ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬੀ ਕਵਿਤਾ ਮੁਕਾਬਲੇ

ਦਿੱਲੀ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ‘ਸੂਬਾ ਪੱਧਰੀ ਪੰਜਾਬੀ ਕਵਿਤਾ ਮੁਕਾਬਲੇ’ ਦੀ ਲੜੀ ਤਹਿਤ ਇਸ਼ਾਨੀ ਸਰਵੋਦਿਆ ਕੰਨਿਆ ਵਿਦਿਆਲਾ, ਜੀ-ਬਲਾਕ, ਸਾਕੇਤ ਦਿੱਲੀ ਵਿੱਚ ਮੁਕਾਬਲਾ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਹਰਿਤਾ ਅਰੋੜਾ ਦੀ ਅਗਵਾਈ ਹੇਠ ਕਰਵਾਏ ਮੁਕਾਬਲੇ ਵਿੱਚ ਸੋਮ ਪ੍ਰਕਾਸ਼, ਦੀਪਾ...
Advertisement

ਦਿੱਲੀ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ‘ਸੂਬਾ ਪੱਧਰੀ ਪੰਜਾਬੀ ਕਵਿਤਾ ਮੁਕਾਬਲੇ’ ਦੀ ਲੜੀ ਤਹਿਤ ਇਸ਼ਾਨੀ ਸਰਵੋਦਿਆ ਕੰਨਿਆ ਵਿਦਿਆਲਾ, ਜੀ-ਬਲਾਕ, ਸਾਕੇਤ ਦਿੱਲੀ ਵਿੱਚ ਮੁਕਾਬਲਾ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਹਰਿਤਾ ਅਰੋੜਾ ਦੀ ਅਗਵਾਈ ਹੇਠ ਕਰਵਾਏ ਮੁਕਾਬਲੇ ਵਿੱਚ ਸੋਮ ਪ੍ਰਕਾਸ਼, ਦੀਪਾ ਅਰੋੜਾ, ਦਲਜੀਤ ਸਿੰਘ, ਰਜਵੰਤ ਕੌਰ, ਜਸਵਿੰਦਰ ਕੌਰ ਅਤੇ ਜੋਤੀ ਸੈਨੀ ਨੇ ਜੱਜ ਦੀ ਭੂਮਿਕਾ ਨਿਭਾਈ। ਸਾਰੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਵੱਖ-ਵੱਖ ਵਿਸ਼ਿਆਂ ਨਾਲ਼ ਸੰਬੰਧਿਤ ਆਪੋ-ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਜਿਨ੍ਹਾਂ ਵਿੱਚ ‘ਯੁੱਧ’, ‘ਦਸਤਾਰ’, ‘ਗੁਲਾਬ ਦੀ ਫਸਲ’, ‘ਇੱਕ ਅੱਖਰ ਮੈਂ’, ‘ਰਿਸ਼ਤੇ’, ‘ਸੁਪਨਿਆਂ ਦਾ ਸੀਸ ਮਹਿਲ’, ‘ਨਵੀਂ ਜੰਗ ਦੇ ਯੋਧੇ’, ‘ਸ੍ਰੀ ਗੁਰੂ ਤੇਗ ਬਹਾਦਰ ਜੀ’, ‘ਅੰਮੜੀ ਦਾ ਵਿਹੜਾ’ ਆਦਿ ਸਿਰਲੇਖ ਦੀਆਂ ਕਵਿਤਾਵਾਂ ਸ਼ਾਮਲ ਸਨ।

Advertisement
Advertisement
Show comments