DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਰਹੀ ਹੈ ਸਰਕਾਰ: Rekha Gupta

ਸਰਕਾਰ ਵੱਲੋਂ ਪੁਲਾਂ ਦੇ ਸੁੰਦਰੀਕਰਨ ਲਈ ਨਿੱਜੀ ਕੰਪਨੀ ਨਾਲ ਸਮਝੌਤਾ

  • fb
  • twitter
  • whatsapp
  • whatsapp
featured-img featured-img
ਸਮਝੌਤੇ ’ਤੇ ਦਸਤਖ਼ਤ ਕਰਨ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਅਧਿਕਾਰੀ। -ਫੋਟੋ: ਦਿਓਲ
Advertisement

ਦਿੱਲੀ ਸਰਕਾਰ ਵੱਲੋਂ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ਵਿੱਚ ਬਣੇ ਹੋਏ ਫਲਾਈਓਵਰਾਂ ਹੇਠ ਖਾਲੀ ਪਈ ਥਾਂ ਨੂੰ ਸੁੰਦਰ ਬਣਾਉਣ ਲਈ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਇਸ ਸਮਝੌਤੇ ’ਤੇ ਸਹੀ ਪਾਈ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸਰਕਾਰ ਨੇ ਡਿਕਸਨ ਟੈਕਨਾਲੋਜੀਜ਼ ਲਿਮਟਿਡ ਅਤੇ ਕਨੋਡੀਆ ਗਰੁੱਪ ਨਾਲ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਸਾਂਝੇਦਾਰੀ ਤਹਿਤ ਸੜਕਾਂ ਅਤੇ ਫਲਾਈਓਵਰਾਂ ਦੇ ਹੇਠਾਂ ਖਾਲੀ ਥਾਵਾਂ ਨੂੰ ਸੁੰਦਰ ਬਣਾਇਆ ਜਾਵੇਗਾ, ਫੁੱਟਪਾਥਾਂ ਦੀ ਸਫਾਈ ਅਤੇ ਰੱਖ-ਰਖਾਅ ਕੀਤੀ ਜਾਵੇਗੀ, ਹਰੀਆਂ ਪੱਟੀਆਂ ਨੂੰ ਬਿਹਤਰ ਬਣਾਇਆ ਜਾਵੇਗਾ ਅਤੇ ਭਾਰਤੀ ਸੱਭਿਆਚਾਰ, ਆਧੁਨਿਕ ਕਲਾ ਅਤੇ ਵਾਤਾਵਰਣ ਸੁਰੱਖਿਆ ਨਾਲ ਸਬੰਧਤ ਸੰਦੇਸ਼ ਥੰਮ੍ਹਾਂ ’ਤੇ ਉੱਕਰੇ ਜਾਣਗੇ। ਇਸ ਮੌਕੇ ਕੰਪਨੀ ਅਧਿਕਾਰੀਆਂ ਨੇ ਦਿੱਲੀ ਸਰਕਾਰ ਦੇ ਅਫਸਰਾਂ ਨੂੰ ਆਪਣੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਦਿੱਲੀ ਦੇ ਕਈ ਫਲਾਈਓਵਰ ਗਰੀਬਾਂ ਲਈ ਰਾਤ ਦਾ ਆਸਰਾ ਵੀ ਬਣਦੇ ਹਨ। ਖਾਸ ਕਰ ਕੇ ਆਈ ਐੱਸ ਬੀ ਟੀ ਬੱਸ ਅੱਡੇ ਤੇ ਰੇਲਵੇ ਸਟੇਸ਼ਨਾਂ ਨੇੜੇ ਬਣੇ ਫਲਾਈ ਓਵਰਾਂ ਹੇਠ ਲੋਕਾਂ ਨੂੰ ਸੁੱਤੇ ਹੋਏ ਜਾਂ ਆਰਾਮ ਕਰਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਦਿੱਲੀ ਦੇ ਕਈ ਫਲਾਈਓਵਰਾਂ ਨੂੰ ਪਹਿਲਾਂ ਵੀ ਇਸ ਤਰਾਂ ਸਜਾਇਆ ਗਿਆ ਸੀ ਪਰ ਉਨ੍ਹਾਂ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਮੁੜ ਬਦਰੰਗ ਹੋ ਚੁੱਕੇ ਹਨ। ਇਨ੍ਹਾਂ ਫਲਾਈ ਓਵਰਾਂ ਹੇਠ ਨਸ਼ੇੜੀ ਰਾਤਾਂ ਨੂੰ ਆਪਣਾ ਟਿਕਾਣਾ ਬਣਾਉਂਦੇ ਹਨ। ਇਸ ਮੌਕੇ ਕੈਬਨਿਟ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Advertisement
Advertisement
×