ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਈ
ਪਰਾਲੀ ਨੂੰ ਅੱਗ ਲਾਉਣ ਕਾਰਨ ਹੀ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਫੈਲਦਾ ਹੈ। ਇਹ ਗੱਲ ਇੱਕ ਅਧਿਐਨ ਵਿੱਚ ਕਹੀ ਗਈ ਹੈ। ਅਧਿਐਨ ਮੁਤਾਬਕ,ਦੀਵਾਲੀ ਦਾ ਤਿਉਹਾਰ ਹਮੇਸ਼ਾ ਫ਼ਸਲ ਦੀ ਵਾਢੀ ਮੌਕੇ ਹੁੰਦਾ ਹੈ, ਪਰ ਪਰਾਲੀ ਨੂੰ ਅੱਗ ਲਾਉਣ ਕਾਰਨ ਹੀ ਪ੍ਰਦੂਸ਼ਣ ਹੁੰਦਾ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਨੇ ਇੱਕ ਨਵੇਂ ਅਧਿਐਨ ਵਿੱਚ ਕਿਹਾ ਕਿ ਦੀਵਾਲੀ ਤੇ ਪਰਾਲੀ ਨੂੰ ਸਾੜਨਾ ਦੋਵੇਂ ਵਾਤਾਵਰਣ ਦੀ ਹਵਾ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਇਹ ਇਕੋ ਜਿਹੀਆਂ ਘਟਨਾਵਾਂ ਹਮੇਸ਼ਾ ਰਾਜਧਾਨੀ ਵਿੱਚ ਵਾਤਾਵਰਣ ਦੇ ਪ੍ਰਦੂਸ਼ਣ ’ਤੇ ਦੋਵਾਂ ਵਿੱਚੋਂ ਕਿਸੇ ਇੱਕ ਦੇ ਪ੍ਰਭਾਵ ਦਾ ਪਤਾ ਲਗਾਉਣਾ ਮੁਸ਼ਕਲ ਬਣਾਉਂਦੀਆਂ ਹਨ। ਆਈਆਈਟੀ ਦਿੱਲੀ ਦੇ ਖੋਜੀਆਂ ਦੀ ਅਗਵਾਈ ਵਿੱਚ ਨਵੀਂ ਦਿੱਲੀ ਵਿੱਚ ਦੀਵਾਲੀ ਦੇ ਪਟਾਕਿਆਂ ਤੋਂ ਪਹਿਲਾਂ, ਦੌਰਾਨ ਤੇ ਬਾਅਦ ਵਿੱਚ ‘ਵਾਤਾਵਰਣ ਪੀਐੱਮ 2.5 ਦੀ ਰਸਾਇਣਕ ਵਿਸ਼ੇਸ਼ਤਾ ਤੇ ਸਰੋਤ ਵੰਡ’ ਸਿਰਲੇਖ ਵਾਲੇ ਅਧਿਐਨ ਨੇ ਰਾਜਧਾਨੀ ਵਿੱਚ ਵਾਤਾਵਰਣ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨ ਵਾਲੇ ਦੀਵਾਲੀ ਤੋਂ ਬਾਅਦ ਦੇ ਪ੍ਰਦੂਸ਼ਣ ਸਰੋਤਾਂ ’ਤੇ ਚਾਨਣਾ ਪਾਇਆ। ।