DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Modi Govt ਦੇ 12 ਸਾਲ ਪੂਰੇ ਹੋਣ ’ਤੇ ‘ਸਵੱਛਤਾ ਅਭਿਆਨ’

ਦਿੱਲੀ ਦੇ 256 ਬਲਾਕਾਂ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਸਫ਼ਾਈ ਕੀਤੀ; ਸਪੀਕਰ ਨੇ ਚਾਂਦਨੀ ਚੌਕ ’ਚ ਝਾਡ਼ੂ ਫੇਰਿਆ

  • fb
  • twitter
  • whatsapp
  • whatsapp
featured-img featured-img
ਸਫ਼ਾਈ ਕਰਦੇ ਹੋਏ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ ਤੇ ਹੋਰ ਪਾਰਟੀ ਆਗੂ। -ਫੋਟੋ: ਪੀਟੀਆਈ
Advertisement

ਕੇਂਦਰ ਦੀ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਮੌਕੇ ਦਿੱਲੀ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਅੱਜ ਪੂਰੀ ਰਾਜਧਾਨੀ ਵਿੱਚ ‘ਸਵੱਛਤਾ ਅਭਿਆਨ’ ਚਲਾਇਆ ਗਿਆ। ਦਿੱਲੀ ਭਾਜਪਾ ਦੇ ਪ੍ਰਧਾਨ ਹਰਸ਼ ਮਲਹੋਤਰਾ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਇਸ ਅਭਿਆਨ ਵਿੱਚ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਸੂਬਾ ਅਹੁਦੇਦਾਰਾਂ ਅਤੇ ਦਿੱਲੀ ਸਰਕਾਰ ਦੇ ਮੰਤਰੀਆਂ ਨੇ ਰਾਜਧਾਨੀ ਦੇ 256 ਬਲਾਕਾਂ ਵਿੱਚ ਹਿੱਸਾ ਲਿਆ।

ਪ੍ਰਦੇਸ਼ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ ਨੇ ਸਥਾਨਕ ਵਿਧਾਇਕ ਅਭੈ ਵਰਮਾ ਦੇ ਨਾਲ ਲਕਸ਼ਮੀ ਨਗਰ ਮੈਟਰੋ ਸਟੇਸ਼ਨ ਅਤੇ ਮੁੱਖ ਬਾਜ਼ਾਰ ਨੇੜੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਆਲੇ-ਦੁਆਲੇ ਕੂੜਾ ਨਾ ਸੁੱਟਣ ਦਾ ਅਹਿਦ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦਿੱਲੀ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੀਆਂ ਸੜਕਾਂ, ਗਲੀਆਂ ਅਤੇ ਮੁਹੱਲਿਆਂ ਨੂੰ ਸਾਫ਼ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਮਲਹੋਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੇਵਾ, ਚੰਗੇ ਸ਼ਾਸਨ ਅਤੇ ਗਰੀਬ ਕਲਿਆਣ ਦੇ 12 ਸੁਨਹਿਰੀ ਸਾਲ ਪੂਰੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਿੱਚ ਸਵੱਛ, ਸੁੰਦਰ ਅਤੇ ਵਿਕਸਿਤ ਦਿੱਲੀ ਦੇ ਸੰਕਲਪ ਨੂੰ ਅੱਗੇ ਵਧਾਉਣ ਦੀ ਗੱਲ ਕਹੀ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਲਤਾ ਗੁਪਤਾ, ਸੁਨੀਤਾ ਕਾਂਗੜਾ, ਕੌਂਸਲਰ ਰਵੀ ਨੇਗੀ, ਜ਼ਿਲ੍ਹਾ ਪ੍ਰਧਾਨ ਦੀਪਕ ਗਾਬਾ ਅਤੇ ਜ਼ੋਨ ਚੇਅਰਮੈਨ ਰਾਮਕਿਸ਼ੋਰ ਸਮੇਤ ਕਈ ਪਤਵੰਤੇ ਹਾਜ਼ਰ ਸਨ।

