ਕਰੋਨਾਵਾਇਰਸ ਨੇ ਲਈ 25 ਮਰੀਜ਼ਾਂ ਦੀ ਜਾਨ

ਕਰੋਨਾਵਾਇਰਸ ਨੇ ਲਈ 25 ਮਰੀਜ਼ਾਂ ਦੀ ਜਾਨ

ਦਿੱਲੀ ਵਿੱਚ ਇਕ ਔਰਤ ਦਾ ਕਰੋਨਾ ਸਬੰਧੀ ਨਮੂਨਾ ਲੈਂਦੇ ਹੋਏ ਸਿਹਤ ਵਿਭਾਗ ਦੇ ਮੁਲਾਜ਼ਮ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 28 ਜਨਵਰੀ

ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਕਰੋਨਾ ਦੇ 4,044 ਨਵੇਂ ਕੇਸ ਅਤੇ 25 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸ਼ਹਿਰ ਦੇ ਸਿਹਤ ਵਿਭਾਗ ਦੁਆਰਾ ਸਾਂਝੇ ਕੀਤੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਪਾਜ਼ੇਟੀਵਿਟੀ ਦਰ ਡਿੱਗ ਕੇ 8.60 ਫ਼ੀਸਦ ਰਹਿ ਗਈ ਹੈ। ਤਾਜ਼ਾ ਸਿਹਤ ਬੁਲੇਟਿਨ ਵਿੱਚ ਕਿਹਾ ਗਿਆ ਕਿ ਰਾਜਧਾਨੀ ਵਿੱਚ ਕੇਸਾਂ ਦੀ ਗਿਣਤੀ ਵਧ ਕੇ 17,64,41 ਹੋ ਗਈ ਤੇ ਮਰਨ ਵਾਲਿਆਂ ਦੀ ਗਿਣਤੀ 25,769 ਹੋ ਗਈ। ਇਸ ਵਿੱਚ ਕਿਹਾ ਗਿਆ ਕਿ ਇੱਕ ਦਿਨ ਪਹਿਲਾਂ ਕੀਤੇ ਗਏ ਕੋਵਿਡ-19 ਟੈਸਟਾਂ ਦੀ ਗਿਣਤੀ 47,042 ਸੀ। ਦਿੱਲੀ ਵਿੱਚ ਵੀਰਵਾਰ ਨੂੰ 9.56 ਫ਼ੀਸਦ ਦੀ ਪਾਜ਼ੇਟਿਵ ਦਰ ਤੇ 34 ਮੌਤਾਂ ਦੇ ਨਾਲ 4,291 ਮਾਮਲੇ ਸਾਹਮਣੇ ਆਏ ਸਨ। ਬੁੱਧਵਾਰ ਨੂੰ 10.59 ਫ਼ੀਸਦ ਦੀ ਪਾਜ਼ੇਟੀਵਿਟੀ ਦਰ ਦੇ ਨਾਲ 7,498 ਕੇਸ ਅਤੇ 29 ਮੌਤਾਂ ਦਰਜ ਕੀਤੇ ਗਏ। ਸ਼ਹਿਰ ਵਿੱਚ 14 ਜਨਵਰੀ ਨੂੰ 30.6 ਫ਼ੀਸਦ ਦੀ ਪਾਜ਼ੇਟੀਵਿਟੀ ਦਰ ਦਰਜ ਕੀਤੀ ਗਈ ਸੀ ਜੋ ਕਿ ਮਹਾਮਾਰੀ ਦੀ ਚੱਲ ਰਹੀ ਲਹਿਰ ਦੌਰਾਨ ਸਭ ਤੋਂ ਵੱਧ ਸੀ। ਇੱਥੇ ਸਿਹਤ ਵਿਭਾਗ ਨੇ ਕੋਵਿਡ-19 ਵਿਰੁੱਧ 15 ਤੋਂ 18 ਸਾਲ ਦੀ ਉਮਰ ਵਰਗ ਦੇ 76 ਫ਼ੀਸਦ ਤੋਂ ਵੱਧ ਨੌਜਵਾਨਾਂ ਦਾ ਟੀਕਾਕਰਨ ਕੀਤਾ ਹੈ। ਉੱਤਰ ਪੱਛਮੀ ਜ਼ਿਲ੍ਹੇ ਵਿੱਚ ਇਸ ਉਮਰ ਵਰਗ ਨੂੰ ਸਭ ਤੋਂ ਵੱਧ ਟੀਕਾ ਲਗਾਇਆ ਹੈ। ਕੇਂਦਰ ਦੇ ਅੰਕੜਿਆਂ ਅਨੁਸਾਰ ਇਸ ਉਮਰ ਵਰਗ ਦੇ 7.74 ਲੱਖ ਨੌਜਵਾਨਾਂ ਨੇ 26 ਜਨਵਰੀ ਤੱਕ ਕੋਵਿਡ ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਸੀ। ਜ਼ਿਕਰਯੋਗ ਹੈ ਕਿ ਦਿੱਲੀ ’ਚ 15 ਤੋਂ 18 ਦਰਮਿਆਨ ਉਮਰ ਦੇ ਲਗਭਗ 10.18 ਲੱਖ ਨੌਜਵਾਨ ਹਨ। ਕੇਂਦਰ ਸਰਕਾਰ ਨੇ 3 ਜਨਵਰੀ ਨੂੰ ਕਿਸ਼ੋਰਾਂ ਲਈ ਟੀਕਾਕਰਨ ਸ਼ੁਰੂ ਕੀਤਾ ਸੀ। ਦੱਖਣ-ਪੱਛਮੀ ਦਿੱਲੀ ’ਚ 1,03,921 ਨੌਜਵਾਨਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉੱਤਰ-ਪੱਛਮੀ ਦਿੱਲੀ ’ਚ 1,02,425, ਉੱਤਰ-ਪੂਰਬੀ ਦਿੱਲੀ ’ਚ 78,107, ਪੱਛਮੀ ਦਿੱਲੀ ’ਚ 77,532 ਅਤੇ ਦੱਖਣ-ਪੂਰਬੀ ਦਿੱਲੀ ’ਚ 73,070 ਜਣਿਆਂ ਨੂੰ ਖੁਰਾਕ ਦਿੱਤੀ ਗਈ ਹੈ। ਪੂਰਬੀ ਦਿੱਲੀ ’ਚ ਅਧਿਕਾਰੀਆਂ ਨੇ 68,887 ਨੌਜਵਾਨਾਂ ਨੂੰ ਟੀਕਾ ਲਗਾਇਆ ਹੈ, ਜਦੋਂ ਕਿ ਉੱਤਰੀ ਦਿੱਲੀ ’ਚ 66,228, ਸ਼ਾਹਦਰਾ ਵਿੱਚ 55,324, ਦੱਖਣੀ ਦਿੱਲੀ ’ਚ 54,385, ਕੇਂਦਰੀ ਦਿੱਲੀ ’ਚ 48,940 ਅਤੇ ਨਵੀਂ ਦਿੱਲੀ ’ਚ 45,646 ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All