DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

RSS ਮੁਖੀ Mohan Bhagwat ਵੱਲੋਂ ਯੂਕੇ ’ਚ ਸਿੱਖਾਂ ਨਾਲ ਰਾਬਤਾ ਕਾਇਮ ਕਰਨ ਦਾ ਯਤਨ

ਲੰਡਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ’ਚ ਨਤਮਸਤਕ; ਐੱਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਸਵਾਗਤ

  • fb
  • twitter
  • whatsapp
  • whatsapp
featured-img featured-img
ਲੰਡਨ ਦੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੁੰਦੇ ਹੋਏ ਆਰਐਸਐਸ ਮੁਖੀ। ਫੋਟੋ: ਟ੍ਰਿਬਿਊਨ।
Advertisement

ਰਾਸ਼ਟਰੀ ਸੋਇਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਯੂਕੇ ਦੌਰੇ ਦੌਰਾਨ ਉੱਥੇ ਵੱਸਦੇ ਪਰਵਾਸੀ ਸਿੱਖ ਭਾਈਚਾਰੇ ਨਾਲ ਆਪਣਾ ਸੰਪਰਕ ਤੇ ਰਾਬਤਾ ਵਧਾਉਣ ਦੀ ਵੱਡੀ ਪਹਿਲਕਦਮੀ ਕੀਤੀ ਹੈ। ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਲੰਡਨ ਦੇ ਪ੍ਰਸਿੱਧ ‘ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼’ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ।

ਮੋਹਨ ਭਾਗਵਤ 2 ਸਤੰਬਰ ਨੂੰ ਅਮਰੀਕਾ, ਕੈਨੇਡਾ ਅਤੇ ਯੂਕੇ ਦੇ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਜੋਂ ਬ੍ਰਿਟੇਨ ਪਹੁੰਚੇ ਹਨ। ਆਰਐੱਸਐੱਸ ਦੇ ਸਤਾਬਦੀ ਵਰ੍ਹੇ ਦੇ ਸਬੰਧ ਵਿੱਚ ਉਹ ਸੰਘ ਦੀ ਗਲੋਬਲ ਆਊਟਰੀਚ (ਵਿਸ਼ਵ ਵਿਆਪੀ ਸੰਪਰਕ ਮੁਹਿੰਮ) ਦੀ ਅਗਵਾਈ ਕਰ ਰਹੇ ਹਨ। ਸ਼ੁੱਕਰਵਾਰ ਨੂੰ ਆਰਐੱਸਐੱਸ ਵੱਲੋਂ ਮੋਹਨ ਭਾਗਵਤ ਦੇ ਗੁਰਦੁਆਰਾ ਸਾਹਿਬ ਦੇ ਦੌਰੇ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਭਾਜਪਾ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਹੋਰ ਭਾਈਚਾਰਕ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

Advertisement

ਐੱਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਸਵਾਗਤ,  ਫੋਟੋ: ਟ੍ਰਿਬਿਊਨ।
ਐੱਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਸਵਾਗਤ, ਫੋਟੋ: ਟ੍ਰਿਬਿਊਨ।

ਲੰਡਨ ਵਿੱਚ ਭਾਗਵਤ ਦੀਆਂ ਗਤੀਵਿਧੀਆਂ ਦੀ ਮੇਜ਼ਬਾਨੀ ‘ਇੰਟੈਗਰਲ’ (Integral) ਨਾਮਕ ਯੂਕੇ-ਆਧਾਰਿਤ ਸੰਸਥਾ ਕਰ ਰਹੀ ਹੈ। ਇਹ ਸੰਸਥਾ ਯੂਕੇ ਅਤੇ ਭਾਰਤ ਦੇ ਵਿਚਕਾਰ ਲੰਮੇ ਸਮੇਂ ਦੇ ਸਬੰਧਾਂ, ਆਪਸੀ ਸੰਵਾਦ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਆਗੂਆਂ ਤੇ ਭਾਈਚਾਰਿਆਂ ਨੂੰ ਇੱਕ ਮੰਚ ’ਤੇ ਲਿਆਉਂਦੀ ਹੈ। ਆਰਐੱਸਐੱਸ ਮੁਤਾਬਕ ਯੂਕੇ ਦੀਆਂ 115 ਤੋਂ ਵੱਧ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਨੇ ਇੰਟੈਗਰਲ ਨਾਲ ਮਿਲ ਕੇ ਮੋਹਨ ਭਾਗਵਤ ਦਾ ਯੂਕੇ ਆਉਣ ’ਤੇ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਸਹਿਯੋਗ ਦੇ ਰਹੀਆਂ ਹਨ।

Advertisement

ਲੰਡਨ ਦੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੁੰਦੇ ਹੋਏ ਆਰਐਸਐਸ ਮੁਖੀ। ਫੋਟੋ: ਟ੍ਰਿਬਿਊਨ।
ਲੰਡਨ ਦੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੁੰਦੇ ਹੋਏ ਆਰਐਸਐਸ ਮੁਖੀ। ਫੋਟੋ: ਟ੍ਰਿਬਿਊਨ।

ਮੋਹਨ ਭਾਗਵਤ 6 ਸਤੰਬਰ 2026 ਨੂੰ ‘ਏਕਤਾ ਦਾ ਜਸ਼ਨ’ (Celebration of Oneness) ਵਿਸ਼ੇ ਹੇਠ ਕਰਵਾਏ ਇੱਕ ਕਮਿਊਨਿਟੀ ਲੀਡਰਜ਼ ਰਿਸੈਪਸ਼ਨ ਅਤੇ ਸੱਭਿਅਤਾ ਸੰਵਾਦ (civilisational dialogue) ਵਿੱਚ ਸ਼ਿਰਕਤ ਕਰਨਗੇ। ਇਸ ਸਮਾਗਮ ਦੀ ਪਹਿਲਕਦਮੀ ‘ਹਿੰਦੂ ਰਾਸ਼ਟਰੀ ਸੋਇਮਸੇਵਕ ਸੰਘ ਯੂਕੇ’ (HSS UK) ਵੱਲੋਂ ‘ਇੰਟੈਗਰਲ’ ਦੇ ਸਹਿਯੋਗ ਨਾਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹਿੰਦੂ ਰਾਸ਼ਟਰੀ ਸੋਇਮਸੇਵਕ ਸੰਘ ਦੀ ਸਥਾਪਨਾ 1966 ਵਿੱਚ ਬ੍ਰਿਟੇਨ ਵਿੱਚ ਇੱਕ ਹਿੰਦੂ ਸਮਾਜਿਕ ਅਤੇ ਸੱਭਿਆਚਾਰਕ ਸੰਸਥਾ ਵਜੋਂ ਕੀਤੀ ਗਈ ਸੀ।

Advertisement
×