ਸਾਹਨੀ ਭਾਰਤ-ਸਵਿਟਜ਼ਰਲੈਂਡ ਸੰਸਦੀ ਸਮੂਹ ਦੇ ਮੈਂਬਰ ਨਿਯੁਕਤ
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਭਾਰਤ-ਸਵਿਟਜ਼ਰਲੈਂਡ ਸੰਸਦੀ ਦੋਸਤੀ ਸਮੂਹ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਹਿਯੋਗ ਅਤੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਡਾ. ਸਾਹਨੀ ਦੀ ਨਿਯੁਕਤੀ ਇੱਕ...
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਭਾਰਤ-ਸਵਿਟਜ਼ਰਲੈਂਡ ਸੰਸਦੀ ਦੋਸਤੀ ਸਮੂਹ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਹਿਯੋਗ ਅਤੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਡਾ. ਸਾਹਨੀ ਦੀ ਨਿਯੁਕਤੀ ਇੱਕ ਮਹੱਤਵਪੂਰਨ ਸਮੇਂ ’ਤੇ ਹੋਈ ਹੈ, ਜਦੋਂ ਭਾਰਤ ਅਤੇ ਯੂਰਪੀਅਨ ਮੁਕਤ ਵਪਾਰ ਸੰਘ ਵਿਚਕਾਰ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤਾ ਹੋਇਆ ਹੈ, ਜਿਸ ਵਿੱਚ ਸਵਿਟਜ਼ਰਲੈਂਡ ਸਭ ਤੋਂ ਵੱਡੀ ਅਰਥਵਿਵਸਥਾ ਹੈ। ਆਪਣੇ ਰੁਝੇਵਿਆਂ ਦੌਰਾਨ, ਡਾ. ਸਾਹਨੀ ਵਿਸ਼ਵ ਸਿਹਤ, ਵਪਾਰ, ਕਿਰਤ ਅਤੇ ਟਿਕਾਊ ਵਿਕਾਸ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਜਿਨੇਵਾ ਸਥਿਤ ਸੰਯੁਕਤ ਰਾਸ਼ਟਰ ਅਤੇ ਵੱਖ-ਵੱਖ ਬਹੁ-ਪੱਖੀ ਸੰਗਠਨਾਂ ਦੇ ਸੀਨੀਅਰ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਗੱਲਬਾਤ ਕਰਨਗੇ। ਡਾ. ਸਾਹਨੀ ਨੇ ਕਿਹਾ ਕਿ ਸਵਿਟਜ਼ਰਲੈਂਡ ਭਾਰਤ ਲਈ ਇੱਕ ਮੁੱਖ ਰਣਨੀਤਕ ਭਾਈਵਾਲ ਹੈ ਅਤੇ ਉੱਨਤ ਨਿਰਮਾਣ, ਸ਼ੁੱਧਤਾ ਇੰਜਨੀਅਰਿੰਗ, ਨਵੀਨਤਾ, ਵਿੱਤੀ ਸੇਵਾਵਾਂ ਅਤੇ ਟਿਕਾਊ ਤਕਨਾਲੋਜੀ ਲਈ ਇੱਕ ਗਲੋਬਲ ਹੱਬ ਹੈ। ਇਹ ਭਾਰਤ ਵਿੱਚ ਮੋਹਰੀ ਯੂਰਪੀ ਨਿਵੇਸ਼ਕਾਂ ਵਿੱਚੋਂ ਇੱਕ ਹੈ । ਡਾ. ਸਾਹਨੀ ਨੇ ਕਿਹਾ ਕਿ ਉਹ ਤਕਨਾਲੋਜੀ, ਉਦਯੋਗਿਕ ਸਹਿਯੋਗ ਅਤੇ ਨਿਵੇਸ਼ ਦੇ ਖੇਤਰਾਂ ਵਿੱਚ ਭਾਰਤ-ਸਵਿਟਜ਼ਰਲੈਂਡ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ ਅਤੇ ਪੰਜਾਬ ਵਿੱਚ ਸ਼ੁੱਧਤਾ ਇੰਜਨੀਅਰਿੰਗ, ਐਗਰੋ-ਪ੍ਰੋਸੈਸਿੰਗ, ਸਾਫ਼ ਊਰਜਾ, ਕੋਲਡ ਚੇਨ ਅਤੇ ਐੱਮ ਐੱਸ ਐੱਮ ਈ ਵਰਗੇ ਖੇਤਰਾਂ ਵਿੱਚ ਸਵਿਸ ਭਾਈਵਾਲੀ ਅਤੇ ਸਾਂਝੇ ਉੱਦਮਾਂ ਨੂੰ ਉਤਸ਼ਾਹਿਤ ਕਰਨਗੇ।

