DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੇਸ਼ ਨੇ ਤਰੱਕੀ ਦੀ ਰਫਤਾਰ ਫੜੀ: PM Modi

PM Modi Growth: ਪੁਰਾਣੀਆਂ ਸਰਕਾਰਾਂ ਨੇ ਲੋਕਾਂ ਨੂੰ ਤੰਗੀ ਵਿਚ ਰੱਖਿਆ; ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਨਵੇਂ ਮੌਕੇ ਪੈਦਾ ਕੀਤੇ

  • fb
  • twitter
  • whatsapp
  • whatsapp
featured-img featured-img
PM Modi। File Photo
Advertisement

PM Modi Growth: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਲੀਡਰਜ਼ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰੀ ਦੁਨੀਆ ਨੂੰ ਆਰਥਿਕ ਵਿਕਾਸ ਨੂੰ ਲੈ ਕੇ ਕਈ ਚਿੰਤਾਵਾਂ ਹਨ ਅਤੇ ਸਰੋਤਾਂ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਭਾਰਤ ਨੂੰ ਵਿਕਾਸ ਦੇ ਇੱਕ ਚਮਕਦੇ ਸਿਤਾਰੇ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਪਣੀ ਤਰੱਕੀ ਦੀ ਰਫ਼ਤਾਰ ਨੂੰ ਬਣਾਈ ਰੱਖਣ ਲਈ ਲਗਾਤਾਰ ਕਈ ਕਦਮ ਚੁੱਕ ਰਿਹਾ ਹੈ ਕਿਉਂਕਿ ਸੁਧਾਰ ਕਰਨਾ ਸਾਡੀ ਪ੍ਰਤੀਬੱਧਤਾ ਹੈ। ਪੀ.ਐੱਮ. ਮੋਦੀ ਨੇ ਪੁਰਾਣੀਆਂ ਸਰਕਾਰਾਂ 'ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਭਾਰਤ ਹੁਣ ਪਿਛਲੇ ਸਮੇਂ ਦੇ ਪੀ.ਐੱਲ.ਪੀ. (ਪ੍ਰੋਡਕਸ਼ਨ ਲਿੰਕਡ ਪਨਿਸ਼ਮੈਂਟ) ਮਾਡਲ ਤੋਂ ਅੱਗੇ ਵਧ ਕੇ ਹੁਣ ਪੀ.ਐੱਲ.ਆਈ. (ਪ੍ਰੋਡਕਸ਼ਨ ਲਿੰਕਡ ਇਨਸੈਂਟਿਵਜ਼) ਮਾਡਲ 'ਤੇ ਕੰਮ ਕਰ ਰਿਹਾ ਹੈ।

ਪੁਰਾਣੀਆਂ ਨੀਤੀਆਂ ਦੀ ਆਲੋਚਨਾ ਅਤੇ ਨਵੇਂ ਨਿਯਮਾਂ ਵਿੱਚ ਬਦਲਾਅ

Advertisement

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੀ ਨੀਤੀ ਲੋਕਾਂ ਨੂੰ ਤੰਗੀ ਵਿੱਚ ਰੱਖਣ ਦੀ ਸੀ ਤਾਂ ਕਿ ਉਹ ਆਪਣੀਆਂ ਮੁੱਢਲੀਆਂ ਲੋੜਾਂ ਲਈ ਵੀ ਸਰਕਾਰ ਅੱਗੇ ਹੱਥ ਅੱਡਣ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦਾ 'ਲਾਇਸੈਂਸ ਰਾਜ' ਬੇਰੁਜ਼ਗਾਰੀ ਨੂੰ ਵਧਾਉਂਦਾ ਸੀ, ਜਦੋਂ ਕਿ ਸਾਡਾ ਪ੍ਰੋਡਕਸ਼ਨ-ਲਿੰਕਡ ਇਨਸੈਂਟਿਵ ਮਾਡਲ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਿਰਫ਼ ਕਾਨੂੰਨਾਂ ਵਿੱਚ ਬਦਲਾਅ ਨਹੀਂ ਕਰ ਰਹੇ, ਸਗੋਂ ਨਿਯਮ ਬਣਾਉਣ ਦੀ ਪੂਰੀ ਨੀਤੀ ਨੂੰ ਹੀ ਬਦਲ ਰਹੇ ਹਾਂ ਤਾਂ ਕਿ ਦੇਸ਼ ਵਿੱਚ ਵਪਾਰ ਅਤੇ ਵਿਕਾਸ ਲਈ ਬਿਹਤਰ ਮਾਹੌਲ ਤਿਆਰ ਹੋ ਸਕੇ।

Advertisement

Advertisement
×