DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

SIR: ਚੋਣ ਕਮਿਸ਼ਨ ਵੱਲੋਂ ਪੰਜਾਬ ਅਤੇ ਦਿੱਲੀ ਦੀ ਵੋਟਰ ਸੂਚੀ ਸੁਧਾਈ ਦੇ ਸ਼ਡਿਊਲ ਵਿੱਚ ਬਦਲਾਅ

ਪੰਜਾਬ ਵਿੱਚ ਹੁਣ 12 ਅਕਤੂਬਰ ਅਤੇ ਦਿੱਲੀ ਵਿੱਚ 19 ਅਕਤੂਬਰ ਨੂੰ ਜਾਰੀ ਹੋਵੇਗੀ ਅੰਤਿਮ ਵੋਟਰ ਸੂਚੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤੀ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਪੰਜਾਬ ਅਤੇ ਦਿੱਲੀ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦੀ ਸਮਾਂ-ਸਾਰਣੀ (ਸ਼ਡਿਊਲ) ਨੂੰ ਕ੍ਰਮਵਾਰ 11 ਅਤੇ 12 ਦਿਨਾਂ ਲਈ ਵਧਾ ਦਿੱਤਾ ਹੈ।

ਸੋਧੀ ਹੋਈ ਸਮਾਂ-ਸਾਰਣੀ ਦੇ ਅਨੁਸਾਰ, ਪੰਜਾਬ ਦੀ ਅੰਤਿਮ ਵੋਟਰ ਸੂਚੀ ਹੁਣ 12 ਅਕਤੂਬਰ ਨੂੰ ਜਾਰੀ ਹੋਵੇਗੀ। ਪੁਰਾਣੇ ਪ੍ਰੋਗਰਾਮ ਦੇ ਤਹਿਤ, ਪਹਿਲਾਂ ਇਹ  1 ਅਕਤੂਬਰ ਨੂੰ ਜਾਰੀ ਕੀਤੀ ਜਾਣੀ ਸੀ।

Advertisement

ਇਸੇ ਤਰ੍ਹਾਂ, ਦਿੱਲੀ ਲਈ ਵੀ ਐੱਸ ਆਈ ਆਰ ਦੇ ਸਮਾਂ-ਸਾਰਣੀ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਇੱਥੇ ਅੰਤਿਮ ਵੋਟਰ ਸੂਚੀ 19 ਅਕਤੂਬਰ ਨੂੰ ਜਾਰੀ ਹੋਵੇਗੀ, ਜੋ ਕਿ ਪਹਿਲਾਂ ਤੋਂ ਤੈਅ 7 ਅਕਤੂਬਰ ਦੀ ਤਾਰੀਖ਼ ਨਾਲੋਂ 12 ਦਿਨ ਬਾਅਦ ਹੈ।

Advertisement

ਪੰਜਾਬ ਵਿੱਚ ਬੀ ਐੱਲ ਓਜ਼ (BLOs) ਵੱਲੋਂ ਵੋਟਰਾਂ ਦੀ ਘਰ-ਘਰ ਜਾ ਕੇ ਪੜਤਾਲ (ਵੇਰੀਫਿਕੇਸ਼ਨ) ਦਾ ਕੰਮ 3 ਅਗਸਤ ਤੱਕ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਨੂੰ 24 ਜੁਲਾਈ ਤੱਕ ਪੂਰਾ ਕੀਤਾ ਜਾਣਾ ਸੀ। ਪੜਤਾਲ ਦੀ ਪ੍ਰਕਿਰਿਆ 25 ਜੂਨ ਨੂੰ ਸ਼ੁਰੂ ਹੋਈ ਸੀ।

ਪੰਜਾਬ ਲਈ ਡਰਾਫਟ ਸੂਚੀ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਇਹ 31 ਜੁਲਾਈ ਨੂੰ ਜਾਰੀ ਕੀਤੀ ਜਾਣੀ ਸੀ।

ਪੰਜਾਬ ਵਿੱਚ ਸੋਧੀ ਹੋਈ ਸਮਾਂ-ਸਾਰਣੀ ਅਨੁਸਾਰ ਦਾਅਵੇ ਅਤੇ ਇਤਰਾਜ਼ ਦਾਖ਼ਲ ਕਰਨ ਦੀ ਮਿਆਦ 13 ਅਗਸਤ ਤੋਂ 12 ਸਤੰਬਰ 2026 ਤੱਕ ਹੈ। ਇਸ ਤੋਂ ਪਹਿਲਾਂ ਇਹ ਪ੍ਰਕਿਰਿਆ 31 ਜੁਲਾਈ ਤੋਂ 30 ਅਗਸਤ ਦਰਮਿਆਨ ਕੀਤੀ ਜਾਣੀ ਸੀ। ਸੂਬੇ ਵਿੱਚ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ ਤੱਕ ਕੀਤਾ ਜਾਵੇਗਾ।

ਉੱਥੇ ਹੀ ਦਿੱਲੀ ਵਿੱਚ, ਵੋਟਰਾਂ ਦਾ ਘਰ-ਘਰ ਜਾ ਕੇ ਪੜਤਾਲ (ਵੇਰੀਫਿਕੇਸ਼ਨ) ਦਾ ਕੰਮ 8 ਅਗਸਤ ਤੱਕ ਵਧਾ ਦਿੱਤਾ ਗਿਆ ਹੈ। ਪਹਿਲਾਂ ਇਸ ਨੂੰ 29 ਜੁਲਾਈ ਤੱਕ ਪੂਰਾ ਕੀਤਾ ਜਾਣਾ ਸੀ। ਕੌਮੀ ਰਾਜਧਾਨੀ ਵਿੱਚ ਪੜਤਾਲ ਦਾ ਕੰਮ 30 ਜੂਨ ਨੂੰ ਸ਼ੁਰੂ ਹੋਇਆ ਸੀ।

ਦਿੱਲੀ ਵਿੱਚ ਵੋਟਰਾਂ ਦੀ ਡਰਾਫਟ ਸੂਚੀ ਹੁਣ 17 ਅਗਸਤ ਨੂੰ ਜਾਰੀ ਕੀਤੀ ਜਾਵੇਗੀ, ਜਦੋਂ ਕਿ ਪਹਿਲਾਂ ਇਹ 5 ਅਗਸਤ ਨੂੰ ਜਾਰੀ ਹੋਣੀ ਸੀ।

ਨਵੀਂ ਸਮਾਂ-ਸਾਰਣੀ ਅਨੁਸਾਰ ਦਿੱਲੀ ਵਿੱਚ ਦਾਅਵੇ ਅਤੇ ਇਤਰਾਜ਼ ਦਾਖ਼ਲ ਕਰਨ ਦੀ ਮਿਆਦ 17 ਅਗਸਤ ਤੋਂ 16 ਸਤੰਬਰ ਤੱਕ ਹੈ, ਜਦੋਂ ਕਿ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਲਈ ਸਮਾਂ 17 ਅਗਸਤ ਤੋਂ 15 ਅਕਤੂਬਰ ਤੱਕ ਹੈ।

Advertisement
×