ਸੁੰਦਰ ਨਗਰੀ ’ਚ ਨੌਜਵਾਨ ਦੇ ਕਤਲ ਮਗਰੋਂ ਤਣਾਅ : The Tribune India

ਸੁੰਦਰ ਨਗਰੀ ’ਚ ਨੌਜਵਾਨ ਦੇ ਕਤਲ ਮਗਰੋਂ ਤਣਾਅ

ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਪੁਲੀਸ ਬਲ ਤਾਇਨਾਤ; ਲੋਕਾਂ ਵੱਲੋਂ ਜਾਂਚ ਦੀ ਮੰਗ

ਸੁੰਦਰ ਨਗਰੀ ’ਚ ਨੌਜਵਾਨ ਦੇ ਕਤਲ ਮਗਰੋਂ ਤਣਾਅ

ਸੁੰਦਰ ਨਗਰੀ ਵਿੱਚ ਪ੍ਰਦਰਸ਼ਨ ਮਗਰੋਂ ਤਾਇਨਾਤ ਪੁਲੀਸ ਮੁਲਾਜ਼ਮ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 2 ਅਕਤੂਬਰ

ਉੱਤਰ ਪੂਰਬੀ ਦਿੱਲੀ ਦੇ ਇੱਕ ਇਲਾਕੇ ਵਿੱਚ ਇੱਕ 25 ਸਾਲਾ ਵਿਅਕਤੀ ਦੀ ਹੱਤਿਆ ਤੋਂ ਬਾਅਦ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਕਿਉਂਕਿ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਜਲਦੀ ਜਾਂਚ ਦੀ ਮੰਗ ਕੀਤੀ। ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਇਹਤਿਆਤ ਵਜੋਂ ਇਲਾਕੇ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਕਤਲ ਕਾਂਡ ਦੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਪੁਲੀਸ ਨੇ ਤਣਾਅ ਦਰਮਿਆਨ ਸੁੰਦਰ ਨਗਰੀ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ।

ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸ਼ਾਮ 7.40 ਵਜੇ ਦੇ ਕਰੀਬ ਸਾਹਮਣੇ ਆਈ ਤੇ ਤਿੰਨ ਵਿਅਕਤੀ ਮੁੱਖ ਸ਼ੱਕੀ ਵਜੋਂ ਸਾਹਮਣੇ ਆਏ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਗਿਆ ਕਿ ਮ੍ਰਿਤਕ ਸੁੰਦਰ ਨਗਰ ਦੇ ਨਿਵਾਸੀ ਮਨੀਸ਼ ਵਜੋਂ ਪਛਾਣ ਕੀਤੀ ਗਈ ਹੈ। ਉਸ ਨੂੰ ਸ਼ਨਿਚਰਵਾਰ ਰਾਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਦੇ ਆਧਾਰ ’ਤੇ ਤਿੰਨ ਮੁਲਜ਼ਮਾਂ ਆਲਮ, ਬਿਲਾਲ ਤੇ ਫੈਜ਼ਾਨ (ਸਾਰੇ ਸੁੰਦਰ ਨਗਰੀ ਦੇ ਰਹਿਣ ਵਾਲੇ) ਨੂੰ ਕਤਲ ਦੇ ਸਬੰਧੀ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਕਤਲ ਪਿੱਛੇ ਪੁਰਾਣੀ ਰੰਜ਼ਿਸ਼ ਦਾ ਸ਼ੱਕ ਜਤਾਇਆ ਹੈ। ਇਸ ਘਟਨਾ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਧੜੇ ਵੱਲੋਂ ਨੌਜਵਾਨ ਦੀ ਬੇਰਹਿਮੀ ਨਾਲ ਚਾਕੂ ਮਾਰਨ ਦਾ ਫੁਟੇਜ ਦਿਖਾਈ ਦੇ ਰਹੀ ਹੈ।

ਘਟਨਾ ਦੀ ਕਲਿੱਪ ਵਿੱਚ ਲੋਕਾਂ ਦਾ ਇੱਕ ਗਰੁੱਪ ਪੀੜਤ ਵੱਲ ਤੁਰਦਾ ਹੋਇਆ ਦਿਖਾਈ ਦਿੰਦਾ ਹੈ ਤੇ ਪ੍ਰਤੀਤ ਹੁੰਦਾ ਹੈ ਕਿ ਉਹ ਉਸ ਨਾਲ ਬਹਿਸ ਕਰਦੇ ਹਨ। ਪੀੜਤ ਵਿਅਕਤੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਇੱਕ ਆਦਮੀ ਦੀ ਪਕੜ ਤੋਂ ਬਚਣ ਵਿੱਚ ਅਸਮਰੱਥ ਹੈ ਕਿ ਉਸ ਨੂੰ ਉਸ ਦੇ ਕਾਲਰ ਤੋਂ ਫੜ੍ਹ ਲਿਆ ਸੀ। ਫਿਰ ਤਿੰਨ ਆਦਮੀ ਪੀੜਤ ਨੂੰ ਕਈ ਵਾਰ ਕੁੱਟਦੇ ਤੇ ਚਾਕੂ ਮਾਰਦੇ ਹੋਏ ਦਿਖਾਈ ਦਿੰਦੇ ਹਨ। ਇਸ ਮਾਮਲੇ ਵਿੱਚ ਕੋਈ ਸਥਾਨਕ ਵਿਅਕਤੀ ਦਖਲ ਨਹੀਂ ਦਿੰਦਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All