DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Shirtless protest row: ਦਿੱਲੀ ਅਤੇ ਸ਼ਿਮਲਾ ਪੁਲੀਸ ਵਿਚਾਲੇ ਚੱਲ ਰਹੀ ਖਿੱਚੋਤਾਣ ਖ਼ਤਮ

Shirtless protest row: ਏ ਆਈ ਸੰਮੇਲਨ ਦੌਰਾਨ 'ਬਿਨਾਂ ਕਮੀਜ਼' ਪ੍ਰਦਰਸ਼ਨ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਯੂਥ ਕਾਂਗਰਸ ਦੇ ਤਿੰਨ ਕਾਰਕੁਨਾਂ ਨੂੰ ਲੈ ਕੇ ਦਿੱਲੀ ਅਤੇ ਸ਼ਿਮਲਾ ਪੁਲੀਸ ਵਿਚਾਲੇ ਪਿਛਲੇ 24 ਘੰਟਿਆਂ ਤੋਂ ਚੱਲ ਰਿਹਾ ਡਰਾਮੇਬਾਜ਼ੀ ਵਾਲਾ ਮਾਹੌਲ ਵੀਰਵਾਰ ਸਵੇਰੇ...

  • fb
  • twitter
  • whatsapp
  • whatsapp
featured-img featured-img
Photo: Lalit Kumar
Advertisement

Shirtless protest row: ਏ ਆਈ ਸੰਮੇਲਨ ਦੌਰਾਨ 'ਬਿਨਾਂ ਕਮੀਜ਼' ਪ੍ਰਦਰਸ਼ਨ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਯੂਥ ਕਾਂਗਰਸ ਦੇ ਤਿੰਨ ਕਾਰਕੁਨਾਂ ਨੂੰ ਲੈ ਕੇ ਦਿੱਲੀ ਅਤੇ ਸ਼ਿਮਲਾ ਪੁਲੀਸ ਵਿਚਾਲੇ ਪਿਛਲੇ 24 ਘੰਟਿਆਂ ਤੋਂ ਚੱਲ ਰਿਹਾ ਡਰਾਮੇਬਾਜ਼ੀ ਵਾਲਾ ਮਾਹੌਲ ਵੀਰਵਾਰ ਸਵੇਰੇ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਦਿੱਲੀ ਪੁਲੀਸ ਦੀ ਟੀਮ ਮੁਲਜ਼ਮਾਂ ਨੂੰ ਲੈ ਕੇ ਕੌਮੀ ਰਾਜਧਾਨੀ ਲਈ ਰਵਾਨਾ ਹੋ ਗਈ।

ਇਸ ਪੂਰੇ ਘਟਨਾਕ੍ਰਮ ਦੌਰਾਨ ਦੋਵਾਂ ਰਾਜਾਂ ਦੀ ਪੁਲੀਸ ਆਹਮੋ-ਸਾਹਮਣੇ ਰਹੀ ਅਤੇ ਹਿਮਾਚਲ ਪੁਲੀਸ ਨੇ ਦਿੱਲੀ ਪੁਲਿਸ ਦੇ ਕਰਮਚਾਰੀਆਂ ਖ਼ਿਲਾਫ਼ ਕਥਿਤ ਤੌਰ 'ਤੇ ਅਗਵਾ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀਆਂ ਗੱਡੀਆਂ ਨੂੰ ਸ਼ੋਘੀ ਸਰਹੱਦ 'ਤੇ ਰੋਕੀ ਰੱਖਿਆ, ਜਦਕਿ ਦਿੱਲੀ ਪੁਲੀਸ ਅਦਾਲਤ ਤੋਂ ਮਿਲੇ ਟ੍ਰਾਂਜ਼ਿਟ ਰਿਮਾਂਡ ਦਾ ਹਵਾਲਾ ਦਿੰਦੀ ਰਹੀ।

Advertisement

ਸ਼ਿਮਲਾ ਪੁਲੀਸ ਨੇ ਦਿੱਲੀ ਦੀ ਟੀਮ ਤੋਂ ਰੋਹੜੂ ਦੇ ਇੱਕ ਰਿਜ਼ੌਰਟ ਤੋਂ ਕਥਿਤ ਤੌਰ 'ਤੇ ਜ਼ਬਤ ਕੀਤੇ ਗਏ ਸੀਸੀਟੀਵੀ ਫੁਟੇਜ ਅਤੇ ਹੋਰ ਡਿਜੀਟਲ ਸਬੂਤਾਂ ਦੀ ਮੰਗ ਕੀਤੀ ਸੀ, ਜਿਸ ਨੂੰ ਲੈ ਕੇ ਕਾਫੀ ਸਮਾਂ ਤਕਰਾਰ ਚੱਲੀ ਅਤੇ ਅੰਤ ਵਿੱਚ ਦਿੱਲੀ ਪੁਲੀਸ ਵੱਲੋਂ ਜ਼ਬਤੀ ਮੀਮੋ ਦੀ ਕਾਪੀ ਸਾਂਝੀ ਕਰਨ ਤੋਂ ਬਾਅਦ ਇਹ ਰੁਕਾਵਟ ਦੂਰ ਹੋਈ।

Advertisement

ਇਸ ਮਾਮਲੇ 'ਤੇ ਸਿਆਸਤ ਵੀ ਭਖ ਗਈ ਹੈ, ਜਿੱਥੇ ਵਿਰੋਧੀ ਧਿਰ ਦੇ ਨੇਤਾ ਜੈ ਰਾਮ ਠਾਕੁਰ ਨੇ ਸੂਬਾ ਸਰਕਾਰ 'ਤੇ ਦੋਸ਼ੀਆਂ ਨੂੰ ਸੁਰੱਖਿਆ ਦੇਣ ਦੇ ਦੋਸ਼ ਲਾਏ ਹਨ, ਉੱਥੇ ਹੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦਿੱਲੀ ਪੁਲੀਸ ਦੀ ਕਾਰਵਾਈ ਨੂੰ ਸੰਵਿਧਾਨਕ ਪ੍ਰਕਿਰਿਆ ਦੇ ਖ਼ਿਲਾਫ਼ ਦੱਸਿਆ ਹੈ। ਦਿੱਲੀ ਪੁਲੀਸ ਅਨੁਸਾਰ 20 ਫਰਵਰੀ ਨੂੰ ਭਾਰਤ ਮੰਡਪਮ ਵਿਖੇ ਹੋਏ ਇਸ ਪ੍ਰਦਰਸ਼ਨ ਦੇ ਸਬੰਧ ਵਿੱਚ ਹੁਣ ਤੱਕ ਕੁੱਲ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

Advertisement
×