DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਦਿੱਲੀ ਵਿੱਚ ਸੰਸਦ ਮੈਂਬਰ Pappu Yadav 'ਤੇ ਜੁੱਤੀ ਸੁੱਟੀ

Pappu Yadav Attack: ਸਮਰਥਕਾਂ ਨੇ ਜੁੱਤੀ ਸੁੱਟਣ ਵਾਲੇ ਦਾ ਕੁਟਾਪਾ ਚਾੜ੍ਹਿਆ; ਪੱਪੂ ਯਾਦਵ ਦਾ ਦਾਅਵਾ: ਮੈਨੂੰ ਮਾਰਨ ਦੀ ਸੀ ਸਾਜ਼ਿਸ਼

  • fb
  • twitter
  • whatsapp
  • whatsapp
featured-img featured-img
ANI video grab
Advertisement

ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੂੰ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਿਸ਼ਾਨਾ ਬਣਾਇਆ ਗਿਆ। ਹਮਲਾਵਰਾਂ ਵਿੱਚੋਂ ਇੱਕ ਕੋਲੋਂ ਚਾਕੂ ਵੀ ਬਰਾਮਦ ਕੀਤਾ ਗਿਆ।

ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਉਨ੍ਹਾਂ ਵੱਲ ਜੁੱਤੀ ਸੁੱਟੀ, ਜਿਸ ਨਾਲ ਉਨ੍ਹਾਂ ਦੇ ਸਮਰਥਕਾਂ ਅਤੇ ਹਮਲਾਵਰਾਂ ਵਿਚਕਾਰ ਧੱਕਾ-ਮੁੱਕੀ ਹੋ ਗਈ। ਇਹ ਟਕਰਾਅ ਸੰਸਦ ਭਵਨ ਕੰਪਲੈਕਸ ਵਿੱਚ ਵਿਰੋਧੀ ਧਿਰ ਦੇ ਰਾਮ ਮੰਦਰ ਦੇ ਚੜ੍ਹਾਵੇ ਦੀ ਕਥਿਤ ਚੋਰੀ ਦੇ ਵਿਰੋਧ ਵਿੱਚ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਸਾਹਮਣੇ ਆਇਆ ਹੈ।

Advertisement

ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੀ ਸਿਕੰਦਰਾਬਾਦ ਤਹਿਸੀਲ ਦੇ ਪਿੰਡ ਸ਼ਾਹਪਾਨੀ ਦੇ ਰਹਿਣ ਵਾਲੇ ਸੁਮਿਤ ਅਤੇ ਹੈਪੀ ਵਜੋਂ ਹੋਈ ਹੈ। ਸੁਮਿਤ ਵੱਲੋਂ ਕਥਿਤ ਤੌਰ 'ਤੇ ਹਮਲਾ ਕਰਨ ਤੋਂ ਬਾਅਦ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

Advertisement

ਇਸ ਘਟਨਾ ਕਾਰਨ ਮੌਕੇ 'ਤੇ ਰੌਲਾ ਰੱਪਾ ਪੈ ਗਿਆ, ਜੁੱਤੀ ਸੁੱਟੀ ਜਾਣ ਤੋਂ ਬਾਅਦ ਪੱਪੂ ਯਾਦਵ ਦੇ ਸਮਰਥਕਾਂ ਅਤੇ ਹਮਲਾਵਰਾਂ ਵਿਚਕਾਰ ਧੱਕਾ-ਮੁੱਕੀ ਤੇ ਖਿੱਚੋਤਾਣ ਸ਼ੁਰੂ ਹੋ ਗਈ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪ੍ਰੈੱਸ ਕਾਨਫਰੰਸ ਦੌਰਾਨ ਵਾਪਰੀਆਂ ਘਟਨਾਵਾਂ ਦੀ ਪੁਸ਼ਟੀ ਕਰ ਰਹੀ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਹਮਲਾਵਰ ਮੌਕੇ 'ਤੇ ਚਾਕੂ ਲੈ ਕੇ ਪਹੁੰਚੇ ਸਨ।

ਪੱਪੂ ਯਾਦਵ ਦੇ ਸਮਰਥਕਾਂ ਕੋਲੋਂ ਵੀ ਇੱਕ ਚਾਕੂ ਬਰਾਮਦ ਕੀਤਾ ਗਿਆ ਹੈ।

ਮੀਡੀਆ ਨਾਲ ਗੱਲ ਕਰਦਿਆਂ ਪੱਪੂ ਯਾਦਵ ਨੇ ਦਾਅਵਾ ਕੀਤਾ ਕਿ ਹਮਲਾਵਰ ਉਨ੍ਹਾਂ ਨੂੰ ਮਾਰਨ ਆਏ ਸਨ। ਯਾਦਵ ਨੇ ਕਿਹਾ, "ਉਹ ਮੈਨੂੰ ਚਾਕੂ ਨਾਲ ਮਾਰਨ ਆਇਆ ਸੀ। ਮੈਨੂੰ ਮਾਰਨ ਦੀ ਸਾਜ਼ਿਸ਼ ਸੀ। ਮੈਂ ਸਨਾਤਨ ਦਾ ਅਪਮਾਨ ਨਹੀਂ ਕੀਤਾ। ਮੇਰੀ ਰਿਹਾਇਸ਼ 'ਤੇ ਮੇਰੇ 'ਤੇ ਹਮਲਾ ਕੀਤਾ ਗਿਆ।’

