ਲਾਂਚ ਮਗਰੋਂ ਈ-ਬੱਸ ’ਚ ਨੁਕਸ ਪਿਆ

ਗਰਮ ਹੋਣ ਕਾਰਨ ਬੰਦ ਹੋਈ ਈ-ਬੱਸ; ਦੋ ਘੰਟਿਆਂ ’ਚ ਕੀਤੀ ਗਈ ਮੁਰੰਮਤ

ਲਾਂਚ ਮਗਰੋਂ ਈ-ਬੱਸ ’ਚ ਨੁਕਸ ਪਿਆ

ਦਿੱਲੀ ਸਰਕਾਰ ਵੱਲੋਂ ਡੀਟੀਸੀ ਵਿੱਚ ਸ਼ਾਮਲ ਕੀਤੀਆਂ ਈ-ਬੱਸਾਂ ਦਾ ਫਲੀਟ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 25 ਮਈ

ਈ- ਬੱਸਾਂ ਦੇ ਲਾਂਚ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਇੱਕ ਇਲੈਕਟ੍ਰਿਕ ਬੱਸ ਦਿੱਲੀ ਵਿੱਚ ਰੋਹਿਣੀ ਡਿਪੂ -3 ਦੇ ਨੇੜੇ ਗਰਮ ਹੋਣ ਕਾਰਨ ਬੰਦ ਹੋ ਗਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀਂ 150 ਈ-ਬੱਸਾਂ ਨੂੰ ਹਰੀ ਝੰਡੀ ਦਿਖਾਈ ਸੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਕਰਮਚਾਰੀ ਯੂਨੀਅਨ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਵੀਡੀਓ ਤੇ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਬੱਸ ਨੰਬਰ ਡੀਐੱਲ 516 ਜੀ ਡੀ 2610 ਰੋਹਿਣੀ ਡਿੱਪੂ ਸੈਕਟਰ 37 ਤੋਂ ਸੀ ਤੇ ਇਹ ਲਾਂਚ ਵਾਲੇ ਦਿਨ ਦੁਪਹਿਰ ਸਾਢੇ ਤਿੰਨ-ਚਾਰ ਵਜੇ ਦਰਮਿਆਨ ਖ਼ਰਾਬ ਹੋ ਗਈ। ਇਹ ਬੱਸਾਂ ਰਾਤ 12 ਵਜੇ ਆਈਪੀ ਡਿੱਪੂ ਤੋਂ ਚਲਾਈਆਂ ਗਈਆਂ ਸਨ। ਘਟਨਾ ਬਾਰੇ ਪੁੱਛੇ ਜਾਣ ’ਤੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੇ ਕਿਹਾ ਕਿ ਗਰਮ ਹੋਣ ਕਾਰਨ ਬੱਸ ਆਪਣੇ-ਆਪ ਬੰਦ ਹੋ ਗਈ। ਡੀਟੀਸੀ ਨੇ ਕਿਹਾ ਕਿ ਇਲੈੱਕਟ੍ਰਿਕ ਬੱਸ 2610 ਵਿੱਚ ਨਿਰਧਾਰਿਤ/ਡਿਜ਼ਾਈਨ ਕੀਤੀ ਸੀਮਾ ਤੋਂ ਵੱਧ ਤਾਪਮਾਨ ਵਧਣ ਦਾ ਸੰਕੇਤ ਸੀ ਤੇ ਇਸ ਲਈ ਇਸ ਦੀ ਇਨਬਿਲਟ ਸੁਰੱਖਿਆ ਵਿਸ਼ੇਸ਼ਤਾ ਦੇ ਕਾਰਨ ਵਾਹਨ ਆਪਣੇ ਆਪ ਬੰਦ ਹੋ ਗਿਆ। ਮੁਰੰਮਤ ਕਰਨ ਵਾਲੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਦੋ ਘੰਟਿਆਂ ਦੇ ਅੰਦਰ ਬੱਸ ਨੂੰ ਠੀਕ ਕਰ ਦਿੱਤਾ।

