ਮੈਟਰੋ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ
ਦਿੱਲੀ ਮੈਟਰੋ ਦੇ ਉੱਤਰ ਪੂਰਬ ਸਟੇਸ਼ਨ ’ਤੇ 45 ਸਾਲਾ ਵਿਅਕਤੀ ਨੇ ਰੇਲ ਅੱਗ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਮੁਤਾਬਕ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਸਟੇਸ਼ਨ ਦੇ ਕੰਟਰੋਲ ਰੂਮ ਤੋਂ ਸਵੇਰੇ ਸਵਾ ਦਸ ਵਜੇ ਪ੍ਰਾਪਤ ਹੋਈ ਕਿ ਇਕ ਵਿਅਕਤੀ...
Advertisement
ਦਿੱਲੀ ਮੈਟਰੋ ਦੇ ਉੱਤਰ ਪੂਰਬ ਸਟੇਸ਼ਨ ’ਤੇ 45 ਸਾਲਾ ਵਿਅਕਤੀ ਨੇ ਰੇਲ ਅੱਗ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਮੁਤਾਬਕ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਸਟੇਸ਼ਨ ਦੇ ਕੰਟਰੋਲ ਰੂਮ ਤੋਂ ਸਵੇਰੇ ਸਵਾ ਦਸ ਵਜੇ ਪ੍ਰਾਪਤ ਹੋਈ ਕਿ ਇਕ ਵਿਅਕਤੀ ਨੇ ਰੇਲ ਅੱਗ ਛਾਲ ਮਾਰ ਦਿੱਤੀ ਹੈ। ਮੈਟਰੋ ਦੇ ਡੀ ਸੀ ਪੀ ਕੁਸ਼ਲਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ 9. 50 ’ਤੇ ਵਾਪਰੀ ਹੈ। ਇਸ ਵਿਅਕਤੀ ਨੇ ਪਲੈਟਫਾਰਮ ਤੋਂ ਰੇਲ ਅੱਗੇ ਛਾਲ ਮਾਰ ਦਿੱਤੀ ਤੇ ਉਹ ਗੱਡੀ ਦੀ ਲਪੇਟ ’ਚ ਆ ਗਿਆ। ਮ੍ਰਿਤਕ ਦੀ ਪਛਾਣ ਮਹਾਰਾਜ ਵਾਸੀ ਰਾਜਸਥਾਨ ਵਜੋਂ ਹੋਈ ਹੈ ਜੋ ਘਰਾਂ ਨੂੰ ਰੰਗ ਕਰਨ ਦਾ ਕੰਮ ਕਰਦਾ ਸੀ ਤੇ ਇਕ ਸਮਾਗਮ ’ਚ ਸ਼ਿਰਕਤ ਕਰਨ ਲਈ ਦਿੱਲੀ ਆਇਆ ਸੀ। ਜਾਂਚ ’ਚ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਕਿਸੇ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਲਾਸ਼ ਪੋਸਟਮਾਰਟਮ ਲਈ ਦੀਨਦਿਆਲ ਉਪਾਧਿਆਏ ਹਸਪਤਾਲ ’ਚ ਰੱਖੀ ਗਈ ਹੈ।
Advertisement
Advertisement
×

