ਸਰਨਾ ਭਰਾਵਾਂ ਨੇ ਕਮੇਟੀ ਗਠਨ ਵਿੱਚ ਅੜਿੱਕੇ ਪਾਏ: ਕਾਲਕਾ

ਸਰਨਾ ਭਰਾਵਾਂ ਨੇ ਕਮੇਟੀ ਗਠਨ ਵਿੱਚ ਅੜਿੱਕੇ ਪਾਏ: ਕਾਲਕਾ

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਮੀਤ ਕਾਲਕਾ ਤੇ ਹੋਰ ਮੈਂਬਰ।

ਪੱਤਰ ਪ੍ਰੇਰਕ

ਨਵੀਂ ਦਿੱਲੀ, 28 ਜਨਵਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਨਾ ਭਰਾਵਾਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਉਨ੍ਹਾਂ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀਕੇ 25 ਅਗਸਤ ਨੂੰ ਚੋਣ ਨਤੀਜਿਆਂ ਵਾਲੇ ਦਿਨ ਤੋਂ ਸੰਗਤ ਵੱਲੋਂ ਦਿੱਤੇ ਫਤਵੇ ਨੂੰ ਰੋਕਣ ਲਈ ਪੱਬਾਂ ਭਾਰ ਸਨ। ਹੁਣ ਅੰਤਰਿਮ ਕਮੇਟੀ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਪੰਥ ਤੇ ਪੰਥਕ ਸੰਸਥਾਵਾਂ ਦੇ ਖ਼ਿਲਾਫ਼ ਆਪਣਾ ਕੂੜ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਹੈ। ਦਿੱਲੀ ਕਮੇਟੀ ਦੇ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਕ ਪਾਸੇ 30 ਮੈਂਬਰਾਂ ਵਾਲੀ ਟੀਮ ਹੈ ਤੇ ਦੂਜੇ ਪਾਸੇ 14 ਸੀਟਾਂ ਵਾਲੇ ਸਰਨਾ ਭਰਾ ਤੇ 3 ਸੀਟਾਂ ਵਾਲੇ ਜੀਕੇ, ਜੋ ਪ੍ਰਧਾਨਗੀ ਦੇ ਦਾਅਵੇਦਾਰ ਬਣੇ ਬੈਠੇ ਸਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਅੰਤ੍ਰਿਮ ਕਮੇਟੀ ਦੀਆਂ ਚੋਣਾਂ ਦੀ ਕਾਰਵਾਈ ਨੂੰ ਵੀ ਪ੍ਰਭਾਵਿਤ ਕੀਤਾ ਸੀ, ਪਰ 30 ਮੈਂਬਰਾਂ ਵੱਲੋਂ ਡਾਇਰੈਕਟਰ ਨੂੰ ਚੋਣਾਂ ਸਿਰੇ ਚੜ੍ਹਾਉਣ ਲਈ ਪੱਤਰ ਲਿਖਿਆ ਗਿਆ। ਇਸ ਮਗਰੋਂ ਚੋਣ ਕਾਰਵਾਈ ਪੂਰੀ ਹੋਈ, ਜਿਸ ਵਿੱਚ ਨਵੀਂ ਟੀਮ ਚੁਣੀ ਗਈ। ਉਨ੍ਹਾਂ ਕਿਹਾ ਕਿ ਜਦੋਂ 25 ਅਗਸਤ ਨੂੰ 46 ਵਾਰਡਾਂ ਦਾ ਨਤੀਜਾ ਆਇਆ ਸੀ ਤਾਂ ਇਸ ਵਿਚ ਉਨ੍ਹਾਂ 27 ਸੀਟਾਂ ਨਾਲ ਪੂਰਨ ਬਹੁਮਤ ਮਿਲਿਆ ਜਦੋਂ ਕਿ ਸਰਨਾ ਭਰਾਵਾਂ ਦੀ ਪਾਰਟੀ ਨੂੰ 14 ਸੀਟਾਂ ਤੇ ਮਨਜੀਤ ਸਿੰਘ ਜੀਕੇ ਦੀ ਪਾਰਟੀ ਨੂੰ ਸਿਰਫ 3 ਸੀਟਾਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਇਸ ਮਗਰੋਂ ਕੋਆਪਸ਼ਨ ਦੇ ਮੈਂਬਰ ਮਿਲਾ ਕੇ ਸਾਡੀ 30 ਮੈਂਬਰੀ ਟੀਮ ਹੋ ਗਈ ਜੋ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀਕੇ ਤੋਂ ਬਰਦਾਸ਼ਤ ਨਾ ਹੋਇਆ ਤੇ ਇਨ੍ਹਾਂ ਨੇ ਕਮੇਟੀ ਦੇ ਗਠਨ ਦੇ ਰਾਹ ਵਿਚ ਰੁਕਾਵਟਾ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਉਕਤ ਆਗੂ ਜਿਹੜਾ ਕੂੜ ਪ੍ਰਚਾਰ ਕਰਨਾ ਕਰ ਲੈਣ ਉਹ ਹੁਣ ਡਰਨ ਵਾਲੇ ਨਹੀਂ ਹਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All