ਸ਼ਮਸ਼ੇਰ ਸੰਧੂ ਤੇ ਹਰਦੇਵ ‘ਜਾਗੋ’ ਵਿੱਚ ਸ਼ਾਮਲ

ਸ਼ਮਸ਼ੇਰ ਸੰਧੂ ਤੇ ਹਰਦੇਵ ‘ਜਾਗੋ’ ਵਿੱਚ ਸ਼ਾਮਲ

ਜਾਗੋ ਵਿੱਚ ਸ਼ਮੂਲੀਅਤ ਕਰਦੇ ਹੋਏ ਸ਼ਮਸ਼ੇਰ ਸਿੰਘ ਸੰਧੂ ਤੇ ਹਰਦੇਵ ਸਿੰਘ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 23 ਫਰਵਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾ ਜਾਗੋ ਪਾਰਟੀ ਵਿੱਚ ਕਮੇਟੀ ਦੇ 2 ਸਾਬਕਾ ਮੈਂਬਰ ਸ਼ਾਮਲ ਹੋ ਗਏ। ਸਾਬਕਾ ਮੈਂਬਰ ਸ਼ਮਸ਼ੇਰ ਸਿੰਘ ਸੰਧੂ ਤੇ ਹਰਦੇਵ ਸਿੰਘ ਨੇ ਜਾਗੋ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਖੁੱਲ੍ਹ ਕੇ ਦੱਸਿਆ। ਸ਼ਮਸ਼ੇਰ ਸਿੰਘ ਸੰਧੂ ਸਰਨਾ ਧੜੇ ਨੂੰ ਤੇ ਧਨੋਆ ਬਾਦਲ ਧੜੇ ਨੂੰ ਛੱਡ ਕੇ ਜਾਗੋ ’ਚ ਸ਼ਾਮਲ ਹੋਏ। ਪਹਿਲਾਂ ਸਰਨਾ ਧੜੇ ਨਾਲ ਲੰਬੇ ਸਮੇਂ ਤਕ ਨਾਲ ਰਹੇ ਸਾਬਕਾ ਕਮੇਟੀ ਮੈਂਬਰ ਮਨਜੀਤ ਸਿੰਘ ਰੇਖ਼ੀ ਜਾਗੋ ਪਾਰਟੀ ਵਿੱਚ ਸ਼ਾਮਲ ਹੋਏ ਸਨ। ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ, ਡੇਰਿਆਂ ਨੂੰ ਬਿਨਾਂ ਮੰਗੇ ਮੁਆਫ਼ੀ ਦਿਵਾਉਣ ਵਾਲੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱੱਚ ਡਾਗਾਂ ਨਾਲ ਸੰਗਤਾਂ ਨੂੰ ਕੁੱਟਣ ਵਾਲੇ ਸਵਾਲ ਕਰਦੇ ਹਨ। ਸੰਗਤਾਂ ਦੀ ਕਚਹਿਰੀ ਵਿੱਚ ਸਭ ਕੁਝ ਸਾਫ਼ ਹੋ ਜਾਵੇਗਾ। ਇਸੇ ਦੌਰਾਨ ਨੌਜਵਾਨਾਂ ਨੇ ਸ਼ੁਭਾਸ ਨਗਰ ਚੌਕ ਵਿੱੱਚ ਲੱਗੇ ਸਿੱਖ ਜਰਨੈਲਾਂ ਦੇ ਬੁੱਤਾਂ ਦੀ ਸਫ਼ਾਈ ਵੀ ਸੇਵਾ ਕੀਤੀ। ਨੌਜਵਾਨਾਂ ਨੇ ਪਾਰਕ ਵਿੱਚ ਬੰਦ ਪਈ ਪਾਣੀ ਦੀ ਮੋਟਰ ਨੂੰ ਚਾਲੂ ਕਰਵਾ ਕੇ ਬੁੱਤਾਂ ਦੇ ਥੜ੍ਹੇ ਦੀ ਪਾਣੀ ਨਾਲ ਸਫਾਈ ਵੀ ਕੀਤੀ। ਇਸ ਬਾਰੇ ਪੁਨਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਹਾਨ ਜਰਨੈਲਾਂ ਨੇ ਦਿੱਲੀ ਫ਼ਤਹਿ ਕਰਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All