ਸਿੱਖ ਆਗੂਆਂ ਵੱਲੋਂ ਵੋਟਾਂ ਬਣਵਾਉਣ ’ਤੇ ਜ਼ੋਰ

ਸਿੱਖ ਆਗੂਆਂ ਵੱਲੋਂ ਵੋਟਾਂ ਬਣਵਾਉਣ ’ਤੇ ਜ਼ੋਰ

ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਅਮਲ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਵੱਲੋਂ ਸ਼ੁਰੂ ਕੀਤੇ ਜਾਣ ਮਗਰੋਂ ਕੌਮੀ ਰਾਜਧਾਨੀ ਦਿੱਲੀ ਦੇ ਮੁੱਖ ਆਗੂਆਂ ਵੱਲੋਂ ਹੁਣ ਵੋਟਾਂ ਬਣਵਾਉਣ ਲਈ ਜ਼ੋਰ ਲਾਇਆ ਜਾਣ ਲੱਗਾ ਹੈ।

ਚੋਣ ਬੋਰਡ ਵੱਲੋਂ ਸਾਰੇ 46 ਹਲਕਿਆਂ/ਵਾਰਡਾਂ ਅੰਦਰ ਅਧਿਕਾਰੀ ਤਾਇਨਾਤ ਕੀਤੇ ਜਾ ਚੁੱਕੇ ਹਨ ਤੇ ਇਲਾਕਿਆਂ ਦੇ ਮੁੱਖ ਗੁਰਦੁਆਰਿਆਂ ਵਿੱਚ ਦਫ਼ਤਰ ਵੀ ਖੋਲ੍ਹੇ ਜਾ ਚੁੱਕੇ ਹਨ। ਚੋਣਾਂ ਦੌਰਾਨ ਆਪਣੀ ਕਿਸਮਤ ਅਜ਼ਮਾਉਣ ਦੇ ਚਾਹਵਾਨਾਂ ਸਿੱਖ ਆਗੂਆਂ ਵੱਲੋਂ ਹੁਣ ਦਫ਼ਤਰਾਂ ਦੇ ਗੇੜੇ ਲਾ ਕੇ ਵੋਟਾਂ ਵਾਲੇ ਫਾਰਮ ਭਰਵਾਉਣ, ਤਰੁੱਟੀਆਂ ਠੀਕ ਕਰਨ ਸਮੇਤ ਨਵੇਂ ਵੋਟਰਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪ੍ਰੀਤ ਵਿਹਾਰ ਗੁਰਦੁਆਰੇ ਦੇ ਪ੍ਰਧਾਨ ਮੰਗਲ ਸਿੰਘ ਨੇ ਦੱਸਿਆ ਕਿ ਵੋਟਾਂ ਵਾਲੇ ਫਾਰਮ ਭਰੇ ਜਾਣ ਲੱਗੇ ਹਨ। ਰਾਜ਼ੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਨਵੇਂ ਵੋਟਰਾਂ ਵੱਲੋਂ ਵੋਟਾਂ ਜ਼ਰੂਰ ਬਣਾਈਆਂ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All