DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Raghav Chadha ਨੇ ਪੰਜਾਬ ਦੇ ਮੁੱਦੇ ਉੱਠਾਉਣ ਵਾਲੀ ਵੀਡੀਓ ਜਾਰੀ ਕਰ ਕਿਹਾ ; 'ਪਿਕਚਰ ਅਭੀ ਬਾਕੀ ਹੈ'

ਉਪ-ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਚੱਢਾ ਅਤੇ 'ਆਪ' ਵਿਚਾਲੇ ਸ਼ਬਦੀ ਜੰਗ ਜਾਰੀ

  • fb
  • twitter
  • whatsapp
  • whatsapp
Advertisement

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਆਪਣੀ ਪਾਰਟੀ ਦੇ ਵਿਰੁੱਧ ਤੀਸਰੀ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਰਾਹੀਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਕਈ ਦੋਸ਼ਾਂ ਦਾ ਜਵਾਬ ਦਿੱਤਾ ਹੈ।

ਵੀਡੀਓ ਦਾ ਕੈਪਸ਼ਨ 'ਪਿਕਚਰ ਅਭੀ ਬਾਕੀ ਹੈ' ਲਿਖਦੇ ਹੋਏ ਚੱਢਾ ਨੇ ‘ਆਪ’ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਸੰਸਦ ਵਿੱਚ ਆਪਣੇ ਭਾਸ਼ਣਾਂ ਦੌਰਾਨ ਪੰਜਾਬ ਨਾਲ ਸਬੰਧਤ ਮੁੱਦੇ ਨਹੀਂ ਉਠਾ ਰਹੇ ਸਨ।

Advertisement

ਚੱਢਾ ਨੇ ਅੱਜ ਰਾਜ ਸਭਾ ਦੀਆਂ ਵੀਡੀਓਜ਼ ਦਾ ਇੱਕ ਸੰਗ੍ਰਹਿ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਪੰਜਾਬ ਦੇ ਮੁੱਦੇ ਉਠਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓਜ਼ ਵਿੱਚ ਉਹ ਪੰਜਾਬ ਦੇ ਪਾਣੀ ਦਾ ਸੰਕਟ, ਕਿਸਾਨਾਂ ਲਈ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਅਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਨਵੇਂ ਲਾਂਘੇ ਬਣਾਉਣ ਦੀ ਮੰਗ ਕਰਦੇ ਦਿਖਾਈ ਦੇ ਰਹੇ ਹਨ।

Advertisement

ਚੱਢਾ ਨੇ ਵੀਡੀਓ ਜਾਰੀ ਕਰਦੇ ਹੋਏ ਕੈਪਸ਼ਨ ਵਿੱਚ ਕਿਹਾ, “ਆਮ ਆਦਮੀ ਪਾਰਟੀ ਦੇ ਮੇਰੇ ਉਨ੍ਹਾਂ ਸਾਥੀਆਂ ਲਈ, ਜਿਨ੍ਹਾਂ ਨੂੰ ਇਹ ਵੀਡੀਓ ਜਾਰੀ ਕਰਨ ਲਈ ਮਜਬੂਰ ਕੀਤਾ ਗਿਆ ਸੀ ਕਿ ਰਾਘਵ ਚੱਢਾ ਸੰਸਦ ਵਿੱਚ ਪੰਜਾਬ ਦੇ ਮੁੱਦੇ ਨਹੀਂ ਚੁੱਕਦੇ, ਇਹ ਇੱਕ ਛੋਟਾ ਜਿਹਾ ਟਰੇਲਰ ਹੈ...ਪਿਕਚਰ ਅਭੀ ਬਾਕੀ ਹੈ।” ਉਨ੍ਹਾਂ ਅੱਗੇ ਕਿਹਾ, 'ਪੰਜਾਬ ਮੇਰੇ ਲਈ ਗੱਲਬਾਤ ਦਾ ਵਿਸ਼ਾ ਨਹੀਂ ਹੈ। ਇਹ ਮੇਰਾ ਘਰ ਹੈ, ਮੇਰਾ ਫਰਜ਼ ਹੈ, ਮੇਰੀ ਮਿੱਟੀ ਹੈ ਅਤੇ ਮੇਰੀ ਰੂਹ ਹੈ।'

ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ਉਪ-ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਅਤੇ 'ਆਪ' ਵਿਚਾਲੇ ਜਨਤਕ ਤੌਰ 'ਤੇ ਸ਼ਬਦੀ ਜੰਗ ਜਾਰੀ ਹੈ।

Advertisement
×