ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਂਗਰਸ ਦੀ ਬਜ਼ੁਰਗ ਆਗੂ ਗਿਰਿਜਾ ਵਿਆਸ ਦਾ ਦੇਹਾਂਤ

ਪਰਿਵਾਰਕ ਸਮਾਗਮ ਦੌਰਾਨ 90 ਫੀਸਦ ਝੁਲਸਣ ਕਰਕੇ ਪਿਛਲੇ ਮਹੀਨੇ ਉਦੈਪੁਰ ਤੋਂ ਅਹਿਮਦਾਬਾਦ ਕੀਤਾ ਗਿਆ ਸੀ ਤਬਦੀਲ
ਕਾਂਗਰਸ ਆਗੂ ਗਿਰਿਜਾ ਵਿਆਸ ਦੀ ਫਾਈਲ ਫੋਟੋ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 1 ਮਈ

Advertisement

ਕਾਂਗਰਸ ਦੀ ਦਿੱਗਜ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਗਿਰਿਜਾ ਵਿਆਸ ਦਾ ਵੀਰਵਾਰ ਨੂੰ ਅਹਿਮਦਾਬਾਦ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 2 ਅਪਰੈਲ ਨੂੰ ਉਦੈਪੁਰ ਵਿੱਚ ਪਰਿਵਾਰਕ ਸਮਾਗਮ ਦੌਰਾਨ ਝੁਲਸਣ ਕਰਕੇ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਦੈਪੁਰ ਦੇ ਘਰ ਗੰਗੌਰ ਪੂਜਾ ਦੌਰਾਨ ਵਾਪਰੇ ਇੱਕ ਹਾਦਸੇ ਵਿੱਚ ਲਗਪਗ 90 ਫੀਸਦ ਝੁਲਸਣ ਤੋਂ ਬਾਅਦ ਵਿਆਸ ਨੂੰ ਉਦੈਪੁਰ ਤੋਂ ਅਹਿਮਦਾਬਾਦ ਤਬਦੀਲ ਕੀਤਾ ਗਿਆ ਸੀ। ਵਿਆਸ 78 ਸਾਲਾਂ ਦੀ ਸੀ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ

‘‘ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਡਾ. ਗਿਰਿਜਾ ਵਿਆਸ ਦਾ ਦੇਹਾਂਤ ਸਾਡੇ ਸਾਰਿਆਂ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਡਾ. ਗਿਰਿਜਾ ਵਿਆਸ ਨੇ ਸਿੱਖਿਆ, ਰਾਜਨੀਤੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਅਜਿਹੇ ਹਾਦਸੇ ਵਿੱਚ ਉਨ੍ਹਾਂ ਦੀ ਬੇਵਕਤੀ ਮੌਤ ਸਾਡੇ ਸਾਰਿਆਂ ਲਈ ਵੱਡਾ ਸਦਮਾ ਹੈ।’’

ਵਿਆਸ ਨੇ ਆਪਣਾ ਸਿਆਸੀ ਕਰੀਅਰ 1977 ਵਿੱਚ ਉਦੈਪੁਰ ਜ਼ਿਲ੍ਹਾ ਕਾਂਗਰਸ ਮੁਖੀ ਵਜੋਂ ਸ਼ੁਰੂ ਕੀਤਾ। 1985 ਤੋਂ 1990 ਤੱਕ ਉਹ ਰਾਜ ਵਿਧਾਨ ਸਭਾ ਵਿੱਚ ਵਿਧਾਇਕ ਅਤੇ ਉੱਥੇ ਮੰਤਰੀ ਰਹੀ। 1991 ਵਿੱਚ ਉਹ ਪਹਿਲੀ ਵਾਰ ਲੋਕ ਸਭਾ ਲਈ ਚੁਣੀ ਗਈ ਅਤੇ ਪੀਵੀ ਨਰਸਿਮ੍ਹਾ ਰਾਓ ਸਰਕਾਰ ਵਿੱਚ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਬਣੀ। 1993 ਵਿੱਚ ਉਨ੍ਹਾਂ ਨੂੰ ਮਹਿਲਾ ਕਾਂਗਰਸ ਮੁਖੀ ਬਣਾਇਆ ਗਿਆ ਅਤੇ 2005 ਤੋਂ 2011 ਤੱਕ ਉਨ੍ਹਾਂ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨਗੀ ਕੀਤੀ। ਉਹ 2013 ਤੋਂ 2014 ਤੱਕ ਮਨਮੋਹਨ ਸਿੰਘ ਕੈਬਨਿਟ ਵਿੱਚ ਕੇਂਦਰੀ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਵੀ ਰਹੀ। ਵਿਆਸ ਨੇ ਕਾਂਗਰਸ ਦੇ ਰਸਾਲੇ ‘ਸਦੇਸ਼’ ਦੇ ਸੰਪਾਦਕ ਵਜੋਂ ਵੀ ਸੇਵਾ ਨਿਭਾਈ।

Advertisement
Tags :
Cong veteran Girija Vyas