ਸਿਹਤ ਮੰਤਰੀ ਨੇ ਤਿਓਹਾਰਾਂ ਮੌਕੇ ਕਰੋਨਾ ਵਧਣ ਦੇ ਖਦਸ਼ੇ ਪ੍ਰਗਟਾਏ

ਸਿਹਤ ਮੰਤਰੀ ਨੇ ਤਿਓਹਾਰਾਂ ਮੌਕੇ ਕਰੋਨਾ ਵਧਣ ਦੇ ਖਦਸ਼ੇ ਪ੍ਰਗਟਾਏ

ਨਵੀਂ ਦਿੱਲੀ(ਪੱਤਰ ਪ੍ਰੇਰਕ):

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਬੀਤੇ ਦਿਨ 4 ਹਜ਼ਾਰ ਤੋਂ ਵੱਧ ਕਰੋਨਾ ਮਾਮਲੇ ਇਕ ਦਿਨ ਵਿੱਚ ਸਾਹਮਣੇ ਆਏ ਹਨ ਤੇ ਮਾਹਰਾਂ ਨੇ ਪਹਿਲਾਂ ਹੀ ਇਹ ਭਵਿੱਖਬਾਣੀ ਕੀਤੀ ਸੀ ਕਿ ਤਿਓਹਾਰਾਂ ਸਮੇਂ ਦਿੱਲੀ ਅੰਦਰ ਕਰੋਨਾਵਾਇਰਸ ਦੇ ਮਾਮਲੇ ਵਧ ਸਕਦੇ ਹਨ। ਸ੍ਰੀ ਜੈਨ ਨੇ ਕਿਹਾ ਕਿ ਮਾਹਰਾਂ ਦੀ ਇਕ ਕਮੇਟੀ ਨੇ ਦੱਸਿਆ ਸੀ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਤਿਓਹਾਰਾਂ ਮੌਕੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਸਕਦੀ ਹੈ ਤੇ ਇਹ 12 ਹਜ਼ਾਰ ਤੋਂ 14 ਹਜ਼ਾਰ ਰੋਜ਼ਾਨਾ ਤੱਕ ਪੁੱਜ ਸਕਦੀ ਹੈ। ਠੰਢ ਦੇ ਮੌਸਮ ਦਾ ਅਸਰ ਵੀ ਪੈਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਡਾ. ਫਾਲ ਦੀ ਅਗਵਾਈ ਹੇਠ ਬਣੀ ਮਾਹਰਾਂ ਦੀ ਕਮੇਟੀ ਨੇ ਕਿਹਾ ਸੀ ਕਿ ਤਿਓਹਾਰਾਂ ਦੌਰਾਨ ਤੇ ਠੰਢ ਦੇ ਮੌਸਮ ਵਿੱਚ ਪ੍ਰਤੀ ਦਿਨ 12 ਹਜ਼ਾਰ ਤੋਂ 14 ਹਜ਼ਾਰ ਤਕ ਮਰੀਜ਼ ਵਧ ਸਕਦੇ ਹਨ ਪਰ ਹੁਣ ਇਹ ਸਥਿਤੀ 4 ਹਜ਼ਾਰ ਦੇ ਆਸ-ਪਾਸ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਿਸ਼ਵਵਿਆਪੀ ਮਹਾਂਮਾਰੀ ਨਾਲ ਟਾਕਰਾ ਕਰਨ ਲਈ ਜਾਂਚ, ਇਲਾਕਿਆਂ ਦੀ ਸੀਲਬੰਦੀ ਤੇ ਹਲਕੇ ਤੇ ਪੂਰੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਇਕਾਂਤਵਾਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮਰੀਜ਼ਾਂ ਦੇ ਦੁੱਗਣਾ ਹੋਣ ਦੀ ਦਰ 70 ਦਿਨ ਹੈ ਤੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਰਾਜਧਾਨੀ ਵਿੱਚ ਪਾਜ਼ੇਟਿਵ ਦਰ 7.42% ਹੈ ਤੇ ਪੂਰਨ ਰੂਪ ਵਿੱਚ ਪਾਜ਼ੇਟਿਵ ਦਰ 8.17% ਹੈ। ਉਨ੍ਹਾਂ ਕਿਹਾ ਕਿ ਨਮੂਨੇ ਲੈਣ ਦੀ ਦਰ ਵੱਧ ਹੋਣ ਕਰਕੇ ਮਰੀਜ਼ ਵੀ ਜ਼ਿਆਦਾ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਬਾਰੇ ਹਦਾਇਤਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਜੁਰਮਾਨੇ ਕੀਤੇ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All