DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Rekha Gupta ਨੇ ਸਕਸ਼ਮ ਯਾਤਰਾ ਰਵਾਨਾ ਕੀਤੀ

ਯਾਤਰਾ ਦੌਰਾਨ ਲੋਕਾਂ ਦੇ ਵਿਚਾਰ ਸੁਣੇ ਜਾਣਗੇ

  • fb
  • twitter
  • whatsapp
  • whatsapp
featured-img featured-img
ਯਾਤਰਾ ਨੂੰ ਝੰਡੀ ਦਿਖਾਉਂਦੀ ਹੋਈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ। -ਫੋਟੋ: ਪੀਟੀਆਈ
Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਰਾਜਧਾਨੀ ਤੋਂ ‘ਸਕਸ਼ਮ ਯਾਤਰਾ 2026’ ਦੀ ਸ਼ੁਰੂਆਤ ਕੀਤੀ। ਯਾਤਰਾ ਨੂੰ ਝੰਡੀ ਦਿਖਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਸਥਾਨਕ ਪੱਧਰ ’ਤੇ ਉੱਭਰ ਰਹੇ ਵਿਚਾਰਾਂ ਨੂੰ ਸੁਣ ਕੇ ਉਨ੍ਹਾਂ ਨੂੰ ਲਾਗੂ ਕਰਨਾ ਹੈ। ਯਾਤਰਾ ਤਹਿਤ ਉਨ੍ਹਾਂ ਲੋਕਾਂ ਨੂੰ ਮੰਚ ਮੁਹੱਈਆ ਕਰਵਾਇਆ ਜਾਵੇਗਾ ਜਿਨ੍ਹਾਂ ਕੋਲ ਨਵੇਂ ਅਤੇ ਉਪਯੋਗੀ ਵਿਚਾਰ ਹਨ ਪਰ ਉਨ੍ਹਾਂ ਨੂੰ ਅੱਗੇ ਲਿਜਾਣ ਲਈ ਸਮਰਥਨ ਅਤੇ ਸਰੋਤਾਂ ਦੀ ਘਾਟ ਹੈ। ‘ਸਕਸ਼ਮ ਯਾਤਰਾ 2026’ ਅਜਿਹੇ ਵਿਚਾਰ ਇਕੱਠੇ ਕਰਕੇ ਲਾਗੂ ਕਰੇਗੀ, ਜਿਸ ਨਾਲ ਸਮਾਜ ਵਿੱਚ ਸੁਧਾਰ ਹੋਵੇਗਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਕਸ਼ਮ ਯਾਤਰਾ ਦਾ ਮੁੱਖ ਕੇਂਦਰ ਦਿੱਲੀ ਹੈ, ਪਰ ਇਸ ਦਾ ਪ੍ਰਭਾਵ ਪੂਰੇ ਖੇਤਰ ਤੱਕ ਫੈਲੇਗਾ। ਉਨ੍ਹਾਂ ਕਿਹਾ ਕਿ ਇਹ ਯਾਤਰਾ ਲੋਕਾਂ ਨੂੰ ਨਾ ਸਿਰਫ਼ ਉਨ੍ਹਾਂ ਦੇ ਵਿਚਾਰ ਸੁਣਨ ਲਈ ਇੱਕ ਮੰਚ ਦੇਵੇਗੀ, ਸਗੋਂ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦਾ ਸਮਰਥਨ ਅਤੇ ਮਾਰਗਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲ ਦੇ ਤਹਿਤ ਸਥਾਨਕ ਲੋਕਾਂ ਦੇ ਵਿਚਾਰਾਂ ਨੂੰ ਨਾ ਸਿਰਫ਼ ਮਾਨਤਾ ਦਿੱਤੀ ਜਾਵੇਗੀ ਬਲਕਿ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਸਹਾਇਤਾ ਕੀਤੀ ਜਾਵੇਗੀ। ਸਕਸ਼ਮ ਯਾਤਰਾ ਦਾ ਮੁੱਖ ਟੀਚਾ ਰਚਨਾਤਮਕ ਵਿਚਾਰਾਂ ਸੁਣਨਾ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਹੈ। ਜਾਣਕਾਰੀ ਅਨੁਸਾਰ ਯਾਤਰਾ ਦਿੱਲੀ ਤੋਂ ਇਲਾਵਾ ਅਯੁੱਧਿਆ, ਲਖਨਊ, ਮਥੁਰਾ, ਆਗਰਾ ਅਤੇ ਜੈਪੁਰ ਵਿੱਚ ਵੀ ਕੀਤੀ ਜਾਵੇਗੀ। ਇਸ ਮੌਕੇ ਸਿੱਖਿਆ ਸ਼ਾਸਤਰੀ ਅਜੈ ਗੁਪਤਾ ਅਤੇ ਹੋਰ ਪਤਵੰਤੇ ਮੌਜੂਦ ਸਨ।

Advertisement
Advertisement
×