DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੂਸ ਦਾ ਵੱਡਾ ਬਿਆਨ: ਭਾਰਤ ਕਿਸੇ ਵੀ ਦੇਸ਼ ਤੋਂ ਤੇਲ ਖਰੀਦਣ ਲਈ ਆਜ਼ਾਦ

ਟਰੰਪ ਦੇ ਦਾਅਵਿਆਂ ਵਿਚਾਲੇ ਕ੍ਰੈਮਲਿਨ ਨੇ ਤੋੜੀ ਚੁੱਪ; ਕਿਹਾ- ਰੂਸੀ ਤੇਲ ਦੀ ਖਰੀਦ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ

  • fb
  • twitter
  • whatsapp
  • whatsapp
featured-img featured-img
ਫੋਟੋ: Istock
Advertisement

India-US Trade: ਰੂਸ ਨੇ ਸਪੱਸ਼ਟ ਕੀਤਾ ਕਿ ਭਾਰਤ ਆਪਣੀਆਂ ਤੇਲ ਲੋੜਾਂ ਲਈ ਕਿਸੇ ਵੀ ਸਪਲਾਇਰ ਦੀ ਚੋਣ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ ਅਤੇ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਦਾਅਵੇ ’ਤੇ ਪ੍ਰਤੀਕਿਰਿਆ ਦਿੰਦਿਆਂ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਰੂਸੀ ਤੇਲ ਛੱਡ ਕੇ ਅਮਰੀਕਾ ਤੋਂ ਤੇਲ ਖਰੀਦਣ ਲਈ ਸਹਿਮਤ ਹੋ ਗਏ ਹਨ, ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੈੱਸਕੋਵ ਨੇ ਕਿਹਾ ਕਿ ਰੂਸ ਭਾਰਤ ਲਈ ਤੇਲ ਦਾ ਇਕਲੌਤਾ ਸਰੋਤ ਨਹੀਂ ਰਿਹਾ।

ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਹੋਰਨਾਂ ਦੇਸ਼ਾਂ ਤੋਂ ਤੇਲ ਖਰੀਦਦਾ ਰਿਹਾ ਹੈ, ਇਸ ਲਈ ਸਪਲਾਇਰਾਂ ਵਿੱਚ ਵਿਭਿੰਨਤਾ ਲਿਆਉਣਾ ਇੱਕ ਆਮ ਪ੍ਰਕਿਰਿਆ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਵੀ ਭਰੋਸਾ ਜਤਾਇਆ ਕਿ ਰੂਸੀ ਹਾਈਡਰੋਕਾਰਬਨ ਦੀ ਖਰੀਦ ਭਾਰਤ ਅਤੇ ਰੂਸ ਦੋਵਾਂ ਲਈ ਲਾਹੇਵੰਦ ਹੈ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਸਥਿਰਤਾ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।

Advertisement

ਊਰਜਾ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਲਈ ਰੂਸੀ ਤੇਲ ਦੀ ਦਰਾਮਦ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਤਕਨੀਕੀ ਤੌਰ ’ਤੇ ਸੰਭਵ ਨਹੀਂ ਹੈ। ਨੈਸ਼ਨਲ ਐਨਰਜੀ ਸਕਿਓਰਿਟੀ ਫੰਡ ਦੇ ਮਾਹਿਰਾਂ ਮੁਤਾਬਕ ਅਮਰੀਕਾ ਤੋਂ ਆਉਣ ਵਾਲਾ ਤੇਲ ‘ਲਾਈਟ ਗ੍ਰੇਡ’ ਦਾ ਹੈ, ਜਦੋਂਕਿ ਭਾਰਤੀ ਰਿਫਾਇਨਰੀਆਂ ਰੂਸ ਦੇ ‘ਯੂਰਲਸ’ (ਭਾਰੀ ਤੇਲ) ਨੂੰ ਸਾਫ਼ ਕਰਨ ਲਈ ਬਣੀਆਂ ਹਨ।

Advertisement

ਅਮਰੀਕੀ ਤੇਲ ਨੂੰ ਦੂਜੇ ਗ੍ਰੇਡਾਂ ਨਾਲ ਮਿਲਾਉਣ ’ਤੇ ਭਾਰਤ ਦਾ ਖਰਚਾ ਵਧ ਸਕਦਾ ਹੈ। ਭਾਰਤ, ਜੋ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ, ਫਰਵਰੀ 2022 ਤੋਂ ਬਾਅਦ ਰੂਸੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਬਣ ਕੇ ਉੱਭਰਿਆ ਹੈ। ਹਾਲਾਂਕਿ ਜਨਵਰੀ ਵਿੱਚ ਰੂਸੀ ਤੇਲ ਦੀ ਦਰਾਮਦ ਵਿੱਚ ਕੁਝ ਗਿਰਾਵਟ ਦੇਖੀ ਗਈ ਹੈ ਪਰ ਰੂਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਰਤ ਵੱਲੋਂ ਤੇਲ ਖਰੀਦ ਬੰਦ ਕਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ।

Advertisement
×