ਉੱਤਰੀ-ਪੂਰਬੀ ਦਿੱਲੀ ਵਿੱਚ ਵਿਸ਼ੇਸ਼ ਨਾਅਰੇ ਲਾਉਣ ਦਾ ਸਿਲਸਿਲਾ ਜਾਰੀ

ਉੱਤਰੀ-ਪੂਰਬੀ ਦਿੱਲੀ ਵਿੱਚ ਵਿਸ਼ੇਸ਼ ਨਾਅਰੇ ਲਾਉਣ ਦਾ ਸਿਲਸਿਲਾ ਜਾਰੀ

ਪੱਤਰ ਪ੍ਰੇਰਕ

ਨਵੀਂ ਦਿੱਲੀ, 18 ਸਤੰਬਰ

ਉੱਤਰੀ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਮੁਸਲਮ ਬਹੁਗਿਣਤੀ ਇਲਾਕੇ ਸ਼ਿਵ ਵਿਹਾਰ ਅੰਦਰ ਕੁੱਝ ਲੋਕਾਂ ਵੱਲੋ ਭਗਵਾ ਝੰਡੇ ਤੇ ਧਾਰਮਿਕ ਨਾਹਰੇ ਲਾਉਣ ਦਾ ਸਿਲਸਿਲਾ ਬੀਤੇ ਕਈ ਦਿਨਾਂ ਤੋਂ ਜਾਰੀ ਹੈ ਜਿਸ ਬਾਰੇ ਦਿੱਲੀ ਪੁਲੀਸ ਨੂੰ ਪਤਾ ਹੋਣ ਦੇ ਬਾਵਜੂਦ ਕੁੱਝ ਨਹੀਂ ਹੋ ਰਿਹਾ ਤੇ ਘੱਟ ਗਿਣਤੀਆਂ ਵਿੱਚ ਡਰ ਦਾ ਮਾਹੌਲ ਹੈ। ਨੇਹਾ ਫਾਰੀਨ ਨਾਂ ਦੀ ਸਥਾਨਕ ਨਿਵਾਸੀ ਨੇ ਦੱਸਿਆ ਕਿ 15-20 ਦਿਨਾਂ ਤੋਂ ਕੁੱਝ ਨੌਜਵਾਨ ਜੈ ਸ੍ਰੀ ਰਾਮ ਦੇ ਨਾਹਰੇ ਲਾਉਂਦੇ ਤੇ ਭਗਵਾ ਝੰਡੇ ਲੈ ਕੇ ਜਾਂਦੇ ਹਨ, ਖ਼ਾਸ ਕਰਕੇ ਮੰਗਲਵਾਰ ਨੂੰ ਮਦੀਨਾ ਮਸਜਿਦ ਕੋਲ ਅਜਿਹਾ ਵਰਤਾਰਾ ਜਾਰੀ ਹੈ। ਨੇਹਾ ਮੁਤਾਬਕ ਉਹ ਲੋਕ ਸਾਨੂੰ ਭੜਕਾਉਣਾ ਚਾਹੁੰਦੇ ਹਨ। ਬੀਤੇ ਮੰਗਲਵਾਰ ਨੂੰ ਇਹ ਉੱਦੋਂ ਵਾਪਰਿਆ ਜਦੋਂ ਨਮਾਜ਼ ਅਦਾ ਕਰਨ ਦਾ ਵਕਤ ਹੁੰਦਾ ਹੈ। ਪੁਲੀਸ ਨੂੰ ਸੂਚਨਾ ਦਿੱਤੀ ਗਈ ਤਾਂ ਗਸ਼ਤੀ ਟੁਕੜੀ ਨੇ ਆ ਕੇ ਕਿਉਂ ਪ੍ਰੇਸ਼ਾਨ ਹੁੰਦੇ ਹੋ। ਇਕ ਹੋਰ ਨਿਵਾਸੀ ਇਮਰਾਨ ਨੇ ਕਿਹਾ ਕਿ ਉਹ ਸਾਨੂੰ ਭੜਕਾਉਣ ਲਈ ਅਜਿਹਾ ਕਰਦੇ ਹਨ ਪਰ ਸਥਾਨਕ ਲੋਕ ਕੁੱਝ ਨਹੀਂ ਕਹਿੰਦੇ ਤੇ ਦਾਅਵਾ ਕੀਤਾ ਕਿ ਉਹ ਮਸਜਿਦ ਦੇ ਪਿੱਛੇ ਉੱਚੀ ਚੀਕਦੇ ਹਨ।

ਉਧਰ ਸੀਪੀਆਈ(ਐਮ) ਦੀ ਸੀਨੀਅਰ ਆਗੂ ਬਰਿੰਦਾ ਕਰਾਤ ਨੇ ਦਿੱਲੀ ਪੁਲੀਸ ਕਮਿਸ਼ਨਰ ਐੱਸ.ਐੱਨ ਸ੍ਰੀ ਵਾਸਤਵਾ ਨੂੰ ਇਸ ਤਰ੍ਹਾਂ ਦੇ ਹਾਲਤ ਹੋਣ ’ਤੇ ਲਿਖਿਆ ਤੇ ਕਾਰਵਾਈ ਦੀ ਮੰਗ ਕੀਤੀ। ਸ੍ਰੀਮਤੀ ਕਰਾਤ ਨੇ ਕਿਹਾ ਕਿ ਅਧਿਕਾਰੀ ਜਾਣਦੇ ਹਨ ਕਿ ਇਹ ਉਹ ਇਲਾਕਾ ਹੈ ਜਿੱਥੇ ਘੱਟ ਗਿਣਤੀ ਭਾਈਚਾਰੇ ’ਤੇ ਹਮਲਾ ਕੀਤਾ ਗਿਆ, ਘਰ ਸਾੜੇ ਗਏ ਤੇ ਪਰਿਵਾਰਾਂ ਨੂੰ ਰਾਹਤ ਕੈਂਪਾਂ ਵਿੱਚ ਜਾਣਾ ਪਿਆ। ਹੁਣ ਜਦੋਂ ਆਪਣੇ ਸੜੇ ਘਰਾਂ ਵਿੱਚ ਉਹ ਲੋਕ ਪਰਤੇ ਹਨ ਤਾਂ ਉਪਰੋਕਤ ਜਲੂਸ ਪੁਲੀਸ ਦੀ ਆਗਿਆ ਤੋਂ ਬਿਨ੍ਹਾਂ ਇਤਰਾਜ਼ਯੋਗ ਹਨ ਤੇ ਰੋਕੇ ਜਾਣੇ ਚਾਹੀਦੇ ਹਨ। ਕਰਾਤ ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਘਟਨਾ ਨਾਲ ਜੁੜਿਆ ਇਕ ਵੀਡੀਓ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਭਰੋਸਾ ਵਧਾਉਣ ਦੇ ਉਪਾਅ ਕਰਨ ਦੀ ਇੱਥੇ ਤੁਰੰਤ ਲੋੜ ਹੈ ਤੇ ਪਹਿਲਾ ਕਦਮ ਅਜਿਹੇ ਜਲੂਸ ਵਿਖਾਵੇ ਰੋਕੇ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All