DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab SIR: ਐੱਮ ਪੀ ਧਰਮਵੀਰ ਗਾਂਧੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਵੋਟਰ ਸੂਚੀ ਵਿੱਚ ਸ਼ਾਮਲ: ਚੋਣ ਕਮਿਸ਼ਨ

13 ਅਗਸਤ 2026 ਨੂੰ ਪ੍ਰਕਾਸ਼ਤ ਰਾਜ ਦੀ ਖਰੜਾ ਵੋਟਰ ਸੂਚੀ ਕੀਤੀ ਗੲੀ ਜਾਰੀ

  • fb
  • twitter
  • whatsapp
  • whatsapp
Advertisement

ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (Special Intensive Revision) ਦੇ ਵਿੱਚ ਚੋਣ ਕਮਿਸ਼ਨ ਇਸ ਗੱਲ ਲਈ ਜ਼ਿਆਦਾ ਸੁਰਖੀਆਂ ਵਿੱਚ ਰਿਹਾ ਹੈ ਕਿ ਕਿਸ ਦੀ ਵੋਟ ਕੱਟੀ ਗਈ ਹੈ ਨਾ ਕਿ ਕਿਸ ਦੀ ਵੋਟ ਜੋੜੀ ਗਈ ਹੈ।

ਇਸੇ ਸਬੰਧਤ ਇੱਕ ਮਾਮਲੇ ਵਿੱਚ ਅੱਜ ਫਿਰ ਚੋਣ ਕਮਿਸ਼ਨ ਨੇ ਕੁੱਝ ਰਿਪੋਰਟਾਂ ਸਬੰਧੀ ਜਵਾਬ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਐੱਸ.ਆਈ.ਆਰ. (SIR) ਸੂਚੀਆਂ ਵਿੱਚੋਂ ਕਾਂਗਰਸ ਦੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਗਾਇਬ ਹਨ।

Advertisement

ਚੋਣ ਕਮਿਸ਼ਨ ਨੇ ਹੁਣ ਇੱਥੇ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ 13 ਅਗਸਤ 2026 ਨੂੰ ਪ੍ਰਕਾਸ਼ਤ ਰਾਜ ਦੀ ਖਰੜਾ ਵੋਟਰ ਸੂਚੀ (ਡਰਾਫਟ ਇਲੈਕਟੋਰਲ ਰੋਲ) ਵਿੱਚੋਂ ਗਾਇਬ ਹਨ।

Advertisement

ਬਿਆਨ ਵਿੱਚ ਕਿਹਾ ਗਿਆ ਹੈ, "ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ, ਪਤਨੀ ਜਗਦੰਬਾ ਕੌਸ਼ਲ, ਧੀ ਰੋਹਣੀ ਪਰਾਸ਼ਰ, ਨੂੰਹ ਚਾਹਤ ਸਾਹੂਜਾ, ਅਤੇ ਪੁੱਤਰ ਨਬੇਂਦੂ, 13 ਅਗਸਤ 2026 ਨੂੰ ਪ੍ਰਕਾਸ਼ਤ ਖਰੜਾ ਵੋਟਰ ਸੂਚੀ ਦਾ ਪੂਰੀ ਤਰ੍ਹਾਂ ਹਿੱਸਾ ਹਨ। ਉਹ ਵਿਧਾਨ ਸਭਾ ਹਲਕਾ (AC No) 115 - ਪਟਿਆਲਾ, ਭਾਗ ਨੰਬਰ (Part No) 98, ਵਿੱਚ ਲੜੀ ਨੰਬਰ (Serial numbers) 44 ਤੋਂ 48 'ਤੇ ਵੋਟਰ ਵਜੋਂ ਰਜਿਸਟਰਡ ਹਨ।"

Advertisement
×