ਪੈਸੇ ਨਾ ਦੇਣ ’ਤੇ ਪੁੱਤ ਵੱਲੋਂ ਮਾਂ ਦਾ ਕਤਲ

ਪੈਸੇ ਨਾ ਦੇਣ ’ਤੇ ਪੁੱਤ ਵੱਲੋਂ ਮਾਂ ਦਾ ਕਤਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਫਰਵਰੀ

ਦਿੱਲੀ ਪੁਲੀਸ ਨੇ ਇਕ ਔਰਤ (64) ਦਾ ਕਤਲ ਕਰਨ ਦੇ ਦੋਸ਼ ਹੇਠ ਉਸ ਦੇ ਪੁੱਤਰ ਨੂੰ ਦਿੱਲੀ ਦੇ ਖਜ਼ੂਰੀ ਖਾਸ ਇਲਾਕੇ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ 22 ਸਾਲਾਂ ਦੇ ਪੁੱਤਰ ਨੂੰ ਸ਼ਰਾਬ ਪੀਣ ਦੀ ਆਦਤ ਸੀ। ਉਹ ਘਰ ਵਾਲਿਆਂ ਤੋਂ ਪੈਸੇ ਮੰਗਦਾ ਰਹਿੰਦਾ ਸੀ। ਮਾਂ ਨੇ ਜਦੋਂ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਸ ਨੇ ਪੇਚਕਸ ਨਾਲ ਵਾਰ ਕਰਕੇ ਆਪਣੀ ਮਾਂ ਦੀ ਜਾਨ ਲੈ ਲਈ। ਡੀਸੀਪੀ ਸੂਰੀਆ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਸ਼ੀਲ ਪਾਂਡੇ ਵਜੋਂ ਹੋਈ ਹੈ ਤੇ ਮ੍ਰਿਤਕਾ ਦਾ ਨਾਮ ਰਾਮ ਲਾਲੀ ਹੈ, ਜਿਸ ਦੇ ਪੇਟ ਵਿੱਚ ਕਈ ਜ਼ਖ਼ਮ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਸ ’ਤੇ ਹਮਲਾ ਕੀਤਾ ਗਿਆ ਤਾਂ ਉਸ ਸਮੇਂ ਮਾਂ ਘਰ ਵਿੱਚ ਇੱਕਲੀ ਸੀ। ਸੁਸ਼ੀਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All