DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ram Mandir Donation Theft Case: ਟਰੱਸਟੀ ਅਨਿਲ ਮਿਸ਼ਰਾ ਤੋਂ ਬੰਦ ਕਮਰੇ ਵਿੱਚ ਪੁੱਛਗਿੱਛ

ਐੱਸ ਆਈ ਟੀ ਨੇ ਟਰੱਸਟ ਦੇ ਮੈਂਬਰ ਗੋਪਾਲ ਰਾਓ ਨੂੰ ਬਾਹਰ ਬਿਠਾਇਆ; ਦੋ ਮੁਲਜ਼ਮਾਂ ਦੇ ਘਰ ਢਾਹੁਣ ਦੀ ਤਿਆਰੀ

  • fb
  • twitter
  • whatsapp
  • whatsapp
Advertisement

ਅਯੋਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵਾ ਚੋਰੀ ਮਾਮਲੇ ਦੀ ਜਾਂਚ ਤੇਜ਼ੀ ਨਾਲ ਹੋ ਰਹੀ ਹੈ। ਇਸ ਮਾਮਲੇ ਵਿੱਚ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਰਾਮ ਮੰਦਰ ਟਰੱਸਟ ਦੇ ਟਰੱਸਟੀ ਅਨਿਲ ਮਿਸ਼ਰਾ ਤੋਂ ਬੰਦ ਕਮਰੇ ਵਿੱਚ ਪੁੱਛਗਿੱਛ ਕੀਤੀ।

ਜਾਣਕਾਰੀ ਅਨੁਸਾਰ ਸਿੱਟ ਦੀ ਟੀਮ ਅੱਜ ਦੁਪਹਿਰ ਤਿੰਨ ਵਜੇ ਮੰਦਰ ਪੁੱਜੀ। ਪੁੱਛਗਿੱਛ ਦੌਰਾਨ ਗੋਪਾਲ ਰਾਓ ਨੂੰ ਕਮਰੇ ਤੋਂ ਬਾਹਰ ਬਿਠਾਇਆ ਗਿਆ, ਜਦਕਿ ਐਸ ਆਈ ਟੀ ਦੀ ਟੀਮ ਨੇ ਅਨਿਲ ਮਿਸ਼ਰਾ ਤੋਂ ਮਾਮਲੇ ਨਾਲ ਸਬੰਧਤ ਕਈ ਅਹਿਮ ਸਵਾਲ ਕੀਤੇ। ਜਾਂਚ ਟੀਮ ਚੜ੍ਹਾਵੇ ਦੀ ਸੰਭਾਲ, ਸੁਰੱਖਿਆ ਪ੍ਰਬੰਧਾਂ ਅਤੇ ਬੇਨੇਮੀਆਂ ਨਾਲ ਜੁੜੇ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਲਵਕੁਸ਼ ਮਿਸ਼ਰਾ ਤੇ ਅਨੁਕਲਪ ਮਿਸ਼ਰਾ ਦੀ ਨਿਯੁਕਤੀ ਬਾਰੇ ਵੀ ਸਵਾਲ ਕੀਤੇ ਗਏ।

Advertisement

ਦੂਜੇ ਪਾਸੇ ਚੜ੍ਹਾਵਾ ਚੋਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰਾਂ ਨੂੰ ਢਾਹੁਣ ਦੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਅੰਤਿਮ ਪ੍ਰਸ਼ਾਸਨਿਕ ਕਾਰਵਾਈ ਅਜੇ ਬਾਕੀ ਹੈ।

Advertisement

ਐਸਆਈਟੀ ਇਸ ਪੂਰੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੜ੍ਹਾਵਾ ਚੋਰੀ ਦੀ ਘਟਨਾ ਵਿੱਚ ਹੋਰ ਕੋਈ ਵਿਅਕਤੀ ਸ਼ਾਮਲ ਸੀ ਜਾਂ ਨਹੀਂ। ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਮ ਮੰਦਰ ਦੀ ਸੁਰੱਖਿਆ ਅਤੇ ਚੜ੍ਹਾਵੇ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋਏ ਹਨ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਸਾਰੇ ਤੱਥਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਨੇ 23 ਜੂਨ ਨੂੰ ਆਪਣੀ ਮੁਢਲੀ ਰਿਪੋਰਟ ਸੌਂਪੀ ਸੀ, ਜਿਸ ਤੋਂ ਬਾਅਦ 25 ਜੂਨ ਨੂੰ ਐੱਫ.ਆਈ.ਆਰ. ਦਰਜ ਕਰਕੇ ਦਾਨ ਦੀ ਗਿਣਤੀ ਪ੍ਰਕਿਰਿਆ ਨਾਲ ਸਬੰਧਤ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚਕਰਤਾਵਾਂ ਨੇ ਚੰਪਤ ਰਾਏ ਦਾ ਬਿਆਨ ਵੀ ਦਰਜ ਕੀਤਾ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ।

Advertisement
×