ਗਣਤੰਤਰ ਦਿਵਸ ਮੌਕੇ ਮੈਟਰੋ ਸੇਵਾਵਾਂ ’ਤੇ ਪਾਬੰਦੀਆਂ

ਗਣਤੰਤਰ ਦਿਵਸ ਮੌਕੇ ਮੈਟਰੋ ਸੇਵਾਵਾਂ ’ਤੇ ਪਾਬੰਦੀਆਂ

ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਦਿੱਲੀ ਮੈਟਰੋ ਰੇਲਵੇ ਲਈ ਪਾਵਰ ਸਪਲਾਈ ਵਾਲੀਆਂ ਕੇਬਲਾਂ ਠੀਕ ਕਰਦੇ ਹੋਏ ਮੁਲਾਜ਼ਮ। -ਫੋਟੋ: ਪੀਟਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 24 ਜਨਵਰੀ

ਗਣਤੰਤਰ ਦਿਵਸ ਪਰੇਡ ਲਈ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿੱਲੀ ਮੈਟਰੋ 26 ਜਨਵਰੀ ਨੂੰ ਆਪਣੀਆਂ ਸੇਵਾਵਾਂ ਵਿੱਚ ਕਟੌਤੀ ਕਰੇਗੀ। ਦਿੱਲੀ ਪੁਲੀਸ ਦੀਆਂ ਹਦਾਇਤਾਂ ’ਤੇ 25 ਜਨਵਰੀ ਨੂੰ ਸਵੇਰੇ 6 ਵਜੇ ਤੋਂ 26 ਜਨਵਰੀ ਨੂੰ ਦੁਪਹਿਰ 2 ਵਜੇ ਤੱਕ ਸਾਰੇ ਮੈਟਰੋ ਪਾਰਕਿੰਗ ਲਾਟ ਬੰਦ ਰਹਿਣਗੇ।

ਰਿਪੋਰਟਾਂ ਅਨੁਸਾਰ ਦਿੱਲੀ ਮੈਟਰੋ ਦੀ ਲਾਈਨ 2, ਜਿਹੜੀ ਹੁਡਾ ਸਿਟੀ ਸੈਂਟਰ ਤੋਂ ਸਮੈਪੁਰ ਬਦਲੀ ਤੱਕ ਚਲਦੀ ਹੈ, ’ਤੇ ਕਈ ਪਾਬੰਦੀਆਂ ਨਜ਼ਰ ਆਉਣਗੀਆਂ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਇੱਕ ਬਿਆਨ ਮੁਤਾਬਕ ਕੇਂਦਰੀ ਸਕੱਤਰੇਤ ਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ’ਤੇ ਦਾਖਲਾ ਤੇ ਨਿਕਾਸ ਦੁਪਹਿਰ 12:00 ਵਜੇ ਤੱਕ ਬੰਦ ਰਹੇਗਾ। ਕੇਂਦਰੀ ਸਕੱਤਰੇਤ ਸਟੇਸ਼ਨ ਦੀ ਵਰਤੋਂ ਸਿਰਫ ਲਾਈਨ 6 ਤੇ ਲਾਈਨ 2 ਦੇ ਵਿਚਕਾਰ ਯਾਤਰੀਆਂ ਦੇ ਆਉਣ-ਜਾਣ (ਸਟੇਸ਼ਨ ਦੇ ਅੰਦਰ ਹੀ) ਲਈ ਕੀਤੀ ਜਾਵੇਗੀ। ਲੋਕ ਕਲਿਆਣ ਮਾਰਗ ਤੇ ਪਟੇਲ ਚੌਕ ਸਟੇਸ਼ਨਾਂ ‘ਤੇ ਪ੍ਰਵੇਸ਼ ਤੇ ਨਿਕਾਸ ਵੀ ਸਵੇਰੇ 08:45 ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗਾ। ਬੀਟਿੰਗ ਰੀਟਰੀਟ ਸਮਾਰੋਹ ਦੇ ਮੌਕੇ ’ਤੇ 29 ਜਨਵਰੀ ਨੂੰ ਮੈਟਰੋ ਸੇਵਾਵਾਂ ’ਤੇ ਵੀ ਕਟੌਤੀ ਕੀਤੀ ਜਾਵੇਗੀ। ਕੇਂਦਰੀ ਸਕੱਤਰੇਤ ਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ’ਤੇ ਉਸ ਤਰੀਕ ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 6:30 ਵਜੇ ਤੱਕ ਮੈਟਰੋ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ। ਡੀਐੱਮਆਰਸੀ ਅਨੁਸਾਰ ਰਾਜਾ ਨਾਹਰ ਸਿੰਘ ਤੋਂ ਕਸ਼ਮੀਰੀ ਗੇਟ ਤੱਕ ਯਾਤਰੀਆਂ ਦੇ ਅਦਲਾ-ਬਦਲੀ ਅਤੇ ਇਸ ਦੇ ਉਲਟ ਕੇਂਦਰੀ ਸਕੱਤਰੇਤ ਸਟੇਸ਼ਨ ‘ਤੇ ਆਗਿਆ ਦਿੱਤੀ ਜਾਵੇਗੀ। 29 ਜਨਵਰੀ ਨੂੰ ਸ਼ਾਮ 6:30 ਵਜੇ ਤੋਂ ਬਾਅਦ ਲਾਈਨਾਂ ‘ਤੇ ਆਮ ਮੈਟਰੋ ਸੇਵਾਵਾਂ ਬਹਾਲ ਹੋ ਜਾਣਗੀਆਂ।

