ਰਾਜਧਾਨੀ ਤਿਰੰਗਿਆਂ ਨਾਲ ਸਜਾਈ ਜਾਣ ਲੱਗੀ : The Tribune India

ਰਾਜਧਾਨੀ ਤਿਰੰਗਿਆਂ ਨਾਲ ਸਜਾਈ ਜਾਣ ਲੱਗੀ

ਰਾਜਧਾਨੀ ਤਿਰੰਗਿਆਂ ਨਾਲ ਸਜਾਈ ਜਾਣ ਲੱਗੀ

ਪੱਤਰ ਪ੍ਰੇਰਕ ਨਵੀਂ ਦਿੱਲੀ, 12 ਅਗਸਤ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦਿੱਲੀ ਨੂੰ ਥਾਂ-ਥਾਂ ਤਿਰੰਗੇ ਝੰਡਿਆਂ ਨਾਲ ਸਜਾਇਆ ਜਾਣ ਲੱਗਿਆ ਹੈ। ਵੱਖ-ਵੱਖ ਕੇਂਦਰ ਸਰਕਾਰ ਦੀਆਂ ਏਜੰਸੀਆਂ, ਅਦਾਰਿਆਂ ਤੇ ਸੰਸਥਾਵਾਂ ਵੱਲੋਂ ਸਰਕਾਰੀ ਹਦਾਇਤਾਂ ਮੁਤਾਬਕ ਦਿੱਲੀ ਵਿੱਚ ਤਿਰੰਗੇ ਲਾਏ ਜਾ ਰਹੇ ਹਨ । ਇਹ ਝੰਡੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਲਾਏ ਜਾ ਰਹੇ ਹਨ। ਅੱਜ ਨਵੀਂ ਦਿੱਲੀ ਨਗਰ ਪਰੀਸ਼ਦ (ਐੱਨਡੀਐੱਮਸੀ) ਵੱਲੋਂ ਦਿੱਲੀ ਦੇ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਦੇ ਗੜ੍ਹ ਮੰਨੇ ਜਾਂਦੇ ਮੰਡੀ ਹਾਊਸ ਇਲਾਕੇ ਵਿੱਚ ਜਨਤਕ ਥਾਵਾਂ ਉਪਰ ਤਿਰੰਗੇ ਝੰਡੇ ਗੱਡੇ ਗਏ। ਹੋਰ ਸੰਸਥਾਵਾਂ ਵੱਲੋਂ ਆਪਣੇ ਦਾਇਰੇ ਵਿੱਚ ਆਉਂਦੀਆਂ ਇਮਾਰਤਾਂ ਨੂੰ ਤਿਰੰਗਿਆਂ ਨ

ਪੱਤਰ ਪ੍ਰੇਰਕ

ਨਵੀਂ ਦਿੱਲੀ, 12 ਅਗਸਤ

ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦਿੱਲੀ ਨੂੰ ਥਾਂ-ਥਾਂ ਤਿਰੰਗੇ ਝੰਡਿਆਂ ਨਾਲ ਸਜਾਇਆ ਜਾਣ ਲੱਗਿਆ ਹੈ। ਵੱਖ-ਵੱਖ ਕੇਂਦਰ ਸਰਕਾਰ ਦੀਆਂ ਏਜੰਸੀਆਂ, ਅਦਾਰਿਆਂ ਤੇ ਸੰਸਥਾਵਾਂ ਵੱਲੋਂ ਸਰਕਾਰੀ ਹਦਾਇਤਾਂ ਮੁਤਾਬਕ ਦਿੱਲੀ ਵਿੱਚ ਤਿਰੰਗੇ ਲਾਏ ਜਾ ਰਹੇ ਹਨ । ਇਹ ਝੰਡੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਲਾਏ ਜਾ ਰਹੇ ਹਨ।  ਅੱਜ ਨਵੀਂ ਦਿੱਲੀ ਨਗਰ ਪਰੀਸ਼ਦ (ਐੱਨਡੀਐੱਮਸੀ) ਵੱਲੋਂ ਦਿੱਲੀ ਦੇ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਦੇ ਗੜ੍ਹ ਮੰਨੇ ਜਾਂਦੇ ਮੰਡੀ ਹਾਊਸ ਇਲਾਕੇ ਵਿੱਚ ਜਨਤਕ ਥਾਵਾਂ ਉਪਰ ਤਿਰੰਗੇ ਝੰਡੇ ਗੱਡੇ ਗਏ। ਹੋਰ ਸੰਸਥਾਵਾਂ ਵੱਲੋਂ ਆਪਣੇ ਦਾਇਰੇ ਵਿੱਚ ਆਉਂਦੀਆਂ ਇਮਾਰਤਾਂ ਨੂੰ ਤਿਰੰਗਿਆਂ ਨਾਲ ਸਜਾਇਆ ਜਾ ਰਿਹਾ ਹੈ। ਇਸੇ ਦੌਰਾਨ ਰਾਜੌਰੀ ਗਾਰਡਨ ਦੇ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਨੇ ਸਕੂਲਾਂ ਪ੍ਰਬੰਧਕਾਂ ਨਾਲ ਮਿਲ ਕੇ ਆਜ਼ਾਦੀ ਵੀ 75ਵੀਂ ਵਰ੍ਹੇਗੰਢ ਮੌਕੇ ਸੱਭਿਆਚਾਰਕ ਸਮਾਗਮ ਰਚਾਇਆ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਉਤਪ੍ਰੋਤ ਗਾਣਿਆਂ ਉਪਰ ਭੰਗੜਾ ਤੇ ਗਿੱਧਾ ਪੇਸ਼ ਕੀਤਾ। ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਇਸ ਮੌਕੇ ਸੰਬੋਧਨ ਕੀਤਾ।  

ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿੱਚ ਸਕੂਲ ਚੈਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਅਗਵਾਈ ਵਿੱਚ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਮਨਾਉਂਦੇ ਹੋਏ ਸਕੂਲ ਵਿੱਚ ਵਿਸ਼ੇਸ਼ ‘ਪ੍ਰਾਰਥਨਾ ਸਭਾ’ ਹੋਈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਆਦੇਸ਼ ਮੁਤਾਬਕ 11 ਤੋਂ 17 ਅਗਸਤ ਤੱਕ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਹਫ਼ਤਾ ਮਨਾਉਣ ਤਹਿਤ ਇਹ ਸਮਾਗਮ ਹੋਇਆ। ਇਸ ਮੌਕੇ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ।  

ਵਪਾਰੀਆਂ ਵੱਲੋਂ ਤਿਰੰਗਾ ਮਾਰਚ ਦੀਆਂ ਤਿਆਰੀਆਂ 

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਵਪਾਰੀਆਂ ਵੱਲੋਂ ਆਜ਼ਾਦੀ ਦਿਵਸ ਮਨਾਉਣ ਲਈ ਤਿਆਰੀ ਕਰ ਲਈ ਹੈ ਤੇ 13 ਅਗਸਤ ਨੂੰ ਤਿਰੰਗਾ ਮਾਰਚ ਮਨਾਇਆ ਜਾਵੇਗਾ। ਇਸੇ ਸਬੰਧ ਵਿੱਚ ਵਪਾਰੀਆਂ ਵੱਲੋਂ ਬਰਤਨ ਬਾਜ਼ਾਰ ਦਾ ਦੌਰਾ ਕੀਤਾ ਗਿਆ ਤੇ ਝੰਡਾ ਲਹਿਰਾਉਣ ਦੀ ਰਸਮ ਬਰਤਨ ਮੰਡੀ ਵਪਾਰੀ ਐਸੋਸੀਏਸ਼ਨ ਵੱਲੋਂ ਰਾਜੇਸ਼ ਜੈਨ, ਰਾਜ ਕੁਮਾਰ ਗੁਪਤਾ ਨੇ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਫੈਡਰੇਸ਼ਨ ਆਫ ਸਦਰ ਬਾਜ਼ਾਰ ਵਪਾਰੀ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਪ੍ਰਧਾਨ ਰਾਕੇਸ਼ ਯਾਦਵ, ਜਨਰਲ ਸਕੱਤਰ ਕਮਲ ਕੁਮਾਰ ਸਨ। ਇਸ ਮੌਕੇ ਪਰਮਜੀਤ ਸਿੰਘ ਪੰਮਾ ਤੇ ਰਾਕੇਸ਼ ਯਾਦਵ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 75 ਸਾਲ ਦੇ ਆਜ਼ਾਦੀ ਦਿਵਸ ਮੌਕੇ ਵਪਾਰੀ ਪ੍ਰਣ ਲੈਣ ਕਿ ਉਹ ਹਮੇਸ਼ਾ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਨਗੇ, ਸਦਰ ਬਾਜ਼ਾਰ ਨੂੰ ਰੇਹੜੀਆਂ-ਫੜ੍ਹੀਆਂ ਤੋਂ ਮੁਕਤ ਕਰਵਾਵਾਂਗੇ| ਇਸ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਸ੍ਰੀ ਪੰਮਾ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ 13 ਅਗਸਤ ਨੂੰ ਪਹਾੜੀ ਧੀਰਜ ਦੇ ਤਿਰੰਗਾ ਮਾਰਚ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਜਗਰੂਪ ਬਰਾੜ, ਹੈਰੀ ਬੈਂਸ, ਰਵੀ ਕਾਹਲੋਂ ਤੇ ਰਚਨਾ ਸਿੰਘ ਨੂੰ ਮੰਤਰੀ ਬਣਾ...

ਸ਼ਹਿਰ

View All