‘ਰੁਜ਼ਗਾਰ ਬਾਜ਼ਾਰ ਪੋਰਟਲ’ ਨੂੰ ਦਿੱਲੀ ’ਚ ਹੁੰਗਾਰਾ

‘ਰੁਜ਼ਗਾਰ ਬਾਜ਼ਾਰ ਪੋਰਟਲ’ ਨੂੰ ਦਿੱਲੀ ’ਚ ਹੁੰਗਾਰਾ

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਰਤ ਮੰਤਰੀ ਗੋਪਾਲ।-ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਗਸਤ

ਦਿੱਲੀ ਸਰਕਾਰ ਦੇ ਰੁਜ਼ਗਾਰ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਦੇ ‘ਰੁਜ਼ਗਾਰ ਬਾਜ਼ਾਰ ਪੋਰਟਲ’ ’ਤੇ 9 ਲੱਖ ਤੋਂ ਵੱਧ ਨੌਕਰੀਆਂ ਉਪਲਬਧ ਹਨ ਤੇ 8 ਲੱਖ 64 ਹਜ਼ਾਰ ਲੋਕਾਂ ਨੇ ਇਸ ’ਤੇ ਅਰਜ਼ੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੌਬ ਪੋਰਟਲ ’ਤੇ ਤਾਇਨਾਤ ਨੌਕਰੀਆਂ ਦੀ ਤਸਦੀਕ ਕਰਨ ਤੋਂ ਬਾਅਦ ਤੇ ਮਾਲਕਾਂ ਨੇ ਸਹੀ ਜਵਾਬ ਨਾ ਦੇਣ ਕਾਰਨ ਤਕਰੀਬਨ ਸਾਢੇ ਤਿੰਨ ਲੱਖ ਨੌਕਰੀਆਂ ਰੱਦ ਕਰ ਦਿੱਤੀਆਂ ਹਨ। ਗੋਪਾਲ ਰਾਏ ਨੇ ਦੱਸਿਆ ਕਿ ਹੁਣ ਤੱਕ 6271 ਕੰਪਨੀਆਂ ਨੇ 22 ਲੱਖ ਕੁੱਲ ਨੌਕਰੀਆਂ ਰੁਜ਼ਗਾਰ ਬਾਜ਼ਾਰ ਪੋਰਟਲ ’ਤੇ ਲਗਾਈਆਂ ਹਨ। ਮੰਤਰੀ ਨੇ ਦੱਸਿਆ ਕਿ ਅਗਲੇ ਹਫ਼ਤੇ ਤੋਂ ਇਸ ਦੀ ਪੋਸਟਰ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ ਤਾਂ ਜੋ ਗਲੀ- ਗਲੀ ਵਿੱਚ ਜਾਣਕਾਰੀ ਦਿੱਤੀ ਜਾ ਸਕੇ। ਨੌਕਰੀ ਪੋਰਟਲ 27 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਊਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਵਿੱਚ ਕਰੋਨਾ ਕਾਲ ਦੌਰਾਨ ਤਾਲਾਬੰਦੀ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਿਆ। ਪੋਰਟਲ ’ਤੇ ਹੁਣ ਤੱਕ ਦਿੱਲੀ ਦੇ ਅੰਦਰ 22 ਲੱਖ ਨੌਕਰੀਆਂ ਹਨ। ਇਸ ਦੀ ਤਸਦੀਕ ਕਰਨ ਲਈ ਟਾਸਕ ਫੋਰਸ ਬਣਾਈ ਹੈ ਕਿਉਂਕਿ ਬਹੁਤ ਸਾਰੇ ਲੋਕ ਦੋ ਵਾਰ ਨੌਕਰੀ ਪੋਸਟ ਕਰ ਰਹੇ ਸਨ ਤੇ ਬਹੁਤ ਸਾਰੇ ਲੋਕ ਜਾਅਲੀ ਨੌਕਰੀਆਂ ਵੀ ਪੋਸਟ ਕਰ ਰਹੇ ਸਨ। ਤਸਦੀਕ ਤੋਂ ਬਾਅਦ ਇਨ੍ਹਾਂ 22 ਲੱਖ ਨੌਕਰੀਆਂ ਵਿਚੋਂ ਲਗਪਗ 3.5 ਲੱਖ ਨੌਕਰੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਇਹ 3.5 ਲੱਖ ਨੌਕਰੀਆਂ ਜਾਂ ਤਾਂ ਦੋ ਵਾਰ ਪੋਸਟ ਕੀਤੀਆਂ ਗਈਆਂ ਸਨ ਜਾਂ ਇਸ ਦੇ ਮਾਲਕਾਂ ਨੇ ਜ਼ਿੰਮੇਵਾਰੀ ਨਾਲ ਜਵਾਬ ਨਹੀਂ ਦਿੱਤਾ। ਲੋਕ ਜਿਸ ਤਰ੍ਹਾਂ ਦੀਆਂ ਨੌਕਰੀਆਂ ਦੀ ਭਾਲ ਦਿੱਲੀ ਵਿੱਚ ਕਰ ਰਹੇ ਹਨ ਉਨ੍ਹਾਂ ਵਿੱਚ ਬੈਕ ਆਫਿਸ, ਡਾਟਾ ਐਂਟਰੀ, ਅਧਿਆਪਨ, ਗਾਹਕ ਸਹਾਇਤਾ, ਟੈਲੀਕਾਲਰ, ਵਿਕਰੀ, ਮਾਰਕੀਟਿੰਗ ਕਾਰੋਬਾਰ, ਲਾਈਟਿੰਗ, ਐਚਆਰ, ਐਡਮਿਨ, ਆਈਟੀ ਹਾਰਡਵੇਅਰ ਅਤੇ ਨੈੱਟਵਰਕਿੰਗ ਦੀਆਂ ਨੌਕਰੀਆਂ ਸ਼ਾਮਲ ਹਨ। ਰੁਜ਼ਗਾਰ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਪਤਾ ਲੱਗਿਆ ਹੈ ਕਿ ਸਾਡੇ ਸਿਸਟਮ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ 12 ਲੱਖ 57 ਹਜ਼ਾਰ ਹੈ। ਇਨ੍ਹਾਂ ਲੋਕਾਂ ਨਾਲ ਸਾਡੀ ਐਪ ਰਾਹੀਂ ਸੰਪਰਕ ਕੀਤਾ ਗਿਆ ਹੈ। ਐਪ ’ਤੇ ਇਕ ਵਿਕਲਪ ਹੈ ਜਿਸ ‘ਤੇ ਤੁਸੀਂ ਕਲਿੱਕ ਕਰਦੇ ਹੋ ਤੁਹਾਨੂੰ ਮਾਲਕ ਤੇ ਨੌਕਰੀ ਲੱਭਣ ਵਾਲਿਆਂ ਨਾਲ ਸੰਪਰਕ ਹੋ ਜਾਂਦਾ ਹੈ। ਇੱਥੇ ਨਾ ਤਾਂ ਨੌਕਰੀ ਦੇਣ ਵਾਲੇ ਤੋਂ ਕੋਈ ਪੈਸਾ ਲਿਆ ਜਾਂਦਾ ਹੈ ਤੇ ਨਾ ਹੀ ਨੌਕਰੀ ਲੱਭਣ ਵਾਲੇ ਤੋਂ ਕੋਈ ਪੈਸਾ ਲਿਆ ਜਾਂਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All