Rekha Gupta ਵੱਲੋਂ ਆਈ ਵੀ ਐੱਫ ਕੇਂਦਰ ਦਾ ਉਦਘਾਟਨ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਨਵੀਂ ਦਿੱਲੀ ਦੇ ਸਿਵਲ ਲਾਈਨਜ਼ ਸਥਿਤ ਸੰਤ ਪਰਮਾਨੰਦ ਹਸਪਤਾਲ ਵਿੱਚ ‘ਇਨ-ਵਿਟਰੋ ਫਰਟੀਲਾਈਜ਼ੇਸ਼ਨ’ (ਆਈ ਵੀ ਐੱਫ) ਕੇਂਦਰ ਦਾ ਉਦਘਾਟਨ ਕੀਤਾ। ਇਹ ਕੇਂਦਰ ਉਨ੍ਹਾਂ ਜੋੜਿਆਂ ਨੂੰ ਆਧੁਨਿਕ ਡਾਕਟਰੀ ਸਹੂਲਤਾਂ, ਮਾਹਿਰਾਂ ਦੀ ਸਲਾਹ ਅਤੇ ਮਿਆਰੀ ਇਲਾਜ ਮੁਹੱਈਆ...
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਨਵੀਂ ਦਿੱਲੀ ਦੇ ਸਿਵਲ ਲਾਈਨਜ਼ ਸਥਿਤ ਸੰਤ ਪਰਮਾਨੰਦ ਹਸਪਤਾਲ ਵਿੱਚ ‘ਇਨ-ਵਿਟਰੋ ਫਰਟੀਲਾਈਜ਼ੇਸ਼ਨ’ (ਆਈ ਵੀ ਐੱਫ) ਕੇਂਦਰ ਦਾ ਉਦਘਾਟਨ ਕੀਤਾ। ਇਹ ਕੇਂਦਰ ਉਨ੍ਹਾਂ ਜੋੜਿਆਂ ਨੂੰ ਆਧੁਨਿਕ ਡਾਕਟਰੀ ਸਹੂਲਤਾਂ, ਮਾਹਿਰਾਂ ਦੀ ਸਲਾਹ ਅਤੇ ਮਿਆਰੀ ਇਲਾਜ ਮੁਹੱਈਆ ਕਰਨ ਦੇ ਉਦੇਸ਼ ਨਾਲ ਸਥਾਪਤ ਕੀਤਾ ਗਿਆ ਹੈ, ਜੋ ਪ੍ਰਜਨਨ ਸਿਹਤ ਨਾਲ ਸਬੰਧਤ ਹੋਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਦਘਾਟਨੀ ਸਮਾਰੋਹ ਵਿੱਚ ਹਸਪਤਾਲ ਦੇ ਚੇਅਰਮੈਨ ਬੀ ਜੀ ਬਾਂਗੁਰ, ਕਾਰਜਕਾਰੀ ਨਿਰਦੇਸ਼ਕ ਡਾ. ਐੱਸ ਰਾਜਾਗੋਪਾਲ, ਆਨਰੇਰੀ ਸਕੱਤਰ ਸੁਧੀਰ ਮਾਹੇਸ਼ਵਰੀ, ਵਾਈਸ ਚੇਅਰਮੈਨ ਅਸ਼ੋਕ ਸੋਨੀ, ਗੌਰਵ ਜੈਨ, ਸੁਨੀਲ ਗੁਪਤਾ ਅਤੇ ਡਾ. ਐੱਸ ਕੇ ਸਿੰਘ ਸਮੇਤ ਹਸਪਤਾਲ ਪ੍ਰਬੰਧਨ ਦੇ ਮੈਂਬਰ, ਸੀਨੀਅਰ ਡਾਕਟਰ ਅਤੇ ਹੋਰ ਪਤਵੰਤੇ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਆਪਣੀ ਸਮਰਪਿਤ ਸੇਵਾ ਰਾਹੀਂ ਡਾਕਟਰਾਂ ਅਤੇ ਹੋਰ ਅਮਲੇ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਤੇ ਰਾਹਤ ਦਿੱਤੀ ਹੈ। ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਵਰਗੇ ਔਖੇ ਹਾਲਾਤ ਦੌਰਾਨ ਹਸਪਤਾਲ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਮੁਸ਼ਕਲ ਦੌਰ ਵਿੱਚ ਹਸਪਤਾਲ ਦੇ ਕਿਸੇ ਵੀ ਡਾਕਟਰ, ਕਰਮਚਾਰੀ ਜਾਂ ਪ੍ਰਬੰਧਨ ਮੈਂਬਰ ਨੇ ਦਿੱਲੀ ਦੇ ਲੋਕਾਂ ਦਾ ਸਾਥ ਨਹੀਂ ਛੱਡਿਆ।
ਉਨ੍ਹਾਂ ਅੱਗੇ ਕਿਹਾ ਕਿ ਨਵਾਂ ਸ਼ੁਰੂ ਕੀਤਾ ਗਿਆ ਆਈ ਵੀ ਐੱਫ ਸੈਂਟਰ ਅਣਗਿਣਤ ਪਰਿਵਾਰਾਂ ਦੇ ਜੀਵਨ ਵਿੱਚ ਉਮੀਦ ਦੀ ਇੱਕ ਨਵੀਂ ਕਿਰਨ ਲੈ ਕੇ ਆਵੇਗਾ ਅਤੇ ਸਿਹਤ ਸੇਵਾਵਾਂ ਨੂੰ ਵਧੇਰੇ ਸੰਵੇਦਨਸ਼ੀਲ ਅਤੇ ਪਹੁੰਚਯੋਗ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਸਾਬਤ ਹੋਵੇਗਾ।

