ਦਿੱਲੀ ਦੀ ਰੋਹਿਣੀ ਅਦਾਲਤ ’ਚ ਇਨਾਮੀ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ

ਦਿੱਲੀ ਦੀ ਰੋਹਿਣੀ ਅਦਾਲਤ ’ਚ ਇਨਾਮੀ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ

ਰੋਹਿਣੀ ਅਦਾਲਤ ’ਚ ਘਟਨਾ ਵਾਪਰਨ ਮਗਰੋਂ ਇਕੱਠੇ ਹੋਏ ਲੋਕ। -ਫੋਟੋ: ਮੁਕੇਸ਼ ਅਗਰਵਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ

ਇਥੋਂ ਦੀ ਰੋਹਿਣੀ ਅਦਾਲਤ ਵਿੱਚ ਵਕੀਲਾਂ ਵਰਗੇ ਕੱਪੜੇ ਪਹਿਨ ਕੇ ਆਏ ‘ਟਿੱਲੂ’ ਗੈਂਗ ਦੇ ਦੋ ਹਮਲਾਵਰਾਂ ਨੇ ਗੈਂਗਸਟਰ ਜਤਿੰਦਰ ਸਿੰਘ ਮਾਨ ਉਰਫ਼ ਗੋਗੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਵਾਬੀ ਕਾਰਵਾਈ ’ਚ ਦਿੱਲੀ ਪੁਲੀਸ ਨੇ ਦੋਵੇਂ ਹਮਲਾਵਰਾਂ ਨੂੰ ਵੀ ਮਾਰ ਮੁਕਾਇਆ। ਇਸ ਦੌਰਾਨ ਇੱਕ ਮਹਿਲਾ ਵਕੀਲ ਦੇ ਪੈਰ ’ਚ ਗੋਲੀ ਲੱਗੀ ਹੈ। ਦੋਵੇਂ ਹਮਲਾਵਰਾਂ ਦੀ ਪਛਾਣ ਰਾਹੁਲ ਅਤੇ ਮੌਰਿਸ ਵਜੋਂ ਹੋਈ ਹੈ। ਅੰਨ੍ਹੇਵਾਹ ਗੋਲੀਬਾਰੀ ਦੌਰਾਨ ਅਦਾਲਤ ’ਚ ਹਫੜਾ-ਦਫੜੀ ਮੱਚ ਗਈ ਅਤੇ ਲੋਕ ਇਧਰ-ਉਧਰ ਭੱਜਦੇ ਦੇਖੇ ਗਏ। ਦਿੱਲੀ ਪੁਲੀਸ ਨੇ ਅਦਾਲਤ ਕੈਂਪਸ ਦੀ ਕਿਲ੍ਹੇਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰੋਹਣੀ ਅਦਾਲਤ ’ਚ ਵਾਪਰੀ ਗੈਂਗਵਾਰ ਦੀ ਘਟਨਾ ਸਥਾਨ ’ਤੇ ਐਂਬੂਲੈਂਸ ਕੋਲ ਖੜ੍ਹੇ ਹੋਏ ਵਕੀਲ। -ਫੋਟੋ: ਮੁਕੇਸ਼ ਅਗਰਵਾਲ