ਯਾਦਵ ਦੇ ਮੀਡੀਆ ਕੋਆਰਡੀਨੇਟਰ ਜ਼ੈਦ ਖਾਨ ਨੇ ਕਿਹਾ, "ਜਦੋਂ ਹਮਲਾ ਕਰਨ ਲਈ ਚਾਕੂ ਕੱਢਿਆ ਗਿਆ ਤਾਂ ਸਾਡੇ ਸਮਰਥਕਾਂ ਅਤੇ ਸਾਥੀਆਂ ਨੇ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਹਮਲਾਵਰ ਅਤੇ ਪੱਪੂ ਯਾਦਵ ਦੇ ਵਿਚਕਾਰ ਆ ਗਿਆ ਤੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਦਿੱਲੀ ਪੁਲੀਸ ਮੂਕ ਦਰਸ਼ਕ ਬਣੀ ਖੜ੍ਹੀ ਰਹੀ ਅਤੇ ਕੁੱਟਮਾਰ ਹੋਣ ਦਿੱਤੀ। ਪੁਲੀਸ ਨੇ ਯਾਦਵ ਦੀ ਕੋਈ ਮਦਦ ਨਹੀਂ ਕੀਤੀ।"

ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਰਾਮ ਮੰਦਰ ਵਿੱਚ ਚੜ੍ਹਾਵੇ ਦੇ ਪੈਸਿਆਂ ਦੀ ਕਥਿਤ ਤੌਰ ਉੱਤੇ ਹੋਈ ''ਚੋਰੀ'' ਨੂੰ ਨਾਟਕੀ ਢੰਗ ਨਾਲ ਦਿਖਾਇਆ ਸੀ। ਇਸ ਤਹਿਤ ਉਨ੍ਹਾਂ ਨੇ ਸੰਸਦ ਦੇ ਮਕਰ ਦੁਆਰ ਵੱਲ ਜਾਣ ਵਾਲੀਆਂ ਪੌੜੀਆਂ ਦੇ ਸਾਹਮਣੇ ਦਾਨ ਦੇ ਬਕਸੇ ਰੱਖੇ। ਰਾਹੁਲ ਗਾਂਧੀ ਸਮੇਤ ਸੰਸਦ ਮੈਂਬਰਾਂ ਨੇ ਬਕਸਿਆਂ ਵਿੱਚ ਪੈਸੇ ਪਾਏ, ਜਦੋਂ ਕਿ ਭਗਵੇਂ ਰੰਗ ਦੇ ਕੱਪੜੇ ਪਾਏ ਪੱਪੂ ਯਾਦਵ ਨੇ ਰਾਮ ਮੰਦਰ ਵਿੱਚ ਦਾਨ ਦੀ ਚੋਰੀ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਦਰਸਾਉਣ ਲਈ ਕੁਝ ਪੈਸੇ ਆਪਣੀਆਂ ਜੇਬਾਂ ਵਿੱਚ ਰੱਖ ਲਏ।

ਹਰਿਦੁਆਰ ਦੇ ਸਾਧੂਆਂ ਨੇ ਮੰਦਰ ਵਿੱਚ ਕਥਿਤ ਦਾਨ ਚੋਰੀ ਨੂੰ ਲੈ ਕੇ ਯਾਦਵ ਦੇ ਪ੍ਰਦਰਸ਼ਨ 'ਤੇ ਸਖ਼ਤ ਇਤਰਾਜ਼ ਜਤਾਇਆ ਹੈ ਅਤੇ ਇਸ ਕਾਰਵਾਈ ਨੂੰ ਹਿੰਦੂ ਧਾਰਮਿਕ ਪਰੰਪਰਾਵਾਂ ਪ੍ਰਤੀ ਅਪਮਾਨਜਨਕ ਦੱਸਿਆ ਹੈ। ਜੂਨਾ ਅਖਾੜੇ ਦੇ ਧਾਰਮਿਕ ਆਗੂਆਂ ਨੇ ਸੰਸਦ ਮੈਂਬਰ ਵਿਰੁੱਧ ਦੇਸ਼ ਵਿਆਪੀ ਪ੍ਰਦਰਸ਼ਨਾਂ ਦਾ ਐਲਾਨ ਵੀ ਕੀਤਾ ਹੈ।

Advertisement
×