ਕੇਜਰੀਵਾਲ ਦੀ ਕਹਿਣੀ ਤੇ ਕਰਨੀ ਵਿੱਚ ਫਰਕ: ਆਦੇਸ਼ ਗੁਪਤਾ

ਕੇਜਰੀਵਾਲ ਦੀ ਕਹਿਣੀ ਤੇ ਕਰਨੀ ਵਿੱਚ ਫਰਕ: ਆਦੇਸ਼ ਗੁਪਤਾ

ਪ੍ਰੈੱਸ ਕਾਨਫਰੰਸ ਦੌਰਾਨ ਬਿੱਲ ਦਿਖਾਉਂਦੇ ਹੋਏ ਭਾਜਪਾ ਪ੍ਰਧਾਨ ਆਦੇਸ਼ ਗੁਪਤਾ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 27 ਮਈ

ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਹੈ, ਜਿਸ ਦਾ ਸਬੂਤ ਅੱਜ ਤਿਲਕ ਵਿਹਾਰ ਵਿੱਚ ਹੋਈ ਪੋਲ੍ਹ ਖੋਲ੍ਹ ਮੁਹਿੰਮ ਦੌਰਾਨ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਪੋਲ-ਖੋਲ੍ਹ ਅਭਿਆਨ ਲੋਕਾਂ ਲਈ ਕੇਜਰੀਵਾਲ ਪ੍ਰਤੀ ਆਪਣੀਆਂ ਸਮੱਸਿਆਵਾਂ ਅਤੇ ਗੁੱਸੇ ਨੂੰ ਉਜਾਗਰ ਕਰਨ ਦਾ ਮਹੱਤਵਪੂਰਨ ਮੰਚ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਨੇ ਤਿਲਕ ਵਿਹਾਰ ਵਿੱਚ ਰਹਿੰਦੇ ਦੰਗਾ ਪੀੜਤ ਸਿੱਖ ਪਰਿਵਾਰਾਂ ਨੂੰ 400 ਯੂਨਿਟ ਬਿਜਲੀ ਮੁਫਤ ਦੇਣ ਦੀ ਸਹੁੰ ਖਾਧੀ ਸੀ ਪਰ ਅੱਜ ਉਨ੍ਹਾਂ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਲੱਖਾਂ ਰੁਪਏ ਵਿੱਚ ਆ ਰਹੇ ਹਨ। ਜਾਣਕਾਰੀ ਮੁਤਾਬਿਕ ਇਸ ਸਬੰਧੀ ਤਿਲਕ ਵਿਹਾਰ ਦੇ ਲੋਕਾਂ ਨੇ ਖੁਦ ਆਦੇਸ਼ ਗੁਪਤਾ ਨੂੰ ਆਪਣਾ ਬਿੱਲ ਦਿਖਾ ਕੇ ਸ਼ਿਕਾਇਤ ਕੀਤੀ।

ਸ੍ਰੀ ਗੁਪਤਾ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਸ਼ਿਕਾਇਤ ਕਰਨ ਵਾਲੇ ਲੋਕਾਂ ਦੀ ਵੀਡੀਓ ਦਿਖਾਈ। ਇਸ ਤੋਂ ਬਾਅਦ ਕੁਝ ਸਿੱਖ ਪਰਿਵਾਰਾਂ ਨੂੰ ਆਏ ਬਿਜਲੀ ਦੇ ਬਿੱਲਾਂ ਦੇ ਕਾਗਜ਼ ਦਿਖਾਉਂਦੇ ਹੋਏ ਗੁਪਤਾ ਨੇ ਦੱਸਿਆ ਕਿ ਫੂਲ ਸਿੰਘ ਦਾ 2,22,670 ਰੁਪਏ ਦਾ ਬਿੱਲ ਆਇਆ ਹੈ। ਇੰਦਰਾ ਕੌਰ ਨਾਂ ਦੀ ਔਰਤ ਦਾ 144530 ਰੁਪਏ ਦਾ ਬਿਜਲੀ ਬਿੱਲ ਆਇਆ ਹੈ। ਗੁਰਦੀਪ ਸਿੰਘ ਦਾ 132170 ਰੁਪਏ ਦਾ ਬਿੱਲ ਆਇਆ ਹੈ। ਇਹ ਸਾਰੇ ਘਰ 20 ਗਜ਼ ਦੇ ਹਨ, ਜਿਨ੍ਹਾਂ ਵਿੱਚ ਸਿਰਫ਼ ਇੱਕ ਪੱਖਾ, ਇੱਕ ਕੂਲਰ ਅਤੇ ਇੱਕ ਟਿਊਬ ਲਾਈਟ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਸੈਂਕੜੇ ਘਰਾਂ ਨੂੰ ਲੱਖਾਂ ਰੁਪਏ ਦੇ ਬਿੱਲ ਭੇਜੇ ਜਾ ਚੁੱਕੇ ਹਨ, ਇੰਨਾ ਹੀ ਨਹੀਂ ਉਨ੍ਹਾਂ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਹਨ। ਇਹ ਉਹੀ ਲੋਕ ਹਨ ਜਿਨ੍ਹਾਂ ਨੇ 84 ਦੇ ਦੰਗਿਆਂ ਵਿੱਚ ਆਪਣੇ ਕਰੀਬੀਆਂ ਨੂੰ ਗਵਾਇਆ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All