ਹੁਣ ਤੱਕ ਦੇਸ਼ ’ਚ ਕਰੋਨਾ ਕਾਰਨ 196 ਡਾਕਟਰਾਂ ਦੀ ਜਾਨ ਗਈ: ਆਈਐੱਮਏ

ਹੁਣ ਤੱਕ ਦੇਸ਼ ’ਚ ਕਰੋਨਾ ਕਾਰਨ 196 ਡਾਕਟਰਾਂ ਦੀ ਜਾਨ ਗਈ: ਆਈਐੱਮਏ

ਨਵੀਂ ਦਿੱਲੀ, 8 ਅਗਸਤ

ਦੇਸ਼ ਵਿੱਚ ਕੁੱਲ 196 ਡਾਕਟਰ, ਜਿਨ੍ਹਾਂ ਵਿਚੋਂ ਬਹੁਤੇ ਆਮ ਪ੍ਰੈਕਟੀਸ਼ਨਰ ਸਨ, ਹੁਣ ਤੱਕ ਕੋਵਿਡ-19 ਕਾਰਨ ਦਮ ਤੋੜ ਚੁੱਕੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ’ਤੇ ਧਿਆਨ ਦੇਣ ਦੀ ਬੇਨਤੀ ਕੀਤੀ ਹੈ। ਆਈਐੱਮਏ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ, ਕਿ ਉਸ ਵੱਲੋਂ ਇਕੱਤਰ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ 196 ਡਾਕਟਰਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 170 ਦੀ ਉਮਰ 50 ਸਾਲ ਤੋਂ ਉਪਰ ਸੀ। ਇਨ੍ਹਾਂ ਵਿੱਚ 40 ਫੀਸਦ ਆਮ ਪ੍ਰੈਕਟੀਸ਼ਨਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਆਈਐੱਮਏ ਨੇ ਬੇਨਤੀ ਕੀਤੀ ਹੈ ਕਿ ਉਹ ਮੁਸ਼ਕਲ ਹਾਲਾਤ ਵਿੱਚ ਕੰਮ ਕਰ ਰਹੇ ਡਾਕਟਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All