ਬੋਲ ਕਿ ਲਬ ਆਜ਼ਾਦ ਹੈਂ...: ਸਿਆਸਤ ’ਚ ਘਿਰੀ Sonia Gandhi ਦੇ ਜੀਵਨ ਦੀ ਕਹਾਣੀ
Sonia Gandhi Book: ਪੈਂਗੁਇਨ ਇੰਡੀਆ ਦਾ ‘ਬਿਲੌਂਗਿੰਗ ਏ ਜਰਨੀ ਆਫ ਲਵ’ ਦੇ ਪ੍ਰਕਾਸ਼ਨ ਤੋਂ ਇਨਕਾਰ
Sonia Gandhi Book: ਪੈਂਗੁਇਨ ਰੈਂਡਮ ਹਾਊਸ ਇੰਡੀਆ ਦੇ ਅੱਜ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਸਵੈ-ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਦੇ ਪ੍ਰਕਾਸ਼ਨ ਤੋਂ ਇਨਕਾਰ ਕਰਨ ਤੋਂ ਬਾਅਦ ਸਿਆਸੀ ਵਿਵਾਦ ਭਖ਼ ਗਿਆ ਹੈ। ਇਸ ਮੁੱਦੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦੋਸ਼ ਲਾਇਆ ਹੈ ਕਿ ਪ੍ਰਕਾਸ਼ਕ ’ਤੇ ਦਬਾਅ ਪਾਇਆ ਗਿਆ ਹੈ ਅਤੇ ਇਹ ‘ਪ੍ਰਗਟਾਵੇ ਦੀ ਆਜ਼ਾਦੀ ਦੀ ਹੱਤਿਆ’ ਦੇ ਬਰਾਬਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਅੱਜ ਕਿਹਾ ਕਿ ਉਹ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਸਵੈ-ਜੀਵਨੀ ‘ਬਿਲੌਂਗਿੰਗ ਏ ਜਰਨੀ ਆਫ ਲਵ’ ਦਾ ਭਾਰਤ ’ਚ ਪ੍ਰਕਾਸ਼ਕ ਨਹੀਂ ਹੈ। ਪੈਂਗੁਇਨ ਦਾ ਇਹ ਬਿਆਨ ਅਮਰੀਕੀ ਪ੍ਰਕਾਸ਼ਕ ਐਲਫਰੈਡ ਏ ਨੌਫ ਦੇ ਇਸ ਐਲਾਨ ਤੋਂ ਕੁਝ ਹਫ਼ਤੇ ਬਾਅਦ ਆਇਆ ਹੈ ਕਿ ਕਿਤਾਬ 10 ਨਵੰਬਰ ਨੂੰ ਪ੍ਰਕਾਸ਼ਤ ਹੋਵੇਗੀ। ਐਲਫਰੈਡ ਏ ਨੌਫ ਪੈਂਗੁਇਨ ਰੈਂਡਮ ਹਾਊਸ ਦੀ ਪ੍ਰਕਾਸ਼ਨ ਸੰਸਥਾ ਹੈ। ਕੰਪਨੀ ਨੇ ਕਿਹਾ, ‘‘ਪੈਂਗੁਇਨ ਰੈਂਡਮ ਹਾਊਸ ਇੰਡੀਆ ਭਾਰਤ ’ਚ ‘ਬਿਲੌਂਗਿੰਗ’ ਦੀ ਪ੍ਰਕਾਸ਼ਕ ਨਹੀਂ ਹੈ। ਇਹ ਕਹਿਣਾ ਹਾਲਾਤ ਦੀ ਸਹੀ ਢੰਗ ਨਾਲ ਪੇਸ਼ਕਾਰੀ ਨਹੀਂ ਹੈ ਕਿ ਲੇਖਿਕਾ (ਸੋਨੀਆ) ਦੇ ਸੰਪਾਦਕੀ ਤਬਦੀਲੀਆਂ ਸਵੀਕਾਰ ਕਰਨ ਤੋਂ ਇਨਕਾਰ ਕਰਨ ਕਾਰਨ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਇਸ ਨੂੰ ਪ੍ਰਕਾਸ਼ਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ।’’ ਇਹ ਬਿਆਨ ਅੰਗਰੇਜ਼ੀ ਰੋਜ਼ਾਨਾ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ਦੀ ਉਸ ਰਿਪੋਰਟ ਮਗਰੋਂ ਆਇਆ ਹੈ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਸੋਨੀਆ ਗਾਂਧੀ ਵੱਲੋਂ ਲਿਖਤ ’ਚ ‘ਸੰਪਾਦਕੀ ਤਬਦੀਲੀ’ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਪ੍ਰਕਾਸ਼ਕ ਪਿੱਛੇ ਹਟ ਗਿਆ ਹੈ।
ਇਸ ਮਗਰੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਸਵਾਲ ਕੀਤਾ ਕਿ ਸੋਨੀਆ ਗਾਂਧੀ ਵਰਗੀ ਸੀਨੀਅਰ ਆਗੂ ਕੀ ਲਿਖੇਗੀ ਅਤੇ ਕੀ ਨਹੀਂ, ਇਹ ਫ਼ੈਸਲਾ ਕੀ ਪ੍ਰਕਾਸ਼ਕ ਕਰੇਗਾ ਅਤੇ ਕੀ ਪ੍ਰਕਾਸ਼ਕ ਖ਼ੁਦ ਅਜਿਹਾ ਕਹਿ ਬਾਕੀ ਸਫਾ 5 »ਰਿਹਾ ਹੈ ਜਾਂ ਉਸ ਉੱਤੇ ਕਿਸੇ ਦਾ ਦਬਾਅ ਹੈ? ਲੋਕ ਸਭਾ ਵਿੱਚ ਕਾਂਗਰਸ ਦੇ ਉਪ ਆਗੂ ਗੌਰਵ ਗੋਗੋਈ ਨੇ ਕਿਹਾ ਕਿ ਭਾਜਪਾ ਸਰਕਾਰ ਵਿੱਚ ਕੁਝ ਲੋਕ ਇਸ ਗੱਲੋਂ ਡਰ ਰਹੇ ਹਨ ਕਿ ਭਾਰਤ ਦੀ ਜਨਤਾ ਸੋਨੀਆ ਗਾਂਧੀ ਦੀ ਕਿਤਾਬ ਪੜ੍ਹੇਗੀ।
ਪ੍ਰਗਟਾਵੇ ਦੀ ਆਜ਼ਾਦੀ ਦੀ ਹੱਤਿਆ: ਗਹਿਲੋਤ
ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਕਸ ’ਤੇ ਕਿਹਾ, ‘‘ਆਖਿਰ ਅਜਿਹੀ ਕਿਹੜੀ ਵਜ੍ਹਾ ਜਾਂ ਕਿਹੜਾ ਦਬਾਅ ਹੈ ਕਿ ਜੋ ਦੁਨੀਆ ਭਰ ਵਿੱਚ ਛਾਪਿਆ ਜਾ ਰਿਹਾ ਹੈ ਉਸ ਨੂੰ ਭਾਰਤ ’ਚ ਨਹੀਂ ਛਾਪ ਸਕਦੇ?’’ ਉਨ੍ਹਾਂ ਦੋਸ਼ ਲਾਇਆ, ‘‘ਅਸਲੀ ਮੁੱਦਾ ਇਹ ਹੈ ਕਿ ਪੈਂਗੁਇਨ ਇੰਡੀਆ ’ਤੇ ਦਬਾਅ ਪਾਇਆ ਗਿਆ ਹੈ ਕਿ (ਨਰਿੰਦਰ) ਮੋਦੀ, ਆਰ ਐੱਸ ਐੱਸ ਨਾਲ ਜੁੜੇ ਹਿੱਸੇ ਅਤੇ ਚੀਨ ਵੱਲੋਂ ਮੋਦੀ ਰਾਜ ਵਿੱਚ ਭਾਰਤੀ ਜ਼ਮੀਨ ਉੱਤੇ ਕਬਜ਼ੇ ਨਾਲ ਜੁੜੇ ਹਿੱਸੇ ਹਟਾਏ ਜਾਣ।’’

