ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਯੋਗਦਾਨ ਵਿਸ਼ੇ ਉਤੇ ਸੈਮੀਨਾਰ : The Tribune India

ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਯੋਗਦਾਨ ਵਿਸ਼ੇ ਉਤੇ ਸੈਮੀਨਾਰ

ਆਜ਼ਾਦੀ ਸੰਗਰਾਮ ਵਿੱਚ ਗ਼ਦਰ ਲਹਿਰ ਦੀ ਭੂਮਿਕਾ ਅਹਿਮ ਰਹੀ: ਜਸਪਾਲ ਸਿੰਘ

ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਯੋਗਦਾਨ ਵਿਸ਼ੇ ਉਤੇ ਸੈਮੀਨਾਰ

ਸੈਮੀਨਾਰ ਦੌਰਾਨ ਗੁਰਵਿੰਦਰ ਸਿੰਘ ਧਮੀਜਾ ਦਾ ਸਨਮਾਨ ਕਰਦੇ ਡਾ. ਜਸਵਿੰਦਰ ਸਿੰਘ।

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਗਸਤ

ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵੱਲੋਂ ‘1947 ਦੀ ਭਾਰਤ ਵੰਡ ਅਤੇ ਆਜ਼ਾਦੀ ਦੇ ਸੰਘਰਸ਼ ਵਿਚ ਸਿੱਖਾਂ ਦਾ ਯੋਗਦਾਨ’ ਵਿਸ਼ੇ ਉੱਤੇ ਕੌਮੀ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਕਾਲਜ ਦੇ ਪ੍ਰਿੰਸਿਪਲ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਇਸ ਯੋਗਦਾਨ ਦੀ ਅਜੋਕੇ ਸਮੇਂ ਵਿਚ ਮਹੱਤਵਪੂਰਨ ਪ੍ਰਾਸੰਗਿਕਤਾ ਹੈ। ਕਾਲਜ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਅਵਸਰ ਉੱਤੇ ਕੀਤੇ ਜਾ ਰਹੇ ਇਸ ਪ੍ਰੋਗਰਾਮ ਰਾਹੀਂ ਨਵੀਂ ਪੀੜ੍ਹੀ ਨੂੰ ਵੰਡ ਅਤੇ ਆਜ਼ਾਦੀ ਦੋਵੇਂ ਵਿਸ਼ਿਆਂ ਉਪਰ ਚਿੰਤਨ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਡਾ. ਰਘੂਵਿੰਦਰ ਤਨਵਰ (ਚੇਅਰਮੈਨ, ਇੰਡੀਅਨ ਕਾਉਂਸਿਲ ਆਫ਼ ਹਿਸਟੌਰੀਕਲ ਰੀਸਰਚ) ਨੇ ਆਜ਼ਾਦੀ ਦੇ ਅਰਥ ਸਪੱਸ਼ਟ ਕਰਦੇ ਹੋਏ ਆਜ਼ਾਦੀ ਸਮੇਂ ਔਰਤਾਂ ਦੀ ਪੀੜਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮਾਸਟਰ ਤਾਰਾ ਸਿੰਘ, ਬਾਬਾ ਖੜਗ ਸਿੰਘ, ਗਿਆਨੀ ਕਰਤਾਰ ਸਿੰਘ ਵਰਗੇ ਉੱਘੇ ਵਿਦਵਾਨਾਂ ਦੀ ਭੂਮਿਕਾ ਨੂੰ ਉਭਾਰਿਆ ਅਤੇ ਪਾਕਿਸਤਾਨ ਵਿਚਲੇ ਗੁਰੂਧਾਮਾਂ ਦੀ ਸਥਿਤੀ ਨੂੰ ਵੀ ਬਿਆਨ ਕੀਤਾ। ਪ੍ਰੋ. ਸੀਮਾ ਬਾਵਾ (ਇਤਿਹਾਸ ਵਿਭਾਗ, ਦਿੱਲੀ ਯੁਨਿਵਰਸਿਟੀ) ਨੇ ਚਿਤਰਕਾਰ ਸਤੀਸ਼ ਗੁਜਰਾਲ, ਐੱਸ. ਐੱਲ ਪਰਾਸਰ ਅਤੇ ਪੀ.ਐਨ. ਮਾਗੋ ਦੀਆਂ ਤਸਵੀਰਾਂ ਰਾਹੀਂ ਵੰਡ ਦੀਆਂ ਯਾਦਾਂ ਅਤੇ ਵੰਡ ਨਾਲ ਜੁੜੇ ਸਭਿਆਚਾਰਕ ਪਿਛੋਕੜ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਹੋਂਦ ਵਿਚ ਆਏ ਬਲਦੇਵ ਨਗਰ ਰੀਫ਼ਿਊਜ਼ੀ ਕੈਂਪ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਲੋਕਾਂ ਦੀ ਤ੍ਰਾਸਦੀ ਨੂੰ ਉਭਾਰਿਆ।

