ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜਨਵਰੀ
ਅੱਗ ਬੁਝਾਊ ਅਧਿਕਾਰੀਆਂ ਨੇ ਦੱਸਿਆ ਕਿ ਆਈਟੀਓ ਵਿਚ ਸ਼ੁੱਕਰਵਾਰ ਸਵੇਰੇ ਇਕ ਬਹੁਮੰਜ਼ਲੀ ਇਮਾਰਤ ਦੀ ਦੂਸਰੀ ਮੰਜ਼ਿਲ ’ਤੇ ਅੱਗ ਲੱਗ ਗਈ। ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਇੰਸਟੀਚਿਊਸ਼ਨ ਆਫ਼ ਇੰਜਨੀਅਰਜ਼ ਦੀ ਇਮਾਰਤ ਦੀ ਛੱਤ ’ਤੇ ਫਸੇ ਇਕ ਸੁਰੱਖਿਆ ਗਾਰਡ ਨੂੰ ਅੱਗ ਬੁਝਾਉਣ ਵਾਲਿਆਂ ਨੇ ਬਚਾਇਆ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ, “ਸਾਨੂੰ ਸਵੇਰੇ 8.30 ਵਜੇ ਆਈਟੀਓ ਵਿੱਚ ਇੰਸਟੀਚਿਊਸ਼ਨ ਆਫ਼ ਇੰਜਨੀਅਰਜ਼ ਦੀ ਇਮਾਰਤ ਵਿਚ ਮੀਟਰ ਬੋਰਡ ਵਿਚ ਅੱਗ ਲੱਗਣ ਬਾਰੇ ਇਕ ਫੋਨ ਆਇਆ ਸੀ। ਮੁੱਢਲੇ ਤੌਰ ’ਤੇ ਤਿੰਨ ਅੱਗ ਬੁਝਾਊ ਗੱਡੀਆਂ ਨੂੰ ਮੌਕੇ ’ਤੇ ਪਹੁੰਚਾਇਆ ਗਿਆ। ਬਾਅਦ ਵਿਚ ਨੌ ਹੋਰ ਗੱਡੀਆਂ ਨੂੰ ਬੁਲਾਇਆ ਗਿਆ ਤੇ ਇਕ ਘੰਟੇ ਦੇ ਅੰਦਰ ਅੱਗ ਬੁਝਾ ਦਿੱਤੀ ਗਈ।