ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ
ਸਰਵੋਦਿਆ ਸਹਿ-ਸਿੱਖਿਆ ਵਿਦਿਆਲਿਆ ਬਲਾਕ-ਏ ਕੇਸ਼ਵਪੁਰਮ ਵਿੱਚ ਗਣਤੰਤਰ ਦਿਵਸ ਅਤੇ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਪੂਨਮ ਸ਼ਰਮਾ ਭਾਰਦਵਾਜ ਅਤੇ ਡਿਪਟੀ ਡਾਇਰੈਕਟਰ ਯੋਗੇਸ਼ ਅਗਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗਣਤੰਤਰ ਦਿਵਸ ਨੂੰ ਮੁੱਖ ਰੱਖਦੇ...
ਸਰਵੋਦਿਆ ਸਹਿ-ਸਿੱਖਿਆ ਵਿਦਿਆਲਿਆ ਬਲਾਕ-ਏ ਕੇਸ਼ਵਪੁਰਮ ਵਿੱਚ ਗਣਤੰਤਰ ਦਿਵਸ ਅਤੇ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਪੂਨਮ ਸ਼ਰਮਾ ਭਾਰਦਵਾਜ ਅਤੇ ਡਿਪਟੀ ਡਾਇਰੈਕਟਰ ਯੋਗੇਸ਼ ਅਗਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਪੂਨਮ ਸ਼ਰਮਾ ਭਾਰਦਵਾਜ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਸ਼ੁਰੂ ਕਰਵਾਇਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਤੇ ਸੱਭਿਆਚਾਰਕ ਰੰਗਾਂ ਨਾਲ ਵੱਖ-ਵੱਖ ਵਿਧਾਵਾਂ ਨਾਲ ਭਰਪੂਰ ਲੜੀਵਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਸਾਰਾ ਸਾਲ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਅਤੇ ਬੋਰਡ ਕਲਾਸਾਂ ਵਿੱਚ ਸੌ ਫ਼ੀਸਦੀ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਸਰਟੀਫ਼ਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਨੋਮਿਨੀ ਰਜਨੀ ਗਰਗ ਤੇ ਸਮੂਹ ਕਮੇਟੀ ਮੈਂਬਰ, ਸਮਾਜ ਸੇਵੀ ਤੇ ਸੀਨੀਅਰ ਭਾਜਾਪ ਆਗੂ ਸੰਦੀਪ ਸਿੰਘ ਚੌਟਾਲਾ, ਅਨੀਲ ਸ਼ਰਮਾ, ਰਾਜੀਵ ਸਾਹਾਰਨ ਅਤੇ ਸੁਨੀਲ ਅਰੋੜਾ ਹਾਜ਼ਰ ਸਨ।