ਡਾ. ਮੋਹਿੰਦਰ ਸਿੰੰਘ ਨੇ ਮਹਾਰਾਜਾ ਰਣਜੀਤ ਸਿੰਘ ਕਾਲ ਤੇ ਉਸ ਤੋਂ ਬਾਅਦ ਦੀ ਪੰਜਾਬ ਦੀ ਤ੍ਰਾਸਦੀ ਬਾਰੇ ਵਿਚਾਰ ਪੇਸ਼ ਕਰਦਿਆਂ ਕਈ ਮਹੱਤਵਪੂਰਨ ਪੁਸਤਕਾਂ ਦੇ ਹਵਾਲੇ ਰਾਹੀਂ ਵੰਡ ਵਿਚ ਸਿੱਖਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਡਾ. ਜਸਪਾਲ ਸਿੰਘ ਨੇ ਹਿੰਦੁਸਤਾਨ ਦੀ ਵੰਡ ਵਿਚ ਯੋਗਦਾਨ ਦੇਣ ਵਾਲੇ ਮਹਾਨ ਸਿੱਖ ਆਗੂਆਂ ਅਤੇ ਆਜ਼ਾਦੀ ਵਿਚ ਗ਼ਦਰ ਲਹਿਰ ਦੀ ਭੂਮਿਕਾ ਨੂੰ ਉਭਾਰਿਆ। ਉਨ੍ਹਾਂ ਨੇ ਗ਼ਦਰ ਅਖ਼ਬਾਰ ਵਿਚ ਦਰਜ ਇਸ਼ਤਿਹਾਰਾਂ ਦੇ ਹਵਾਲੇ ਰਾਹੀਂ ਗ਼ਦਰੀਆਂ ਦੀ ਸੋਚ ਸਰੋਤਿਆਂ ਦੇ ਸਨਮੁੱਖ ਰੱਖੀ। ਇਸ ਦੇ ਨਾਲ ਹੀ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਅਤੇ ਭਗਤ ਸਿੰਘ ਵਰਗੇ ਇਤਿਹਾਸਕ ਸਿੱਖ ਪਾਤਰਾਂ ਦੀ ਭੂਮਿਕਾ ਨੂੰ ਉਭਾਰਿਆ ਅਤੇ ਪੰਜਾਬੀ ਸਾਹਿਤ ਨਾਲ ਜੁੜੇ ਸਾਹਿਤਕਾਰਾਂ ਦੀਆਂ ਰਚਨਾਵਾਂ ਦਾ ਵੀ ਉਲੇਖ ਕੀਤਾ। ਗੁਰੂ ਅੰਗਦ ਦੇਵ ਟੀਚਿੰਗ ਲਰਨਿੰਗ ਸੈਂਟਰ ਦੀ ਡਾਇਰੈਕਟਰ ਡਾ. ਵਿਮਲ ਰਾਹ ਵੱਲੋਂ ਇਸ ਸੈਮੀਨਾਰ ਨੂੰ ਕਾਲਜ ਤੋਂ ਬਾਹਰ ਬੈਠੇ ਸਰੋਤਿਆਂ ਤੱਕ ਪਹੁੰਚਾਉਣ ਲਈ ਸੈਮੀਨਾਰ ਦਾ ਆਨਲਾਈਨ ਮਾਧਿਅਮ ਰਾਹੀਂ ਵੀ ਪ੍ਰਸਾਰਨ ਕਰਵਾਇਆ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All