MP Vikramjit Sahney ਵੱਲੋਂ ਮੁਜ਼ਾਹਰਾਕਾਰੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼
ਰਾਜ ਸਭਾ ਮੈਂਬਰ ਅਤੇ ਕੇਂਦਰੀ ਅਪ੍ਰੈਂਟਿਸਸ਼ਿਪ ਕੌਂਸਲ ਦੇ ਵਾਈਸ ਚੇਅਰਪਰਸਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪਟਿਆਲਾ ਵਿੱਚ ਮੁਜ਼ਾਹਰਾ ਕਰ ਰਹੇ ਅਪ੍ਰੈਂਟਿਸ ਲਾਈਨਮੈਨਾਂ ’ਤੇ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਹੈ। ਡਾ. ਸਾਹਨੀ...
ਰਾਜ ਸਭਾ ਮੈਂਬਰ ਅਤੇ ਕੇਂਦਰੀ ਅਪ੍ਰੈਂਟਿਸਸ਼ਿਪ ਕੌਂਸਲ ਦੇ ਵਾਈਸ ਚੇਅਰਪਰਸਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪਟਿਆਲਾ ਵਿੱਚ ਮੁਜ਼ਾਹਰਾ ਕਰ ਰਹੇ ਅਪ੍ਰੈਂਟਿਸ ਲਾਈਨਮੈਨਾਂ ’ਤੇ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਹੈ।
ਡਾ. ਸਾਹਨੀ ਨੇ ਦੱਸਿਆ ਕਿ ਉਨ੍ਹਾਂ ਦਾ ਦਫ਼ਤਰ ਮੁਜ਼ਾਹਰਾਕਾਰੀ ਅਪ੍ਰੈਂਟਿਸਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਹ ਪੀ ਐੱਸ ਪੀ ਸੀ ਐੱਲ ਵਿੱਚ ਰੁਜ਼ਗਾਰ ਦੀ ਉਨ੍ਹਾਂ ਦੀ ਜਾਇਜ਼ ਮੰਗ ਦਾ ਪੂਰਾ ਸਮਰਥਨ ਕਰਦੇ ਹਨ ਅਤੇ ਉਨ੍ਹਾਂ ਦੀ ਐੱਨ ਜੀ ਓ ਸੰਨ ਫਾਊਂਡੇਸ਼ਨ, ਪੰਜਾਬ ਦੇ ਉਦਯੋਗਿਕ ਖੇਤਰ ਵਿੱਚ ਸਾਰੇ 2,600 ਅਪ੍ਰੈਂਟਿਸਾਂ ਲਈ ਸਨਮਾਨਜਨਕ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਤਿਆਰ ਹੈ। ਇਹ ਮੌਕੇ ਇਲੈਕਟ੍ਰੀਕਲ ਅਪਰੇਸ਼ਨ ਟੈਕਨੀਸ਼ੀਅਨ, ਮੇਨਟੇਨੈਂਸ ਇਲੈਕਟ੍ਰੀਸ਼ੀਅਨ, ਯੂਟੀਲਿਟੀ ਅਤੇ ਫੈਸੀਲੀਟੀਜ਼ ਇਲੈਕਟ੍ਰੀਸ਼ੀਅਨ, ਪਲਾਂਟ ਇਲੈਕਟ੍ਰੀਸ਼ੀਅਨ ਅਤੇ ਹੋਰ ਸਹਾਇਕ ਤਕਨੀਕੀ ਅਹੁਦਿਆਂ ਵਰਗੀਆਂ ਨੌਕਰੀਆਂ ਦੀਆਂ ਭੂਮਿਕਾਵਾਂ ਵਿੱਚ ਪ੍ਰਦਾਨ ਕੀਤੇ ਜਾ ਸਕਦੇ ਹਨ। ਇਸ ਨਾਲ ਇਹ ਯਕੀਨੀ ਬਣੇਗਾ ਕਿ ਕੋਈ ਵੀ ਹੁਨਰਮੰਦ ਨੌਜਵਾਨ ਬੇਰੁਜ਼ਗਾਰ ਨਾ ਰਹੇ। 2,600 ਆਈ ਟੀ ਆਈ ਗ੍ਰੈਜੂਏਟਾਂ ਦੀਆਂ ਮੰਗਾਂ ਜਾਇਜ਼ ਹਨ। ਪੀ ਐੱਸ ਪੀ ਸੀ ਐੱਲ ਨੇ ਹਾਲ ਹੀ ਵਿੱਚ ਲਗਪਗ 6,000 ਖਾਲੀ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪੀ ਐੱਸ ਪੀ ਸੀ ਐੱਲ ਨੂੰ ਅਪੀਲ ਕੀਤੀ ਕਿ ਉਹ ਸਥਾਈ ਨੌਕਰੀਆਂ ਲਈ ਇਨ੍ਹਾਂ ਸਿਖਲਾਈ ਪ੍ਰਾਪਤ ਅਪ੍ਰੈਂਟਿਸਾਂ ਨੂੰ ਤਰਜੀਹ ਦੇਣ।

