ਗਾਜ਼ੀਪੁਰ ਬਾਰਡਰ ’ਤੇ ਗਰਮੀ ਤੋਂ ਬਚਾਅ ਲਈ ਪੁਖ਼ਤਾ ਪ੍ਰਬੰਧ

ਗਾਜ਼ੀਪੁਰ ਬਾਰਡਰ ’ਤੇ ਗਰਮੀ ਤੋਂ ਬਚਾਅ ਲਈ ਪੁਖ਼ਤਾ ਪ੍ਰਬੰਧ

ਗਾਜ਼ੀਪੁਰ ਸਰਹੱਦ ’ਤੇ ਗਰਮੀ ਤੇ ਮੀਂਹ ਤੋਂ ਬਚਾਅ ਦੇ ਪ੍ਰਬੰਧ ਕਰਦੇ ਹੋਏ ਕਿਸਾਨ। ਫੋਟੋ: ਮਾਨਸ ਰੰਜਨ ਭੂਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 25 ਫਰਵਰੀ

ਸਿੰਘੂ ਬਾਰਡਰ ਵਾਂਗ ਹੀ ਗਾਜ਼ੀਪੁਰ ਦੇ ਧਰਨੇ ਦੀ ਮੁੱਖ ਸਟੇਜ ਦੇ ਸਾਹਮਣੇ ਕਿਸਾਨਾਂ ਨੇ ਵੱਡ ਅਕਾਰੀ ਟੈਂਟ ਗੱਡ ਦਿੱਤਾ ਹੈ। ਇਸ ਟੈਂਟ ਨਾਲ ਗਰਮੀ ਤੇ ਮੀਂਹ-ਕਣੀ ਤੋਂ ਬਚਾਅ ਹੋ ਜਾਵੇਗਾ। ਅਗਲੇ ਦਿਨਾਂ ਦੌਰਾਨ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਮੀ ਵਧੇਗੀ, ਜਿਸ ਕਰਕੇ ਕਿਸਾਨਾਂ ਨੇ ਅਗਾਉਂ ਪ੍ਰਬੰਧ ਕੀਤੇ ਹਨ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ 40 ਗੁਣਾਂ 100 ਵਰਗ ਫੁੱਟ ਦਾ ਇਹ ਟੈਂਟ ਮੋਰਚੇ ਤੇ ਕਿਸਾਨਾਂ ਦੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਮੀਂਹ ਤੋਂ ਵੀ ਬਚਾਅ ਰਹੇਗਾ। ਰਾਤ ਸਮੇਂ ਇਸ ਟੈਂਟੇ ਹੇਠ ਕਿਸਾਨ ਸੌਂ ਵੀ ਸਕਣਗੇ। ਸ੍ਰੀ ਬਾਜਵਾ ਨੇ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਗਰਮੀ ਤੋਂ ਬਚਣ ਲਈ ਕੂਲਰ ਤੇ ਵੱਡੇ ਪੱਖਿਆਂ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਰਚੇ ਦੇ ਨੇੜੇ ਦੀਆਂ ਸੜਕਾਂ ਸਥਾਨਕ ਪ੍ਰਸ਼ਾਸਨ ਨੇ ਬੰਦ ਕਰ ਦਿੱਤੀਆਂ ਹਨ, ਜਿਸ ਕਰਕੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਇਹ ਸੜਕਾਂ ਖੋਲ੍ਹੀਆਂ ਜਾਣ ਤਾਂ ਜੋ ਕਿਸਾਨ ਤੇ ਮੀਡੀਆ ਦੇ ਲੋਕ ਅੰਦੋਲਨ ਦੇ ਚੱਲ ਰਹੇ ਧਰਨੇ ਵਿੱਚ ਸੌਖੇ ਹੀ ਪੁੱਜ ਸਕਣ। ਉਨ੍ਹਾਂ ਟਿਕਰੀ ਤੇ ਸਿੰਘੂ ਬਾਰਡਰ ਦੀਆਂ ਸੜਕਾਂ ਵੀ ਖੋਲ੍ਹਣ ਦੀ ਮੰਗ ਕੀਤੀ।

