ਰਾਮ ਮੰਦਰ: ਰਾਜਧਾਨੀ ’ਚ ਦੀਪਮਾਲਾ

ਰਾਮ ਮੰਦਰ: ਰਾਜਧਾਨੀ ’ਚ ਦੀਪਮਾਲਾ

ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਲੱਡੂ ਵੰਡਦੇ ਹੋਏ ਭਾਜਪਾ ਦੇ ਸੂਬਾੲੀ ਪ੍ਰਧਾਨ ਆਦੇਸ਼ ਗੁਪਤਾ। -ਫੋਟੋ: ਮਾਨਸ ਰੰਜਨ ਭੂਈ

ਮਨਧੀਰ ਿਸੰਘ ਦਿਓਲ
ਨਵੀਂ ਦਿੱਲੀ, 5 ਅਗਸਤ

ਅੱਜ ਅਯੁੱਧਿਆ ’ਚ ਸ੍ਰੀ ਰਾਮ ਮੰਦਰ ਦਾ ਭੂਮੀ ਪੂਜਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ। ਇਸ ਅਵਸਰ ‘ਤੇ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਵਾਲਮੀਕਿ ਮੰਦਰ ਵਿੱਚ ਐਲਈਡੀ ਸਕ੍ਰੀਨ ’ਤੇ ਸਥਾਨਕ ਲੋਕਾਂ ਨਾਲ ਸ੍ਰੀ ਰਾਮ ਮੰਦਰ ਭੂਮੀ ਪੂਜਨ ਦਾ ਸਿੱਧਾ ਪ੍ਰਸਾਰਣ ਦੇਖਿਆ। ਇਸ ਤਰਤੀਬ ਵਿੱਚ ਜਨਰਲ ਸਕੱਤਰ ਤੇ ਸੰਸਦ ਮੈਂਬਰ ਅਰੁਣ ਸਿੰਘ, ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ ਤੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਤੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ 24, ਮਦਰ ਟੇਰੇਸਾ ਕ੍ਰਿਸੈਂਟ ਰੋਡ, ਭਾਜਪਾ ਦੇ ਕੌਮੀ ਉਪ ਪ੍ਰਧਾਨ ਦੁਸ਼ਯੰਤ ਗੌਤਮ ਤੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਵਿਵੇਕ ਵਿਹਾਰ ਦੇ ਰਾਮ ਮੰਦਰ, ਹਰੀ ਨਗਰ ਵਾਰਡ ਵਿੱਚ ਵਿਰੋਧੀ ਧਿਰ ਦੀ ਨੇਤਾ ਰਾਮਵੀਰ ਸਿੰਘ ਬਿਧੂਰੀ, ਸੰਸਦ ਮੈਂਬਰ ਸ੍ਰੀਮਤੀ ਮੀਨਾਕਸ਼ੀ ਲੇਖੀ ਨੇ ਪ੍ਰਾਚੀਨ ਕਾਲੀ ਮੰਦਰ ਕੋਟਲਾ ਮੁਬਾਰਕਪੁਰ, ਸੰਸਦ ਮੈਂਬਰ ਰਮੇਸ਼ ਬਿਧੂਰੀ ਨੇ ਤੁਗਲਕਾਬਾਦ ਪਿੰਡ, ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਨੇ ਆਪਣੀ ਰਿਹਾਇਸ਼ 20, ਵਿੰਡਸਰ ਪੈਲੇਸ, ਸੰਸਦ ਮੈਂਬਰ  ਹੰਸਰਾਜ ਹੰਸ ਨੇ ਸ਼ਾਹਬਾਦ ਡੇਅਰੀ ਵਿੱਚ ਐਲਈਡੀ ਸਕਰੀਨ ਨਾਲ ਪ੍ਰਸਾਰਨ ਨੂੰ ਲੋਕਾਂ ਨਾਲ ਵੇਖਿਆ। ਆਦੇਸ਼ ਗੁਪਤਾ ਨੇ ਮਰੀਦਾ ਭਗਵਾਨ ਵਾਲਮੀਕਿ ਦੇ ਮੰਦਰ ਵਿਚ 101 ਦੀਵੇ ਜਗਾ ਕੇ ਦੀਪਮਾਲਾ ਦੀ ਸ਼ੁਰੂਆਤ ਕੀਤੀ ਅਤੇ ਭਗਵਾਨ ਵਾਲਮੀਕਿ ਦੀ ਪੂਜਾ ਕੀਤੀ। ਆਦੇਸ਼ ਗੁਪਤਾ ਨੇ ਸ੍ਰੀ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਤੇ ਪੂਜਾ ਕਰਨ ਤੋਂ ਬਾਅਦ ਵਾਲਮੀਕਿ ਮੰਦਰ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਲੱਡੂ ਵੰਡੇ।

ਕੇਜਰੀਵਾਲ ਵੱਲੋਂ ਭੂਮੀ ਪੂਜਾ ਦੀ ਵਧਾਈ 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ ਦੇ ਭੂਮੀ ਪੂਜਨ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਕੇਜਰੀਵਾਲ ਨੇ ਟਵੀਟ ਕੀਤਾ, ‘ਭਗਵਾਨ ਰਾਮ ਦਾ ਆਸ਼ੀਰਵਾਦ ਸਾਡੇ ਉੱਤੇ ਬਣਿਆ ਰਹੇ।’ ਉਸ ਦੇ ਆਸ਼ੀਰਵਾਦ ਨਾਲ, ਸਾਡਾ ਦੇਸ਼ ਭੁੱਖ, ਅਨਪੜ੍ਹਤਾ ਅਤੇ ਗਰੀਬੀ ਤੋਂ ਛੁਟਕਾਰਾ ਪਾਵੇਗਾ ਅਤੇ ਭਾਰਤ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣੇਗਾ, ਆਉਣ ਵਾਲੇ ਸਮੇਂ ਵਿਚ ਭਾਰਤ ਦੁਨੀਆ ਨੂੰ ਦਿਸ਼ਾ ਦੇਵੇ, ਜੈ ਸ਼੍ਰੀ ਰਾਮ! ਜੈ ਬਜਰੰਗ ਬਾਲੀ।

