ਸੁਰੱਖਿਆ ਕਰਮੀਆਂ ਦੇ ਕਰੋਨਾ ਟੀਕੇ ਲਾਏ

ਸੁਰੱਖਿਆ ਕਰਮੀਆਂ ਦੇ ਕਰੋਨਾ ਟੀਕੇ ਲਾਏ

ਨਵੀਂ ਦਿੱਲੀ ਵਿੱਚ ਏਮਜ਼ ਹਸਪਤਾਲ ’ਚ ਕੋਵਿਡ-19 ਵੈਕਸੀਨ ਦੀ ਸਰਿੰਜ ਭਰਦਾ ਹੋਇਆ ਸਿਹਤ ਕਾਮਾ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 24 ਜਨਵਰੀ

ਕੋਵਿਡ-19 ਟੀਕਾਕਰਨ ਮੁਹਿੰਮ ਦੌਰਾਨ ਹੁਣ ਤੱਕ ਦਿੱਲੀ ਜੇਲ੍ਹ ਵਿਭਾਗ ਦੇ ਲਗਭਗ 60 ਪੈਰਾ ਮੈਡੀਕਲ ਸਟਾਫ ਦਾ ਟੀਕਾਕਰਨ ਕੀਤਾ ਗਿਆ ਹੈ। ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ ਨੇ ਕਿਹਾ, “ਟੀਕਾਕਰਨ ਜੇਲ੍ਹ ਅਧਿਕਾਰੀਆਂ ਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਮਨੋਬਲ ਨੂੰ ਵਧਾਉਣ ਵਿੱਚ ਮਦਦ ਕਰੇਗਾ। ਟੀਕਾਕਰਨ ਦੀ ਮੁਹਿੰਮ 16 ਜਨਵਰੀ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਸ਼ੁਰੂ ਹੋਈ ਤੇ ਸਿਹਤ ਕਰਮਚਾਰੀ ਜੋ ਕੋਵਿਡ-19 ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਸਭ ਤੋਂ ਅੱਗੇ ਸਨ, ਨੂੰ ਸਭ ਤੋਂ ਪਹਿਲਾਂ ਟੀਕੇ ਲਾਉਣ ਵਾਲੇ ਵਰਗ ਵਿੱਚ ਸ਼ਾਮਲ ਕੀਤਾ ਗਿਆ ਸੀ।

ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ ਨੇ ਕਿਹਾ, “ਅਜੇ ਤੱਕ ਜੇਲ੍ਹਾਂ ਵਿਭਾਗ ਦੇ ਤਕਰੀਬਨ 60 ਪੈਰਾ ਮੈਡੀਕਲ ਸਟਾਫ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਵੱਖ-ਵੱਖ ਤਰੀਕਾਂ ’ਤੇ ਟੀਕਾ ਲਗਾਇਆ ਗਿਆ ਸੀ। ਟੀਕਾਕਰਨ ਜੇਲ੍ਹ ਅਧਿਕਾਰੀਆਂ ਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਮਨੋਬਲ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ, ਜੋ ਉੱਚ ਜ਼ੋਖਮ ਵਿੱਚ ਸਨ। ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਜੇਲ੍ਹਾਂ ਵਿਭਾਗ ਵਿੱਚ 200 ਦੇ ਕਰੀਬ ਪੈਰਾ ਮੈਡੀਕਲ ਸਟਾਫ ਹੈ। ਵਿਭਾਗ ਨੇ ਸੁਰੱਖਿਆ ਕਰਮਚਾਰੀਆਂ ਸਣੇ ਸਟਾਫ ਦੇ ਲਗਭਗ 3600 ਮੈਂਬਰਾਂ ਨੂੰ ਕਰੋਨਾਵਾਇਰਸ ਟੀਕੇ ਲਈ ਆਪਣਾ ਨਾਮ ਦਰਜ ਕਰਾਉਣ ਲਈ ਕਿਹਾ ਸੀ। ਲਗਭਗ 600 ਜੇਲ੍ਹ ਸਟਾਫ, ਤਿਹਾੜ ਜੇਲ੍ਹ ਵਿਚ ਸੁਰੱਖਿਆ ਡਿਊਟੀ ਨਿਭਾਉਣ ਵਾਲੇ 1000 ਤਾਮਿਲਨਾਡੂ ਵਿਸ਼ੇਸ਼ ਪੁਲੀਸ ਕਰਮਚਾਰੀ ਤੇ ਨੀਮ ਫੌਜੀ ਬਲਾਂ ਦੇ 1000 ਕਰਮਚਾਰੀ ਇਸ ਮਕਸਦ ਲਈ ਦਾਖਲ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁਲ 292 ਜੇਲ੍ਹਾਂ ਦੇ ਸਟਾਫ ਨੂੰ ਲਾਗ ਲੱਗੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਿਰਫ ਦੋ ਅਜੇ ਇਲਾਜ ਅਧੀਨ ਹਨ ਜਦੋਂਕਿ 290 ਦੀ ਸਿਹਤ ਠੀਕ ਹੋ ਗਏ ਹਨ। ਉਨ੍ਹਾਂ ਦੱਸਿਆ ਕਿ 118 ਜੇਲ੍ਹਾਂ ਵਿੱਚੋਂ ਕੈਦੀਆਂ ਦਾ ਕਰੋਨਾ ਟੈਸਟ ਕੀਤਾ, ਜਿਨ੍ਹਾਂ ਵਿੱਚੋਂ 116 ਦੀ ਸਿਹਤ ਠੀਕ ਹੋ ਗਈ, ਜਦੋਂ ਕਿ ਦੋ ਦੀ ਮੌਤ ਹੋ ਗਈ। ਕੌਮੀ ਰਾਜਧਾਨੀ ਦੀਆਂ ਤਿੰਨ ਜੇਲ੍ਹਾਂ ਵਿਚੋਂ ਪਹਿਲਾਂ ਕੋਵਿਡ-19 ਕੇਸ ਪਿਛਲੇ ਸਾਲ 13 ਮਈ ਨੂੰ ਰੋਹਿਨੀ ਜੇਲ੍ਹ ਵਿਚ ਸਾਹਮਣੇ ਆਇਆ ਸੀ। ਮੰਡੌਲੀ ਜੇਲ੍ਹ ਦੇ ਦੋ ਬਜ਼ੁਰਗ ਕੈਦੀ ਕੋਵਿਡ ਪਾਜ਼ੇਟਿਵ ਪਾਏ ਗਏ ਸਨ, ਦੀ ਪਿਛਲੇ ਸਾਲ 15 ਜੂਨ ਤੇ 4 ਜੁਲਾਈ ਨੂੰ ਮੌਤ ਹੋ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All