ਰੋਹਿਣੀ ਡਿੱਪੂ ਸੈਕਟਰ 37 ਦੇ ਨਾਲ-ਨਾਲ ਦੋ ਹੋਰ ਡਿਪੂਆਂ ਮੁੰਡੇਲਾ ਕਲਾਂ ਤੇ ਰਾਜਘਾਟ ਦਾ ਵੀ ਮੰਗਲਵਾਰ ਨੂੰ ਉਦਘਾਟਨ ਕੀਤਾ ਗਿਆ। ਇਹ ਇਲੈਕਟ੍ਰਿਕ ਬੱਸ ਦੇ ਡਿੱਪੂ ਹਨ ਜਿਨ੍ਹਾਂ ਵਿੱਚ ਲਗਪਗ 80 ਚਾਰਜਿੰਗ ਸਟੇਸ਼ਨ ਅਤੇ ਲਗਪਗ 25 ਫਾਸਟ ਚਾਰਜਰ ਹਨ।

ਟਰਾਂਸਪੋਰਟ ਅਧਿਕਾਰੀਆਂ ਨੂੰ ਹਫ਼ਤੇ ’ਚ ਇੱਕ ਵਾਰ ਈ-ਬੱਸਾਂ ’ਚ ਸਫ਼ਰ ਕਰਨ ਦੀ ਹਦਾਇਤ ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਡੀਟੀਸੀ ਤੇ ਟਰਾਂਸਪੋਰਟ ਵਿਭਾਗ ਦੇ ‘ਏ’ ਤੇ ‘ਬੀ’ ਅਧਿਕਾਰੀਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਬੱਸ ਵਿੱਚ ਯਾਤਰਾ ਕਰਨ ਅਤੇ ਸਟਾਫ ਦੀ ਸਥਿਤੀ ਅਤੇ ਵਿਵਹਾਰ ਬਾਰੇ ਫੀਡਬੈਕ ਦੇਣ ਲਈ ਕਿਹਾ ਹੈ। ਇੱਕ ਸਰਕੂਲਰ ਵਿੱਚ ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਵਿਭਾਗ ਵੱਲੋਂ ਚਲਾਈਆਂ ਬੱਸਾਂ ਦਾ ਸੱਤ ਹਜ਼ਾਰ ਤੋਂ ਵੱਧ ਦਾ ਫਲੀਟ ਹੈ ਤੇ ਹੁਣ ਦਿੱਲੀ ਡੀਟੀਸੀ ਤੇ ਕਲੱਸਟਰ ਬੱਸਾਂ ਦੇ ਬੇੜੇ ਵਿੱਚ ਲੋ ਫਲੋਰ ਇਲੈਕਟ੍ਰਿਕ ਬੱਸਾਂ ਵੀ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਇੱਕ ਟਵੀਟ ਵਿੱਚ ਕਿਹਾ, ‘ਬੋਰਡ ਰੂਮਾਂ ਤੋਂ ਬੱਸਾਂ ਤੱਕ! ਅਸੀਂ ਆਪਣੇ ਆਪ ਨੂੰ ਜੋ ਫੀਡਬੈਕ ਦਿੰਦੇ ਹਾਂ, ਉਸ ਤੋਂ ਲਗਾਤਾਰ ਸੁਧਾਰ ਕਰਨ ਦਾ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ।

ਡੀਟੀਸੀ ਤੇ ਟ੍ਰਾਂਸਪੋਰਟ ਵਿਭਾਗ ਦੇ ਸਮੂਹ ‘ਏ’ ਤੇ ‘ਬੀ’ ਅਧਿਕਾਰੀ ਹੁਣ ਜਨਤਕ ਟਰਾਂਸਪੋਰਟ ਨੂੰ ਬਦਲਣ ਤੇ ਸੇਵਾ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਹਫ਼ਤੇ ਵਿੱਚ ਇੱਕ ਵਾਰ ਲਾਜ਼ਮੀ ਤੌਰ ’ਤੇ ਇੱਕ ਯਾਤਰਾ ਕਰਨਗੇ।’ ਇਹ ਸਰਕੂਲਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 150 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਇਕ ਦਿਨ ਬਾਅਦ ਆਇਆ ਹੈ ਤੇ ਐਲਾਨ ਕੀਤਾ ਹੈ ਕਿ ਰਾਜਧਾਨੀ ਅਗਲੇ ਸਾਲ ਤੱਕ ਅਜਿਹੀਆਂ 2,000 ਹੋਰ ਬੇੜੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਸ਼ਹਿਰ

View All