ਉਥੇ ਹੀ ਸੰਯੁਕਤ ਕਿਸਾਨ ਮੋਰਚਾ ਨੇ ਟਰਾਂਸਪੋਰਟ ਤੇ ਟਰੇਡ ਸੰਸਥਾਵਾਂ ਦੇ ਸੱਦੇ ’ਤੇ 26 ਫਰਵਰੀ ਨੂੰ ਐਲਾਨੇ ਗਏ ‘ਭਾਰਤ ਬੰਦ ’ਦਾ ਪੂਰਾ ਸਮਰਥਨ ਕੀਤਾ ਹੈ। ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਦੇ ਭਾਰਤ ਬੰਦ ਵਿੱਚ ਇਨ੍ਹਾਂ ਟਰਾਂਸਪੋਰਟਰਾਂ ਅਤੇ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰਨ ਅਤੇ ਅਮਨ-ਸ਼ਾਂਤਮਈ ਢੰਗ ਨਾਲ ਭਾਰਤ ਬੰਦ ਨੂੰ ਸਫਲ ਬਣਾਉਣ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਗੋਪਾਲਪੁਰਮ, ਚੇਨਈ ਦੇ ਡੀਏਵੀ ਸਕੂਲ ਦੇ ਪ੍ਰਬੰਧਕਾਂ ਦੀ ਨਿੰਦਾ ਕੀਤੀ ਕਿਉਂਕਿ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਬਾਰੇ ਆਪਣੇ ਵਿਦਿਆਰਥੀਆਂ ਨੂੰ ਲੇਖ਼ ਲਿਖਣ ਲਈ ਪੱਖਪਾਤੀ ਅਨੁਮਾਨਾਂ ਦੇ ਆਧਾਰ ’ਤੇ ਤਰਕਹੀਣ ਪ੍ਰਸ਼ਨ ਪੁੱਛਿਆ ਗਿਆ। ਇਹ ਪ੍ਰਸ਼ਨ ਕਿਸਾਨਾਂ ਪ੍ਰਤੀ ਪ੍ਰਬੰਧਨ ਦੇ ਪੱਖਪਾਤ ਅਤੇ ਉਨ੍ਹਾਂ ਦੀ ਸ਼ਾਂਤਮਈ ਕਾਰਗੁਜ਼ਾਰੀ ਨੂੰ ਦਰਸਾਉਂਦੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਵਿਧਾਨ ਸਭਾ ਦੇ ਆਜ਼ਾਦ ਵਿਧਾਇਕ ਬਲਰਾਜ ਕੁੰਡੂ ’ਤੇ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਆਈਟੀ ਛਾਪਿਆਂ ਦੀ ਨਿਖੇਧੀ ਕੀਤੀ। ਕੁੰਡੂ ਰਾਜ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਜ਼ੋਰਦਾਰ ਵਿਰੋਧੀ ਰਿਹਾ ਹੈ। ਉਹ ਕਿਸਾਨਾਂ ਦੇ ਅੰਦੋਲਨ ਦਾ ਸਰਗਰਮੀ ਨਾਲ ਸਮਰਥਨ ਵੀ ਕਰ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਫਰਵਰੀ ਨੂੰ ‘ਗਲੋਬਲ ਲਾਈਵ ਵੈਬਿਨਾਰ’ ਕਰਵਾਇਆ ਜਾ ਰਿਹਾ ਹੈ। 

