ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਦਿੱਲੀ ਵਿੱਚ ਗਰਮੀ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਜਾਣਕਾਰੀ ਅਨੁਸਾਰ ਕੱਲ੍ਹ ਮੌਸਮ ਵਿਭਾਗ ਕੇਂਦਰ ਸਫਦਰਜੰਗ ਵਿੱਚ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਇਹ ਪਿਛਲੇ 85 ਸਾਲਾਂ ਵਿੱਚ ਸਤੰਬਰ ਦਾ ਸਭ ਤੋਂ ਗਰਮ ਦਿਨ ਰਿਹਾ। ਅੱਜ ਵੀ ਵਧ ਤੋਂ ਵਧ ਤਾਪਮਾਨ 37 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਮਾਪਿਆ ਗਿਆ। ਅਗਲੇ ਦਿਨਾਂ ਵਿੱਚ ਵੀ ਅਜਿਹੇ ਹੀ ਹਾਲਤ ਰਹਿਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਤਾਪਮਾਨ 40.1 ਡਿਗਰੀ ਸੈਲਸੀਅਸ ‘ਤੇ ਸੀ, ਜੋ ਸੀਜ਼ਨ ਦੀ ਔਸਤ ਤੋਂ ਛੇ ਡਿਗਰੀ ਵੱਧ ਹੈ। ਸਤੰਬਰ ਵਿੱਚ ਸਭ ਤੋਂ ਵੱਧ 40.6 ਡਿਗਰੀ ਸੈਲਸੀਅਸ ਹੈ ਜੋ 16 ਸਤੰਬਰ, 1938 ਨੂੰ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਵੱਧ ਤਾਪਮਾਨ ਨੂੰ ਮੀਂਹ ਦੀ ਕਮੀ ਅਤੇ ਕਮਜ਼ੋਰ ਮਾਨਸੂਨ ਸਥਿਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।