ਹਵਨ ਕਰਕੇ ਮਠਿਆਈਆਂ ਵੰਡੀਆਂ

ਯਮੁਨਾਨਗਰ (ਦਵਿੰਦਰ ਸਿੰਘ): ਸ੍ਰੀ ਰਾਮ ਭੂਮੀ ਪੂਜਨ ਦੇ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਯੱਗ ਕੀਤੇ ਗਏ ਅਤੇ ਕਈ ਥਾਵਾਂ ’ਤੇ ਮਠਿਆਈਆਂ ਵੰਡੀਆਂ ਗਈਆਂ। ਇਸ ਮੌਕੇ ਮੀਨਾ ਮਾਰਕੀਟ ਐਸੋਸੀਏਸ਼ਨ ਵੱਲੋਂ ਹਵਨ ਯੱਗ ਕੀਤਾ ਗਿਆ। ਮੇਅਰ ਮਦਨ ਚੌਹਾਨ ਅਤੇ ਵਿਧਾਇਕ ਘਣਸ਼ਾਮ ਦਾਸ ਅਰੋੜਾ  ਨੇ ਹਵਨ ਵਿੱਚ ਆਹੂਤੀ ਪਾਈ ਅਤੇ ਲੋਕਾਂ ਨੂੰ ਇਹ ਖੁਸ਼ੀ ਦੀਵਾਲੀ ਵਾਂਗ ਮਨਾਉਣ ਦਾ ਸੱਦਾ ਦਿੱਤਾ ।  ਇਸ ਤਰ੍ਹਾਂ ਹੀ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਦੇਸ਼ ਵਿੱਤ ਸਚਿਵ ਅਤੇ ਅਗਰਵਾਲ ਵੈਸ਼ ਸੰਮੇਲਨ ਸਭਾ ਦੇ ਯੁਵਾ ਪ੍ਰਧਾਨ ਐਡਵੋਕੇਟ ਰੋਚਕ ਗਰਗ ਨੇ ਰਾਦੌਰ ਰੋਡ ’ਤੇ ਭਗਵਾ ਝੰਡੇ ਲਹਿਰਾਏ, ਮੰਗਲ ਪਾਠ ਦੀਆਂ ਕਿਤਾਬਾਂ ਵੰਡੀਆਂ ਅਤੇ ਮਠਿਆਈਆਂ ਵੰਡੀਆਂ। 

ਨਵੀਂ ਸਬਜ਼ੀ ਮੰਡੀ ਵਿੱਚ ਹਵਨ ਕਰਵਾਇਆ

ਟੋਹਾਣਾ (ਗੁਰਦੀਪ ਭੱਟੀ):ਅਯੁੱਧਿਆ ਵਿੱਚ ਸ੍ਰੀ ਰਾਮ ਮੰਦਰ ਦੀ ਨੀਂਹ ਪੱਥਰ ਰੱਖਣ ’ਤੇ  ਹੋਏ ਸਮਾਗਮ ਦੇ ਮੌਕੇ ’ਤੇ ਇੱਥੋਂ ਦੀ ਨਵੀਂ ਸਬਜ਼ੀ ਮੰਡੀ ਵਿੱਚ ਹਵਨ ਕਰਵਾਇਆ ਗਿਆ। ਵਪਾਰੀਆਂ ਤੇ ਨੌਜਵਾਨਾਂ ਦੀ  ਜੱਥੇਬੰਦੀ ਸਬਜ਼ੀ ਮੰਡੀ ਐਸੋਸੀਏਸ਼ਨ ਕਰਾਂਤੀ ਗਰੁੱਪ ਟੋਹਾਣਾ ਨੇ ਇੱਥੇ ਹਵਨ ਕਰਵਾਇਆ। ਇਸ ਮੌਕੇ ਜੱਥੇਬੰਦੀ ਦੇ ਪ੍ਰਧਾਨ ਅਸ਼ੀਸ ਪਰੂਥੀ, ਹਰਿਆਣਾ ਪ੍ਰਦੇਸ਼ ਸਕੱਤਰ ਗੰਗਾਰਾਮ ਬਜਾਜ ਸਿਰਸਾ, ਸਬਜ਼ੀ ਮੰਡੀ ਐਸੋਸੀਏਸ਼ਨ ਦੇ  ਸੂਬਾ ਪ੍ਰਧਾਨ ਰਾਜ ਕੱਕੜ, ਨਗਰ ਪਰਿਸ਼ਦ ਪ੍ਰਧਾਨ ਕੁਲਦੀਪ ਹਾਜ਼ਰ ਸਨ। ਇਥੋਂ ਦੇ ਪਿੰਡ ਅਕਾਂਵਾਲੀ, ਸ਼ਹਿਰੀ ਲੋਕਾਂ ਤੇ  ਸਕੂਲੀ ਬੱਚਿਆਂ ਵਿੱਚ ਧਾਰਮਕਿ ਸਮਾਗਮ ਕਰਵਾਏ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All