ਕਾਂਗਰਸ ਨੇ ਦਿੱਲੀ ’ਚ ਸੁਰੱਖਿਆ ਦੇ ਹਾਲਾਤ ਬਾਰੇ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ’ਤੇ ਸਵਾਲ ਉਠਾਏ ਹਨ। ਅੱਜ ਦਿਨ ਵੇਲੇ ਇਨਾਮੀ ਬਦਮਾਸ਼ ਗੋਗੀ ਨੂੰ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਸੀ। ਇੰਨੇ ਨੂੰ ਵਕੀਲਾਂ ਵਾਲੇ ਚੋਲੇ ਪਾਈ ਦੋ ਹਮਲਾਵਰਾਂ ਨੇ ਕੱਪੜਿਆਂ ’ਚ ਲੁਕੋ ਕੇ ਲਿਆਂਦੇ ਹਥਿਆਰਾਂ ਨਾਲ ਗੋਗੀ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਹ ਥਾਂ ’ਤੇ ਹੀ ਮਾਰਿਆ ਗਿਆ। ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਪੁਲੀਸ ਵੀ ਹਰਕਤ ’ਚ ਆਈ ਤੇ ਜਵਾਬੀ ਗੋਲੀਬਾਰੀ ’ਚ ਦੋਵੇਂ ਹਮਲਾਵਰਾਂ ਨੂੰ ਮਾਰ ਦਿੱਤਾ। ਅਦਾਲਤ ’ਚ ਹਾਜ਼ਰ ਇੱਕ ਵਕੀਲ ਨੇ ਦੱਸਿਆ ਕਿ ਸਭ ਕੁੱਝ ਅਚਾਨਕ ਹੀ ਵਾਪਰਿਆ ਅਤੇ ਗੈਂਗਸਟਰ ਦੇ ਕੇਸ ਦੀ ਸੁਣਵਾਈ ਸ਼ੁਰੂ ਹੋਣ ਤੋਂ ਐਨ ਪਹਿਲਾਂ ਗੋਲੀਬਾਰੀ ਸ਼ੁਰੂ ਹੋਈ। ਗੋਲੀਬਾਰੀ ਵੇਲੇ ਜੱਜ ਗਗਨਦੀਪ ਸਿੰਘ ਵੀ ਅਦਾਲਤ ਦੇ ਕਮਰੇ ’ਚ ਮੌਜੂਦ ਸਨ। ਗੋਗੀ ਦੀ ਸੁਰੱਖਿਆ ’ਚ ਲੱਗੇ ਪੁਲੀਸ ਮੁਲਾਜ਼ਮਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਇਕ ਚਸ਼ਮਦੀਦ ਨੇ ਦੱਸਿਆ, ‘‘ਪੁਲੀਸ ਅਤੇ ਹਮਲਾਵਰਾਂ ਵਿਚਕਾਰ ਘੱਟੋ ਘੱਟ 30-35 ਰਾਊਂਡ ਗੋਲੀਆਂ ਚੱਲੀਆਂ ਹਨ।’’

ਹਰਿਆਣਾ ਦੇ ਗਾਇਕ ਦੀ ਹੱਤਿਆ ’ਚ ਸ਼ਾਮਲ ਸੀ ਗੋਗੀ

ਗੋਗੀ ਨੂੰ ਅਪਰੈਲ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਹਰਿਆਣਾ ਦੇ ਇੱਕ ਗਾਇਕ ਦੀ ਹੱਤਿਆ ਵਿੱਚ ਸ਼ਾਮਲ ਸੀ ਜਿਸ ਨੂੰ 2017 ਵਿੱਚ ਪਾਣੀਪਤ ਵਿੱਚ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਗੋਗੀ ’ਤੇ ਦਿੱਲੀ ਵਿੱਚ 4 ਲੱਖ ਰੁਪਏ ਅਤੇ ਹਰਿਆਣਾ ਵਿੱਚ 2.5 ਲੱਖ ਰੁਪਏ ਦਾ ਇਨਾਮ ਸੀ। ਗੋਗੀ ਅਤੇ ਹਮਲਾਵਰਾਂ ਦੀਆਂ ਲਾਸ਼ਾਂ ਨੂੰ ਦੋ ਐਂਬੂਲੈਂਸਾਂ ਵਿੱਚ ਅਦਾਲਤ ਤੋਂ ਬਾਹਰ ਕੱਢਿਆ ਗਿਆ। ਅਦਾਲਤ ’ਚ ਸੀਆਈਐੱਸਐੱਫ ਦੇ ਜਵਾਨਾਂ ਨੇ ਸੁਰੱਖਿਆ ਵਧਾ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All