DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab 'ਚ Nuclear Power Plant ਲਗਾਉਣ ਦੀ ਨਹੀਂ ਕੋਈ ਯੋਜਨਾ : ਕੇਂਦਰ

ਪਰਮਾਣੂ ਪਾਵਰ ਪ੍ਰੋਜੈਕਟਾਂ ਬਾਰੇ ਭਵਿੱਖ ਵਿੱਚ ਕੋਈ ਵੀ ਵਿਚਾਰ ਸੂਬਾ ਸਰਕਾਰ 'ਤੇ ਕਰੇਗਾ ਨਿਰਭਰ : ਕੇਦਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਪਟਿਆਲਾ ਸਮੇਤ ਕਿਸੇ ਵੀ ਹੋਰ ਥਾਂ 'ਤੇ ਪਰਮਾਣੂ ਪਾਵਰ ਪਲਾਂਟ ਲਗਾਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। ਇਹ ਜਾਣਕਾਰੀ ਰਾਜ ਸਭਾ ਵਿੱਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਦਿੱਤੀ ਗਈ।

ਸਵਾਲ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪਰਮਾਣੂ ਊਰਜਾ ਵਿਭਾਗ ਦੇਖਣ ਵਾਲੇ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਵਿੱਚ ਪਰਮਾਣੂ ਪਾਵਰ ਪਲਾਂਟ ਲਗਾਉਣ ਬਾਰੇ ਫਿਲਹਾਲ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਕੋਲ ਇਸ ਸਮੇਂ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਸਾਲ 2000 ਦੇ ਸ਼ੁਰੂ ਵਿੱਚ ਪਟਿਆਲਾ ਦੇ ਪਾਤੜਾਂ ਨੂੰ ਪਰਮਾਣੂ ਪਲਾਂਟ ਲਈ ਢੁਕਵਾਂ ਪਾਇਆ ਗਿਆ ਸੀ ਪਰ 2007 ਵਿੱਚ ਉਸ ਵੇਲੇ ਦੀ ਸਰਕਾਰ ਵੱਲੋਂ ਕੋਈ ਫੈਸਲਾ ਨਾ ਲੈਣ ਕਾਰਨ ਇਹ ਪ੍ਰੋਜੈਕਟ ਅੱਗੇ ਨਹੀਂ ਵਧ ਸਕਿਆ।
ਕੇਂਦਰ ਨੇ ਸਾਫ਼ ਕੀਤਾ ਹੈ ਕਿ ਇਸ ਸਮੇਂ ਪੰਜਾਬ ਵਿੱਚ ਕਿਤੇ ਵੀ ਪਰਮਾਣੂ ਊਰਜਾ ਲਈ ਕਿਸੇ ਹੋਰ ਥਾਂ ਦਾ ਮੁਲਾਂਕਣ ਨਹੀਂ ਕੀਤਾ ਜਾ ਰਿਹਾ। ਇਸ ਤੋਂ ਸਪਸ਼ਟ ਹੈ ਕਿ ਪੰਜਾਬ ਫਿਲਹਾਲ ਭਾਰਤ ਦੀਆਂ ਤਤਕਾਲ ਪਰਮਾਣੂ ਊਰਜਾ ਵਧਾਉਣ ਵਾਲੀਆਂ ਯੋਜਨਾਵਾਂ ਦਾ ਹਿੱਸਾ ਨਹੀਂ ਹੈ।
ਕੇਂਦਰ ਨੇ ਦੁਹਰਾਇਆ ਕਿ ਪੰਜਾਬ ਵਿੱਚ ਪਰਮਾਣੂ ਪਾਵਰ ਪ੍ਰੋਜੈਕਟਾਂ ਬਾਰੇ ਭਵਿੱਖ ਵਿੱਚ ਕੋਈ ਵੀ ਵਿਚਾਰ ਸੂਬਾ ਸਰਕਾਰ ਦੀਆਂ ਤਜਵੀਜ਼ਾਂ 'ਤੇ ਨਿਰਭਰ ਕਰੇਗਾ। ਅਜਿਹੀਆਂ ਤਜਵੀਜ਼ਾਂ ਪ੍ਰਾਪਤ ਹੋਣ ਤੋਂ ਬਾਅਦ ਹੀ ਕਿਸੇ ਥਾਂ ਦੀ ਚੋਣ ਅਤੇ ਉਸ ਦੀ ਜਾਂਚ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
Advertisement
Advertisement
×