Advertisement

ਦੂਜੇ ਪਾਸੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਚਾਂਦਨੀ ਚੌਕ ਸਥਿਤ ਜੈਨ ਲਾਲ ਮੰਦਿਰ ਅਤੇ ਗੌਰੀ ਸ਼ੰਕਰ ਮੰਦਿਰ ਕੰਪਲੈਕਸ ਵਿੱਚ ਸਫ਼ਾਈ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਨ-ਕਲਿਆਣ ਤੇ ਚੰਗੇ ਸ਼ਾਸਨ ਨੂੰ ਸਮਰਪਿਤ 12 ਸਾਲਾਂ ਦੀ ਇਤਿਹਾਸਕ ਯਾਤਰਾ ਪੂਰੀ ਹੋਈ ਹੈ। ਉਨ੍ਹਾਂ ਆਖਿਆ ਕਿ ਸਵੱਛਤਾ ਦਾ ਸੰਕਲਪ ਨਾਗਰਿਕ ਜਾਗਰੂਕਤਾ, ਸਮਾਜਿਕ ਜ਼ਿੰਮੇਵਾਰੀ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਸਾਰਿਆਂ ਨੂੰ ਸਵੱਛ ਅਤੇ ਸਿਹਤਮੰਦ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਆ।

Advertisement

ਇਸ ਤਹਿਤ ਦਿੱਲੀ ਭਾਜਪਾ ਦੇ ਜਨਰਲ ਸਕੱਤਰ ਪਵਨ ਰਾਣਾ, ਵਿਸ਼ਨੂੰ ਮਿੱਤਲ ਅਤੇ ਸੁਨੀਲ ਯਾਦਵ ਨੇ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂਮਾਨ ਮੰਦਿਰ ਵਿੱਚ ਸਫ਼ਾਈ ਕੀਤੀ।

ਮੋਦੀ ਸਰਕਾਰ ਨੇ ‘ਸਿਆਸੀ ਗੰਦਗੀ’ ਵੀ ਸਾਫ਼ ਕੀਤੀ: ਸਿਰਸਾ

ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵਿਰੋਧੀਆਂ ’ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਗੰਦਗੀ 60-70 ਸਾਲਾਂ ਤੋਂ ਸੀ, ਦੂਜੀ 10 ਸਾਲਾਂ ਤੋਂ ਦਿੱਲੀ ਵਿੱਚ ਸੀ ਅਤੇ ਤੀਜੀ ਬੰਗਾਲ ਵਿੱਚ ਘੁਸਪੈਠੀਆਂ ਨੂੰ ਅੱਗੇ ਲਿਆਉਣ ਵਾਲਿਆਂ ਦੀ ਗੰਦਗੀ ਸੀ। ਇਨ੍ਹਾਂ ਸਾਰੀਆਂ ਗੰਦਗੀਆਂ ਨੂੰ ਬਾਹਰ ਕੱਢਣ ਦਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਸੜਕਾਂ ਅਤੇ ਪਾਰਕਾਂ ਦੀ ਗੰਦਗੀ ਨੂੰ ਸਾਫ਼ ਕਰੀਏ। ਸਿਰਸਾ ਨੇ ਅੱਗੇ ਕਿਹਾ ਕਿ ਅੱਜ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵਿਸ਼ਵ ਵਿੱਚ ਕਿਤੇ ਵੀ ਜਾਂਦੇ ਹਨ, ਤਾਂ ਦੁਨੀਆ ਦੇ ਵੱਡੇ-ਵੱਡੀਆਂ ਸ਼ਕਤੀਆਂ ਅਤੇ ਦੇਸ਼, ਜੋ ਕਦੇ ਸਾਡੇ ਤੋਂ ਲਾਈਨ ਵਿੱਚ ਬਹੁਤ ਅੱਗੇ ਹੁੰਦੇ ਸਨ, ਹੁਣ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਪਿੱਛੇ ਖੜ੍ਹੇ ਹੁੰਦੇ ਹਨ।

Advertisement
×