ਹਸਪਤਾਲ ਬਣਾਉਣ ’ਚ ਦੇਰੀ ਲਈ ਸਰਨਾ ਧੜਾ ਜ਼ਿੰਮੇਵਾਰ: ਮਠਾੜੂ

ਹਸਪਤਾਲ ਬਣਾਉਣ ’ਚ ਦੇਰੀ ਲਈ ਸਰਨਾ ਧੜਾ ਜ਼ਿੰਮੇਵਾਰ: ਮਠਾੜੂ

ਗੁਰੂ ਹਰਿਕ੍ਰਿਸ਼ਨ ਹਸਪਤਾਲ ਬਾਲਾ ਸਾਹਿਬ ਦੀ ਇਮਾਰਤ।-ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 25 ਅਕਤੂਬਰ

ਪੰਥਕ ਸੇਵਾ ਦਲ ਦੀ ਕਾਰਜਕਾਰਨੀ ਦੇ ਮੈਂਬਰ ਹਰਬੰਸ ਸਿੰਘ ਮਠਾੜੂ ਨੇ ਕਿਹਾ ਹੈ ਕਿ 10 ਸਾਲ ਤੋਂ ਵੱਧ ਸਮਾਂ ਦਿੱਲੀ ਕਮੇਟੀ ਉਪਰ ਕਾਬਜ ਰਹੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸਮੇਂ ਗੁਰੂ ਹਰਿਕ੍ਰਿਸ਼ਨ ਹਸਪਤਾਲ, ਗੁਰਦੁਆਰਾ ਬਾਲਾ ਸਾਹਿਬ ਨੂੰ ਪਹਿਲਾਂ ਮਨੀਪਾਲ ਤੇ ਫਿਰ ਬੀਐੱਲ ਕਪੂਰ ਗਰੁੱਪ ਨੂੰ ਦੇਣ ਦੇ ਰੱਫੜ ਕਾਰਨ ਇਸ ਹਸਪਤਾਲ ਦੇ ਨਿਰਮਾਣ ਕਾਰਜਾਂ ’ਚ ਦੇਰੀ ਹੋਈ ਹੈ। ਸ੍ਰੀ ਮਠਾੜੂ ਨੇ ਅੱਗੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਦੀ ਲੱਕ ਤੋੜਵੀਂ ਹਾਰ ਮਗਰੋਂ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੱਡੇ ਬਹੁਮਤ ਨਾਲ ਸੱਤਾ ਹਾਸਲ ਕੀਤੀ ਤੇ ਸ੍ਰੀ ਜੀਕੇ ਨੇ ਥਾਂ-ਥਾਂ ਜਾ ਕੇ ਹਸਪਤਾਲ ਦਾ ਮੁੱਦਾ ਚੁੱਕਿਆ ਤੇ ਵੋਟਰ ਭਰਮਾਏ। ਉਨ੍ਹਾਂ ਕਿਹਾ ਕਿ ਹੁਣ ਜਿੱਥੇ ਸਰਨਾ ਧੜੇ ਵੱਲੋਂ ਹਸਪਤਾਲ ਬਣਨ ’ਚ ਦੇਰੀ ਦਾ ਮੁੱਦਾ ਚੁੱਕਿਆ ਜਾਣ ਲੱਗਾ ਹੈ, ਉੱਥੇ ਹੀ ਮਨਜੀਤ ਸਿੰਘ ਜੀਕੇ ਵੀ ਆਪਣੇ ਪੁਰਾਣੇ ਸਾਥੀਆਂ ’ਤੇ ਉਂਗਲੀ ਚੁੱਕਣ ਲੱਗੇ ਹਨ ਪਰ ਉਹ ਆਪਣੇ ਕਾਰਜਕਾਲਾਂ ਦੌਰਾਨ ਇਸ ਹਸਪਤਾਲ ’ਚ ਹੋਈ ਦੇਰੀ ਬਾਰੇ ਇਕ ਵੀ ਸ਼ਬਦ ਬੋਲਣ ਲਈ ਤਿਆਰ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਇਸ ਹਸਪਤਾਲ ’ਚ ਦੇਰੀ ਲਈ ਜਿੱਥੇ ਸਰਨਾ ਧੜਾ ਜ਼ਿੰਮੇਵਾਰ ਹੈ, ਉੱਥੇ ਹੀ ਮਨਜੀਤ ਸਿੰਘ ਜੀਕੇ ਦੇ 6 ਸਾਲਾਂ ਦੇ ਕਾਰਜਕਾਲ ਦੌਰਾਨ ਹਸਪਤਾਲ ਲਈ ਕੁੱਝ ਵੀ ਨਾ ਕਰਨ ਦੀ ਜ਼ਿੰਮੇਵਾਰੀ ਤੋਂ ਸਾਬਕਾ ਪ੍ਰਧਾਨ ਮੁਨਕਰ ਨਹੀਂ ਹੋ ਸਕਦੇ। ਸ੍ਰੀ ਮਠਾੜੂ ਨੇ ਮੰਗ ਕੀਤੀ ਕਿ ਮੌਜੂਦਾ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇਸ ਹਸਪਤਾਲ ਦੀ ਜਰ-ਜਰ ਇਮਰਾਤ ਨੂੰ ਠੀਕ ਕਰਕੇ ਹਸਪਤਾਲ ਸ਼ੁਰੂ ਕਰਵਾਉਣ ਤੇ ਲੋੜਵੰਦਾਂ ਦੇ ਸਸਤੇ ਇਲਾਜ ਲਈ ਸਹੂਲਤ ਦੇਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All