ਗਣਤੰਤਰ ਦਿਵਸ ਸਮਾਗਮ ਦੇਖਣ ਵਾਸਤੇ ਟਿਕਟਾਂ ਲੈਣ ਲਈ ਮਾਰੋ-ਮਾਰ

ਗਣਤੰਤਰ ਦਿਵਸ ਸਮਾਰੋਹ ਦੀਆਂ ਟਿਕਟਾਂ ਲੈਣ ਲਈ ਲਾਈਨ ਵਿੱਚ ਲੱਗੇ ਹੋਏ ਲੋਕ। -ਫੋਟੋ: ਮਾਨਸ ਰੰਜਨ ਭੂਈ

ਗਣਤੰਤਰ ਦਿਵਸ ਸਮਾਰੋਹ ਦੇਖਣ ਲਈ ਚਾਹੇ ਇਸ ਵਾਰ ਪਾਬੰਦੀਆਂ ਲਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਲੋਕ ਟਿਕਟਾਂ ਲੈਣ ਲਈ ਕਤਾਰਾਂ ਵਿੱਚ ਲੱਗੇ ਦੇਖੇ ਗਏ। ਕਰੋਨਾ ਕਾਰਨ ਤੇ ਰਾਜਪਥ ਉਪਰ ਸੈਂਟਰ ਵਿਸਟਾ ਪ੍ਰਾਜੈਕਟ ਤਹਿਤ ਉਸਾਰੀ ਜਾਰੀ ਰਹਿਣ ਕਰਕੇ ਦਰਸ਼ਕਾਂ ਦੀ ਗਿਣਤੀ ਘਟਾਈ ਗਈ ਹੈ। ਗਣਤੰਤਰ ਦਿਵਸ ਪਰੇਡ ਦੇਖਣ ਵਾਲੇ ਲੋਕਾਂ ਨੂੰ ਕੋਵਿਡ-19 ਟੀਕੇ ਲਾਏ ਹੋਣ ਤੇ ਉਹ ਨਾਲ ਪ੍ਰਮਾਣ ਪੱਤਰ ਲੈ ਕੇ ਆਉਣਾ ਹੋਵੇਗਾ। 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਮਨਾਹੀ ਹੈ ਕਿਉਂਕਿ ਉਨ੍ਹਾਂ ਦੇ ਟੀਕਾਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦਰਸ਼ਕਾਂ ਦੇ ਬੈਠਣ ਦੀ 7 ਵਜੇ ਸ਼ੁਰੂਆਤ ਹੋ ਜਾਵੇਗੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All