
ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ ਹਾਈਵੇਅ ’ਤੇ ਸ਼ਨਿਚਰਵਾਰ ਨੂੰ ਮੀਂਹ ਦੇ ਭਰੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਪੀਟੀਆਈ
ਨਵੀਂ ਦਿੱਲੀ, 25 ਮਾਰਚ
ਸਨਿਚਰਵਾਰ ਸਵੇਰੇ ਅੱਠ ਵਜੇ ਤੱਕ ਲਗਾਤਾਰ 24 ਘੰਟੇ 12 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ ਬੀਤੇ ਤਿੰਨ ਸਾਲਾਂ ਵਿੱਚ ਮਾਰਚ ਮਹੀਨੇ ਦੌਰਾਨ ਸਭ ਤੋਂ ਜ਼ਿਆਦਾ ਮੀਂਹ ਹੈ। ਇਹ ਜਾਣਕਾਰੀ ਭਾਰਤੀ ਵਿਗਿਆਨ ਵਿਭਾਗ ਨੇ ਦਿੱਤੀ ਹੈ। ਦਿੱਲੀ ਦੇ ਸਫਦਰਜੰਗ ਸਥਿਤ ਮੁੱਖ ਮੌਸਮ ਵਿਭਾਗ ਵਿੱਚ ਸ਼ਨਿਚਰਵਾਰ ਸਵੇਰ ਸਾਢੇ ਅੱਠ ਵਜੇ ਤੱਕ 12 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਆਈਐੱਮਡੀ ਨੇ ਦੱਸਿਆ ਕਿ ਸ਼ਹਿਰ ਵਿੱਚ ਘੱਟ ਤੋਂ ਘੱਟ ਤਾਪਮਾਨ 15.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਇਸ ਮੌਸਮ ਦੇ ਔਸਤ ਤਾਪਮਾਨ ਤੋਂ ਦੋ ਡਿਗਰੀ ਸੈਲਸੀਅਸ ਘੱਟ ਹੈ। ਬੁਲਾਰੇ ਨੇ ਦੱਸਿਆ ਕਿ ਸਵੇਰ ਸਾਢੇ ਅੱਠ ਵਜੇ ਤੱਕ 85 ਫੀਸਦ ਨਮੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਸਨਿਚਰਵਾਰ ਨੂੰ ਵੱਧ ਤੋਂ ਵੱਧ ਤਾਮਮਾਨ 30 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ। ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਸਵੇਰੇ ਨੌ ਵਜੇ 102 ਸੀ ਜੋ ਮੀਡੀਅਮ ਪੱਧਰ ’ਤੇ ਸੀ। ਦੱਸਣਯੋਗ ਹੈ ਕਿ ਸੁਿਫਰ ਤੋਂ 50 ਵਿਚਲੇ ਸੂਚਕ ਅੱਕ ਨੂੰ ‘ਚੰਗਾ’, 51 ਤੋਂ 100 ਵਿਚਾਲੇ ਸੰਤੋਸ਼ਜਨਕ. 101 ਤੋਂ 200 ਦੇ ਵਾਚਾਲੇ ਮੀਡੀਅਮ, 201 ਤੋਂ 300 ਤੱਕ ਖਰਾਬ, 301 ਤੋਂ 400 ਤੱਕ ਬਹੁਤ ਖਰਾਬ ਸ਼੍ਰੇਣੀ ਅਤੇ 401 ਤੋਂ 500 ਤ ੱਕ ਗੰਭੀਰ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ। ਕੌਮੀ ਰਾਜਧਾਨੀ ਦੇ ਕਈ ਹਿੱਸਿਆ ਵਿੱਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਪਿਆ ਸੀ। -ਆਈਏਐੱਨਐੱਸ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