀਜ਼ ਪਾਏ ਜਾਣ ਮਗਰੋਂ ਕੁੱਲ ਮਰੀਜ਼ਾਂ ਦੀ ਗਿਣਤੀ 2,38,828 ਤਕ ਪੁੱਜ ਗਈ ਹੈ, ਜਦੋਂ ਕਿ ਬੀਤੇ 24 ਘੰਟਿਆਂ ਦੌਰਾਨ 30 ਵਿਅਕਤੀ ਕਰੋਨਾ ਦੇ ਸ਼ਿਕਾਰ ਬਣ ਕੇ ਜਾਨ ਗੁਆ ਬੈਠੇ। ਕੁੱਲ ਮ੍ਰਿਤਕ 4907 ਹੋ ਗਏ ਹਨ। 201671 ਕੁੱਲ ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...

ਸ਼ਹਿਰ

View All