DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

JNU ਵਿੱਚ ਵੀਸੀ ਖ਼ਿਲਾਫ਼ ਮੁਜ਼ਾਹਰੇ ਦੌਰਾਨ ਹਿੰਸਾ ਕਾਰਨ ਤਣਾਅ

ਖੱਬੇ ਤੇ ਸੱਜੇ ਪੱਖੀ ਵਿਦਿਆਰਥੀ ਜਥੇਬੰਦੀਆਂ ਵੱਲੋਂ ਇੱਕ-ਦੂਜੇ ’ਤੇ ਦੋਸ਼; ਪ੍ਰਸ਼ਾਸਨ ਵੱਲੋਂ ਕਾਰਵਾਈ ਦੀ ਚੇਤਾਵਨੀ

  • fb
  • twitter
  • whatsapp
  • whatsapp
featured-img featured-img
ਖੱਬੇ ਪੱਖੀ ਜਥੇਬੰਦੀਆਂ ਨਾਲ ਸਬੰਧਤ ਵਿਦਿਆਰਥੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ। ਫੋਟੋ: ਏਐਨਆਈ
Advertisement

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿੱਚ ਦੇਰ ਰਾਤ ਦੋ ਵਿਦਿਆਰਥੀ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਖੱਬੇ ਪੱਖੀ ਜਥੇਬੰਦੀਆਂ ਅਤੇ ਏਬੀਵੀਪੀ (ABVP) ਨੇ ਇੱਕ-ਦੂਜੇ ’ਤੇ ਹਿੰਸਾ ਭੜਕਾਉਣ ਦੇ ਦੋਸ਼ ਲਾਏ ਹਨ, ਜਦਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਸ ਵਿੱਚ ਅਨੁਸ਼ਾਸਨਹੀਣਤਾ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।

ਸੋਮਵਾਰ ਤੜਕੇ ਕਰੀਬ 1:30 ਵਜੇ ਵਾਈਸ ਚਾਂਸਲਰ (ਵੀਸੀ) ਵਿਰੁੱਧ ਚੱਲ ਰਿਹਾ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਿਆ, ਜਿਸ ਮਗਰੋਂ ਕੈਂਪਸ ਵਿੱਚ ਤਣਾਅ ਫੈਲ ਗਿਆ। ਜ਼ਿਕਰਯੋਗ ਹੈ ਕਿ ਖੱਬੇ ਪੱਖੀ ਜਥੇਬੰਦੀਆਂ ਦੀ ਹਮਾਇਤ ਵਾਲੀ ਜੇਐਨਯੂ ਵਿਦਿਆਰਥੀ ਯੂਨੀਅਨ (JNUSU) ਨੇ ਐਤਵਾਰ ਰਾਤ ਈਸਟ ਗੇਟ ਵੱਲ ‘ਸਮਤਾ ਜਲੂਸ’ ਕੱਢਣ ਦਾ ਸੱਦਾ ਦਿੱਤਾ ਸੀ। ਵਿਦਿਆਰਥੀ ਵਾਈਸ ਚਾਂਸਲਰ ਸ਼ਾਂਤੀਸ਼੍ਰੀ ਧੂਲੀਪੁੜੀ ਪੰਡਿਤ ਦੇ ਅਸਤੀਫ਼ੇ ਅਤੇ ਇੱਕ ਵਿਦਿਆਰਥੀ ਨੂੰ ਕੱਢਣ (ਰਸਟੀਕੇਸ਼ਨ) ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ।

Advertisement

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਬਜਾਏ ਏਬੀਵੀਪੀ ਦੇ ਮੈਂਬਰਾਂ ਨੂੰ ਟਕਰਾਅ ਦੀ ਖੁੱਲ੍ਹ ਦਿੱਤੀ। ਦੂਜੇ ਪਾਸੇ, ਸੱਜੇ ਪੱਖੀ ਵਿਦਿਆਰਥੀ ਜਥੇਬੰਦੀ ਨੇ ਖੱਬੇ ਪੱਖੀਆਂ’ਤੇ ਹਿੰਸਾ ਸ਼ੁਰੂ ਕਰਨ ਦੇ ਦੋਸ਼ ਮੜ੍ਹੇ ਹਨ। ਦੱਸਣਯੋਗ ਹੈ ਕਿ ਵੀਸੀ ਵੱਲੋਂ ਇੱਕ ਇੰਟਰਵਿਊ ਦੌਰਾਨ ਦਿੱਤੇ ਬਿਆਨ ਕਿ "ਭਾਈਚਾਰੇ ਸਥਾਈ ਤੌਰ ’ਤੇ ਪੀੜਤ ਬਣ ਕੇ ਜਾਂ ਵਿਕਟਿਮ ਕਾਰਡ ਖੇਡ ਕੇ ਤਰੱਕੀ ਨਹੀਂ ਕਰ ਸਕਦੇ", ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਜੇਐਨਯੂਐਸਯੂ ਨੇ ਇਨ੍ਹਾਂ ਟਿੱਪਣੀਆਂ ਨੂੰ ‘ਜਾਤੀਵਾਦੀ’ ਅਤੇ ਪੱਛੜੇ ਭਾਈਚਾਰਿਆਂ ਪ੍ਰਤੀ ‘ਸੰਵੇਦਨਹੀਣ’ ਕਰਾਰ ਦਿੱਤਾ ਹੈ।

Advertisement

ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਪ੍ਰਸ਼ਾਸਨ ਅਨੁਸਾਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕਈ ਅਕਾਦਮਿਕ ਇਮਾਰਤਾਂ ਨੂੰ ਤਾਲੇ ਲਗਾ ਦਿੱਤੇ ਸਨ ਅਤੇ ਲਾਇਬ੍ਰੇਰੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਜ਼ਬਰਦਸਤੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਡਰਾਇਆ-ਧਮਕਾਇਆ, ਜਿਸ ਕਾਰਨ ਝੜਪ ਹੋਈ। ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਨਿਆ ਸੰਹਿਤਾ (BNS) ਅਤੇ ਯੂਨੀਵਰਸਿਟੀ ਦੇ ਨਿਯਮਾਂ ਤਹਿਤ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਜੇਐਨਯੂਐਸਯੂ ਨੇ 26 ਫਰਵਰੀ ਨੂੰ ਸਿੱਖਿਆ ਮੰਤਰਾਲੇ ਤੱਕ ‘ਲੌਂਗ ਮਾਰਚ’ ਕਰਨ ਦਾ ਐਲਾਨ ਕੀਤਾ ਹੈ ਅਤੇ ਵਾਈਸ ਚਾਂਸਲਰ ਦੇ ਅਸਤੀਫ਼ੇ ਦੀ ਮੰਗ ਦੁਹਰਾਈ ਹੈ।

Advertisement
×