ਆਂਤਿਲ ਖਾਪ ਵੱਲੋਂ ਪਿੰਡ ਵਾਰ ਲਾਮਬੰਦੀ 

ਹਰਿਆਣਾ ਦੀਆਂ ਨਾਮੀਂ ਖਾਪਾਂ ਵਿੱਚ ਸ਼ਾਮਲ ਆਂਤਿਲ ਖਾਪ ਵੱਲੋਂ ਮੋਰਚਿਆਂ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਬਣਾਈ ਰੱਖਣ ਲਈ ਪਿੰਡਵਾਰ ਡਿਊਟੀ ਲਾਈ ਗਈ ਹੈ। ਇਸ ਖਾਪ ਨਾਲ ਜੁੁੜੇ ਇਕ ਨੌਜਵਾਨ ਨੇ ਦੱਸਿਆ ਕਿ ਰੋਜ਼ਾਨਾ ਖਾਪ ਵੱਲੋਂ ਇਕ ਪਿੰਡ ਦੇ ਲੋਕਾਂ ਦਾ ਜਥਾ ਸਿੰਘੂ ਬਾਰਡਰ ਵਿੱਚ ਪਹੁੰਚੇਗਾ ਤੇ ਸ਼ਾਮ ਨੂੰ ਉਹ ਪਰਤ ਜਾਵੇਗਾ। ਵਾਪਸ ਜਾਣ ਵਾਲੇ ਜਥਿਆਂ ਵਿੱਚ ਹਰਿਆਣਾ ਦੇ ਦਿੱਲੀ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਹੋਣਗੇ, ਜੋ ਰੋਜ਼ਾਨਾ ਸੌਖੇ ਹੀ ਸਫ਼ਰ ਕਰਕੇ ਆ ਜਾ ਸਕਦੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡਾਂ ਵਿੱਚ ਕਿਸਾਨਾਂ ਨੂੰ ਧਰਨਿਆਂ ਵਿੱਚ ਸ਼ਾਮਲ ਕਰਨ ਲਈ ਪਿੰਡਾਂ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ ਤਾਂ ਕਿ ਪਿੰਡਾਂ ਵਾਲਿਆਂ ਨੂੰ ਵਾਰੀ-ਵਾਰੀ ਮੋਰਚਿਆਂ ਵਿੱਚ ਸ਼ਾਮਲ ਕਰਨ ਦੀ ਰਣਨੀਤੀ ਬਣਾਈ ਜਾ ਸਕੇ। ਰੋਜ਼ਾਨਾ ਇੱਕ-ਇੱਕ ਪਿੰਡ ਤੋਂ ਟਰਾਲੀਆਂ ਨਾਲ ਆਉਣ ਦੀ ਡਿਊਟੀ ਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਇਕ ਤਾਂ ਪਿੱਛੇ ਪਸ਼ੂ-ਡੰਗਰ ਸਾਂਭਣ ਤੇ ਫਸਲਾਂ ਦੀ ਦੇਖ-ਭਾਲ ਕਰਨੀ ਸੌਖੀ ਰਹਿੰਦੀ ਹੈ ਅਤੇ ਧਰਨਿਆਂ ਵਿੱਚ ਵੀ ਕਿਸਾਨ ਸ਼ਾਮਲ ਹੋ ਸਕਦੇ ਹਨ। ਔਰਤਾਂ ਵੀ ਕਿਸਾਨ ਮੋਰਚਿਆਂ ਵਿੱਚ ਸ਼ਾਮਲ ਹੋਣ ਕਰਕੇ ਹੁਣ ਬਾਰਡਰਾਂ ਉਪਰ ਪੰਜਾਬ ਦੀਆਂ ਔਰਤਾਂ ਦੇ ਨਾਲ-ਨਾਲ ਹਰਿਆਣਵੀ ਔਰਤਾਂ ਦੇਖੀਆਂ ਜਾ ਸਕਦੀਆਂ ਹਨ। ਯੂਨੀਅਨ ਆਗੂਆਂ ਵੱਲੋਂ ਔਰਤਾਂ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਪਹਿਲਾਂ ਹੀ ਪ੍ਰਬੰਧ ਕੀਤੇ ਜਾ ਚੁੱਕੇ ਹਨ ਤੇ ਹੁਣ ਗਰਮੀ ਦਾ ਟਾਕਰਾ ਕਰਨ ਲਈ ਕਿਸਾਨਾਂ ਵੱਲੋਂ ਛੱਪਰ ਪਾਏ ਜਾ ਰਹੇ ਹਨ। ਕਿਸਾਨਾਂ ਨੇ ਤਰਪਾਲਾਂ ਤੇ ਫੂਸ ਨਾਲ ਇਹ ਛੱਪਰ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All