DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Rainfall Deficit: ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਵਿੱਚ ਘੱਟ ਮੀਂਹ ਪਿਆ

ਮੌਸਮ ਵਿਭਾਗ ਵੱਲੋਂ ਸਤੰਬਰ ਵਿੱਚ ਵੀ ਘੱਟ ਮੀਂਹ ਪੈਣ ਦੀ ਪੇਸ਼ੀਨਗੋਈ

  • fb
  • twitter
  • whatsapp
  • whatsapp
featured-img featured-img
ਮੀਂਹ ਦੀ ਸੰਕੇਤਕ ਫੋਟੋ।
Advertisement

Punjab Rainfall Deficit: ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਸਤੰਬਰ 2026 ਦੌਰਾਨ ਪੂਰੇ ਦੇਸ਼ ਵਿੱਚ ਮੀਂਹ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਇਸ ਮੌਨਸੂਨ ਸੀਜ਼ਨ (ਜੂਨ ਤੋਂ ਅਗਸਤ) ਦੌਰਾਨ ਪੂਰੇ ਭਾਰਤ ਵਿੱਚ 13.8 ਫੀਸਦੀ ਘੱਟ ਮੀਂਹ ਪਏ। ਇਸ ਵਿੱਚ ਪੰਜਾਬ ਵੀ ਸ਼ਾਮਲ ਹੈ ਜਿੱਥੇ ਆਮ ਨਾਲੋਂ ਘੱਟ ਬਾਰਸ਼ ਹੋਈ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮੋਹਾਪਾਤਰਾ ਨੇ ਦੱਸਿਆ ਕਿ ਸਤੰਬਰ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ। ਹਾਲਾਂਕਿ, ਉੱਤਰ-ਪੱਛਮੀ, ਉੱਤਰ-ਪੂਰਬੀ, ਪੂਰਬੀ, ਪੂਰਬੀ-ਮੱਧ ਭਾਰਤ ਅਤੇ ਦੱਖਣ-ਪੂਰਬੀ ਪ੍ਰਾਇਦੀਪ ਦੇ ਕੁਝ ਖੇਤਰਾਂ ਵਿੱਚ ਆਮ ਜਾਂ ਆਮ ਨਾਲੋਂ ਵੱਧ ਮੀਂਹ ਪੈਣ ਦੀ ਉਮੀਦ ਹੈ।

Advertisement

ਘੱਟ ਮੀਂਹ ਪੈਣ ਕਾਰਨ ਖੇਤੀਬਾੜੀ, ਪਾਣੀ ਦੇ ਸਰੋਤਾਂ, ਪਣ-ਬਿਜਲੀ ਉਤਪਾਦਨ, ਵਾਤਾਵਰਨ ਅਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਉੱਤੇ ਅਸਰ ਪੈ ਸਕਦਾ ਹੈ ਅਤੇ ਕਈ ਖੇਤਰਾਂ ਵਿੱਚ ਗਰਮੀ ਕਾਰਨ ਸਿਹਤ ਸਬੰਧੀ ਖ਼ਤਰਾ ਵੀ ਵਧ ਸਕਦਾ ਹੈ।

Advertisement

ਮੌਸਮ ਵਿਭਾਗ ਨੇ ਕਿਹਾ ਹੈ ਕਿ ਪਾਣੀ ਦੀ ਸੰਭਾਲ, ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਖੇਤੀਬਾੜੀ ਦੀਆਂ ਤਿਆਰੀਆਂ ਵਰਗੇ ਸਮੇਂ ਸਿਰ ਸੁਰੱਖਿਆ ਉਪਾਅ ਇਨ੍ਹਾਂ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। 3 ਤੋਂ 9 ਸਤੰਬਰ ਦੌਰਾਨ ਪੂਰਬੀ ਭਾਰਤ ਅਤੇ ਨਾਲ ਲੱਗਦੇ ਪੂਰਬੀ-ਮੱਧ ਭਾਰਤ ਵਿੱਚ ਮੀਂਹ ਆਮ ਜਾਂ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮੀਂਹ ਆਮ ਨਾਲੋਂ ਘੱਟ ਰਹੇਗਾ।

ਮੌਸਮ ਵਿਭਾਗ ਵੱਲੋਂ 741 ਜ਼ਿਲ੍ਹਿਆਂ ਦਾ ਮੁਲਾਂਕਣ

ਮੌਸਮ ਵਿਭਾਗ ਦੁਆਰਾ ਦੇਸ਼ ਭਰ ਦੇ 741 ਜ਼ਿਲ੍ਹਿਆਂ ਦਾ ਮੁਲਾਂਕਣ ਕੀਤਾ ਗਿਆ, ਜਿਨ੍ਹਾਂ ਵਿੱਚੋਂ 42 ਫੀਸਦੀ ਜ਼ਿਲ੍ਹਿਆਂ ਵਿੱਚ ਮੀਂਹ ਦੀ ਘਾਟ ਦੇਖੀ ਗਈ ਅਤੇ 39 ਫੀਸਦੀ ਜ਼ਿਲ੍ਹਿਆਂ ਵਿੱਚ ਆਮ ਮੀਂਹ ਦਰਜ ਕੀਤਾ ਗਿਆ। ਅਗਸਤ ਮਹੀਨੇ ਵਿੱਚ ਪੂਰੇ ਭਾਰਤ ਵਿੱਚ 213.3 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ, ਜੋ ਕਿ ਸਾਲ 2001 (ਜਦੋਂ 205.1 ਮਿਲੀਮੀਟਰ ਮੀਂਹ ਪਿਆ ਸੀ) ਤੋਂ ਬਾਅਦ ਸੱਤਵਾਂ ਸਭ ਤੋਂ ਘੱਟ ਮੀਂਹ ਹੈ।

ਡਾ. ਮੋਹਾਪਾਤਰਾ ਨੇ ਦੱਸਿਆ ਕਿ ਅਗਸਤ ਵਿੱਚ ਘੱਟ ਮੀਂਹ ਪੈਣ ਦਾ ਮੁੱਖ ਕਾਰਨ ਇਹ ਸੀ ਕਿ ਭਾਵੇਂ ਲੰਬੇ ਸਮੇਂ ਤੱਕ ਰਹਿਣ ਵਾਲੇ ਘੱਟ ਦਬਾਅ ਵਾਲੇ ਸਿਸਟਮ ਅਤੇ ਪੱਛਮੀ ਗੜਬੜੀਆਂ (Western Disturbances) ਬਣੀਆਂ ਪਰ ਉਨ੍ਹਾਂ ਦਾ ਮੀਂਹ ਮੁੱਖ ਤੌਰ 'ਤੇ ਗੰਗਾ ਦੇ ਮੈਦਾਨਾਂ ਤੱਕ ਹੀ ਸੀਮਤ ਰਿਹਾ। ਪੱਛਮੀ ਰਾਜਸਥਾਨ ਅਤੇ ਪੰਜਾਬ ਨੂੰ ਛੱਡ ਕੇ ਬਾਕੀ ਉੱਤਰ-ਪੱਛਮੀ, ਪੂਰਬੀ ਅਤੇ ਪੂਰਬੀ-ਮੱਧ ਭਾਰਤ ਵਿੱਚ ਹੀ ਤੇਜ਼ ਮੀਂਹ ਪਿਆ।

Advertisement
×